੪੦੦
ਪਾਰਾ ੧੮
ਸੂਰਤ ਨੂਰ ੨੪
ਬਰਦਾਰ ਹਾਂ) ਕਿ ਯਦੀ ਆਪ ਆਗ੍ਯਾ ਕਰੋ ਤਾਂ ਬਿਲਾ ਉਜਰ (ਘਰਬਾਰ ਸੰਪੂਰਨ ਛਡ ਕੇ ਬਾਹਰ) ਨਿਕਲ ਖੜੇ ਹੋ ਜਾਈਏ (ਹੇ ਪੈਯੰਬਰ ਏਹਨਾਂ ਲੋਕਾਂ ਨੂੰ) ਕਹੋ ਕਸਮਾਂ ਨਾ ਖਾਓ (ਤੁਸਾਂ ਦੀ) ਫਰਮਾ ਬਰਦਾਰੀ (ਦੀ ਹਕੀਕਤ) ਮਾਲੂਮ ਹੈ ਅਰ ਜੋ ਕੁਛ ਤੁਸੀਂ ਕਰਦੇ ਹੋ ਅੱਲਾ ਨੂੰ ਉਸ ਦੀ (ਸੰਪੂਰਨ) ਖਬਰ ਹੈ ॥੫੩॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਅੱਲਾ ਦਾ ਹੁਕਮ ਮੰਨੋ ਅਰ ਰਸੂਲ ਦਾ ਹੁਕਮ ਮੰਨੋ ਫੇਰ ਯਦੀ ਤੁਸੀਂ (ਖੁਦਾ ਰਸੂਲ ਦੇ ਹੁਕਮ ਤੋਂ) ਬੇਮੁਖਤਾਈ ਕਰੋਗੇ ਤਾਂ (ਉਪਦੇਸ਼ ਦੀ) ਜੋ ਜ਼ਿੰਮੇਵਾਰੀ ਰਸੂਲ ਉਤੇ ਹੈ ਉਸ ਦੇ ਜਵਾਬ ਦੇਣ ਵਾਲੇ ਉਹ ਹਨ ਅਰ(ਫਰਮਾਂ ਦਾਰੀ ਦੀ)ਜੋ ਜ਼ਿੰਮੇਵਾਰੀ ਤੁਸਾਂ ਉਤੇ ਹੈ ਉਸਦੇ ਜਵਾਬ ਦੇਣ ਵਾਲੇ ਤੁਸੀਂ ਹੋ ਅਰ ਯਦੀ ਤੁਸੀਂ ਰਸੂਲ ਦੇ ਕਹੇ ਉਤੇ ਚਲੋਗੇ ਤਾਂ ਰਾਹ ਸਿਰ ਜਾ ਲਗੋ ਗੇ ਅਰ ਰਸੂਲ ਦੇ ਜ਼ਿੰਮੇ ਤਾਂ (ਖੁਦਾ ਦੇ ਹੁਕਮ ਦਾ) ਸਾਫ ਤੌਰ ਉਤੇ ਪਹੁੰਚਾ ਦੇਣਾ ਹੈ ਹੋਰ ਬਸ ॥੫੪॥ ਤੁਸਾਂ ਵਿਚੋਂ ਜੋ ਲੋਗ ਈਮਾਨ ਲੈ ਆਏ ਅਰ ਸ਼ੁਭ ਕਰਮ (ਭੀ) ਕਰਦੇ ਹਨ ਓਹਨਾਂ ਨਾਲ ਖੁਦਾ ਦੀ ਪਰਤਿਗਯਾ ਹੈ ਕਿ (ਇਕ ਨਾ ਇਕ ਦਿਨ ਓਹਨਾਂ ਨੂੰ ਮੁਲਖ ਦੀ ਖਲਾਫਤ (ਅਰਥਾਤ ਸਲਤਨਤ) ਜਰੂਰ ਪਰਦਾਨ ਕਰੇਗਾ। ਜਿਸ ਪ੍ਰਕਾਰ ਓਹਨਾਂ ਲੋਕਾਂ ਨੂੰ ਖਲਾਫਤ ਪਰਦਾਨ ਕੀਤੀ ਸੀ ਜੋ ਏਹਨਾਂ ਲੋਕਾਂ ਨਾਲੋਂ ਪ੍ਰਥਮ ਹੋ ਚੁਕੇ ਹਨ ਅਰ ਜਿਸ ਦੀਨ ਨੂੰ ਉਸ ਨੇ ਓਹਨਾਂ ਵਾਸਤੇ ਪਸੰਦ ਕੀਤਾ ਹੈ (ਅਰਥਾਤ ਇਸਲਾਮ) ਉਸ ਨੂੰ ਏਹਨਾਂ ਦੇ ਵਾਸਤੇ ਇਕੱਤ੍ਰ ਕਰਦਾ ਰਹੇਗਾ ਅਰ ਖੌਫ (ਤਥਾ ਖਤਰਾ) ਜੋ ਏਹਨਾਂ ਨੂੰ ਪ੍ਰਾਪਤ ਹੈ) ਏਸ ਦੇ ਪਿਛੋਂ ((ਸਮੀਪ ਹੀ) ਏਹਨਾਂ ਨੂੰ (ਏਸ ਦੇ) ਬਦਲੇ ਵਿਚ ਅਮਨ ਦੇਵੇਗਾ ਕਿ (ਸੁਖ ਪੂਰਵਕ) ਸਾਡੀ ਇਬਾਦਤ ਕੀਤਾ ਕਰੇਂਗੇ (ਅਰ) ਕਿਸੇ ਵਸਤੂ ਨੂੰ ਸਾਡਾ ਸਜਾਤੀ ਨਾ ਨਿਯਤ ਕਰਨਗੇ ਅਰ ਜੋ ਪੁਰਖ ਏਹਨਾਂ (ਸੰਪੂਰਨ ਉਪਕਾਰਾਂ) ਦੇ ਪਿਛੋਂ ਕ੍ਰਿਤਘਨਤਾ ਕਰੇ ਤਾਂ ਐਸੇ ਹੀ ਲੋਗ ਅਮੋੜ ਹਨ ॥੫੫॥ ਅਰ (ਮੁਸਲਮਾਨੋ!) ਨਮਾਜ਼ ਪੜ੍ਹਿਆ ਕਰੋ ਅਰ ਜ਼ਕਾਤ ਦਿਤਾ ਕਰੋ ਅਰ ਰਸੂਲ ਦੇ ਕਹੇ ਉਤੇ ਚਲੋ ਤਾ ਕਿ ਤੁਸਾਂ ਉਤੇ ਰਹਿਮ ਕੀਤਾ ਜਾਵੇ ॥੫੬॥ (ਹੇ ਪੈਯੰਬਰ) ਐਸਾ ਖਿਆਲ ਨਾ ਕਰਨਾ ਕਿ ਕਾਫਰ ਦੇਸ ਵਿਚ (ਕਿਤੇ ਪਾਸੇ ਭਜ ਕੇ ਸਾਨੂੰ) ਪਰਾਜੈ ਕਰ ਲੈਣਗੇ (ਨਹੀਂ ਇਹ ਖੁਦ ਪਰਾਜੈ ਹੋ ਜਾਣਗੇ) ਅਰ (ਅੰਤ ਨੂੰ) ਏਹਨਾਂ ਦਾ ਅਸਥਾਨ ਨਰਕ ਹੈ ਅਰ ਨਿਰਸੰਦੇਹ (ਵੁਹ ਬਹੁਤ ਹੀ) ਬੁਰਾ ਅਸਥਾਨ ਹੈ ॥੫੭॥ ਰੁਕੂਹ ੭॥
ਮੁਸਲਮਾਨੋ! ਤੁਸਾਂ ਦੇ ਹਥਾਂ ਦਾ ਮਾਲ (ਅਰਥਾਤ ਦਾਸ ਦਾਸੀਆਂ