ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/410

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧੦

ਪਾਰਾ ੧੯

ਸੂਰਤ ਫੁਰਕਾਨ ੨੫


ਨੁਕਸਾਨ ਪਹੁੰਚਾ ਸਕਦੇ ਹਨ ਅਰ ਕਾਫ਼ਰ ਤਾਂ ਆਪਣੇ ਪਰਵਰਦਿਗਾਰ (ਦੀ ਵਿਰੋਧਤਾ) ਉਪਰ (ਹਰ ਸਮੇਂ) ਲੱਕ ਬੱਧੀ ਤਿਆਰ ਬਰ ਤਿਆਰ ਹਨ ॥੫੫॥ ਅਰ (ਹੇ ਪੈਯੰਬਰ) ਅਸਾਂ ਨੇ ਤੁਸਾਂ ਨੂੰ ਕੇਵਲ ਏਸ ਵਾਸਤੇ ਭੇਜਿਆ ਹੈ ਕਿ (ਧਾਰਮਕਾਂ ਨੂੰ ਸਵਰਗ ਦੀ) ਖੁਸ਼ਖਬਰੀ ਸੁਨਾਵੋ ਅਰ (ਅਧਰਮੀਆਂ ਨੂੰ ਖੁਦਾ ਦੇ ਕਸ਼ਟ ਤੋਂ) ਸਭੈ ਕਰੋ ॥੫੬॥ (ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ ਤੁਸਾਂ ਪਾਸੋਂ ਏਸ (ਉਪਦੇਸ) ਉਪਰ ਕੋਈ ਮਜਦੂਰੀ ਤਾਂ ਨਹੀਂ ਮੰਗਦਾ। ਹਾਂ (ਮੇਰੀ ਮਜਦੂਰੀ ਯਦੀ ਹੈ ਤਾਂ ਬਸ ਇਹ ਹੈ ਕਿ) ਜੋ ਚਾਹੇ ਆਪਣੇ ਪਰਵਰਦਿਗਾਰ ਤਕ ਪਰਾਪਤ ਹੋਣੇ ਦਾ ਮਾਰਗ ਅਖਤਿਆਰ ਕਰ ਲਵੇ ॥੫੭॥(ਹੇ ਪੈਯੰਬਰ) ਉਸ ਚੈਤੰਨ (ਖੁਦਾ) ਪਰ ਭਰੋਸਾ ਰਖੋ ਜਿਸ ਨੂੰ ਕਾਲ ਨਹੀਂ ਅਰ ਉਸ ਦੀ ਮਹਿਮਾਂ ਦੇ ਸਾਥ (ਉਸ ਦੀ) ਉਸਤਤੀ (ਤਥਾ ਮਹਿਮਾਂ ਭੀ) ਕਰਦੇ ਰਹੋ ਅਰ ਆਪਣਿਆਂ ਬੰਦਿਆਂ ਦੇ ਗੁਨਾਹਾਂ ਤੇ ਉਸ (ਖੁਦਾ) ਦਾ ਖਬਰਦਾਰ ਹੋਣਾ ਹੀ ਬਸ ਕਰਦਾ ਹੈ (ਵੁਹ ਖੁਦ ਏਹਨਾਂ ਨਾਲ ਸਮਝ ਲਵੇਗਾ) ॥੫੮॥ ਜਿਸ ਨੇ ਅਕਾਸ਼ ਪ੍ਰਿਥਵੀ ਅਰ ਹੋਰ ਜੋ ਕੁਛ ਪ੍ਰਿਥਵੀ ਅਕਾਸ਼ ਵਿਚ ਹੈ (ਸੰਪੂਰਣਾਂ ਨੂੰ) ਖਟ ਦਿਨ ਵਿਚ ਉਤਪਤ ਕੀਤਾ। ਫੇਰ ਸਿੰਘਾਸਨ ਪਰ ਜਾ ਬਿਰਾਜਿਆ (ਅਰਥਾਤ ਸ਼ਾਸਨ ਕਰਨੇ ਲਗਾ ਵਹੀ ਖੁਦਾਇ ਰਹਿਮਾਨ(ਹੈ ਤਾ ਉਸ(ਦੇ ਪ੍ਰਤਾਪ)ਨੂੰ ਤਾਂ ਕਿਸੇ ਗਿਆਤਗੇ ਪਾਸੋਂ ਹੀ ਪੁਛਣਾ(ਚਾਹੀਦਾ ਹੈ ਇਹ ਕਾਫਰ ਬੇਖਬਰ ਕੀ ਜਾਣਦੇ ਹਨ ॥੫੯॥ਅਰ ਜਦੋਂ ਕਾਫਰਾਂ ਨੂੰ ਕਹਿਆ ਜਾਂਦਾ ਹੈ ਕਿ (ਖੁਦਾਇ) ਰਹਿਮਾਨ ਨੂੰ ਸਜਦਾ ਕਰੋ ਤਾਂ ਕਹਿੰਦੇ ਹਨ ਰਹਿਮਾਨ ਕੀ ਵਸਤੂ ਹੈ? ਕੀ ਜਿਸ ਦੇ ਅਗੇ ਤੁਸੀਂ ਸਾਨੂੰ (ਸਜਦਾ ਕਰਨੇ ਨੂੰ) ਕਹੋ ਓਸੇ ਨੂੰ ਸਜਦਾ ਕਰਨ ਲਗੀਏ ਅਰ (ਰਹਿਮਾਨ ਦਾ ਨਾਮ ਸੁਣਕੇ) ਓਹਨਾਂ ਅਧਿਕ ਗਿਲਾਨੀ ਆਂਵਦੀ ਹੈ ॥੬੦॥ ਰੁਕੂਹ ੫॥

ਖੁਦਾ (ਦਾ ਰੂਪ ਬੜਾ) ਪ੍ਰਤਾਪ ਵਾਲਾ (ਰੂਪ) ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਰ (ਬੁਰਜਾਂ ਤੋਂ ਭਿੰਨ) ਉਸ ਵਿਚ (ਸੂਰਜ ਦੀ ਜਗ ਮਗਾਉਂਦੀ) ਮਸਾਲ ਅਰ ਪ੍ਰਕਾਸ਼ਵਾਨ ਚੰਦ੍ਰਮਾਹ ਬਨਾਇਆ ॥੬੧॥ ਅਰ ਵਹੀਂ (ਸਰਵ ਸ਼ਕਤੀਮਾਨ) ਹੈ ਜਿਸ ਨੇ ਦਿਨ ਰਾਤ੍ਰੀ ਨੂੰ ਬਨਾਇਆ (ਕਿ) ਇਕ ਦੇ ਪਿਛੋਂ ਇਕ ਆਉਂਦੇ ਜਾਂਦੇ ਰਹਿੰਦੇ ਹਨ। (ਅਰ ਇਹ ਸਭ ਕੁਛ) ਓਹਨਾਂ ਲੋਕਾਂ ਦੇ (ਸਮਝਣੇ) ਵਾਸਤੇ (ਬਨਾਇਆ) ਜੋ (ਸੰਸਾਰਿਕ ਪਰਬੰਧ ਵਿਚ) ਫਿਕਰ ਕਰਨਾ ਚਾਹੁੰਦੇ ਹਨ। ਕਿੰਬਾ (ਖੁਦਾ ਦੇ ਉਪਕਾਰਾਂ ਦੇ) ਧੰਨਯਵਾਦ ਕਰਨ ਦਾ ਸੰਕਲਪ ਰਖਦੇ ਹਨ ॥੬੨॥ (ਅਰ ਖੁਦਾਇ) ਰਹਿਮਾਨ ਦੇ (ਖਾਸ) ਬੰਦੇ ਤਾਂ ਉਹ ਹਨ ਜੋ ਪ੍ਰਿਥਵੀ