ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/418

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧੮

ਪਾਰਾ ੧੯

ਸੂਰਤ ਸ਼ੁਅਰਾਇ ੨੬



ਦਿਨ ਮੇਰੇ ਅਵਗੁਣ ਖਿਮਾ ਕਰੇਗਾ ॥੮੨॥ ਹੇ ਮੇਰੇ ਪਰਵਰਦਿਗਾਰ ਮਨੂੰ (ਦੀਨ ਦੀ) ਸਮਝ ਪਰਦਾਨ ਕਰ ਅਰ ਮੈਨੂੰ (ਆਪਣਿਆਂ) ਧਾਰਮਿਕ ਪੁਰਖਾਂ ਦੀ ਸੰਗਤ ਪਰਦਾਨ ਕਰ ॥੮੩॥ ਅਰ ਭਵਿਖਤ ਵਾਲੀਆਂ ਅੰਸਾਂ ਵਿਚ ਮੇਰਾ ਜ਼ਿਕਰ ਖੈਰ ਜਾਰੀ ਰੱਖ ॥੮੪॥ ਅਰ ਸੁਖ ਰੂਪ ਸਵਰਗ ਦਿਆਂ ਮਾਲਕਾਂ ਵਿਚੋਂ ਮੇਰੇ ਤਾਈਂ (ਭੀ ਇਕ ਮਾਲਕ) ਬਨਾ ॥੮੫॥ ਅਰ ਮੇਰੇ ਪਿਤਾ ਪਰ ਖਿਮਾ ਕਰ ਕਿ ਵਹ ਕੁਮਾਰਗੀਆਂ ਵਿਚੋਂ ਹਨ ॥੮੬॥ ਅਰ ਜਦੋਂ ਲੋਗ (ਦੂਜੀ ਵੇਰ ਸੁਰਜੀਤ ਕਰਕੇ) ਉਠਾ ਖੜੇ ਕੀਤੇ ਜਾਵਣਗੇ ਮੇਰੇ ਤਾਈਂ ਓਸ ਦਿਨ ਰਸਵਾ ਨਾ ਕੀਜੀਓ ॥੮੭॥ ਕਿ ਓਸ ਦਿਨ ਨਾ ਮਾਲ ਹੀ ਕੰਮ ਆਵੇਗਾ ਅਰ ਨਾ ਬੇਟੇ (ਹੀ ਕੰਮ ਆਵਣਗੇ) ॥੮੮॥ ਪਰੰਤੂ (ਹਾਂ ਓਸੇ ਦੀ ਮੁਕਤਿ ਹੋਵੇਗੀ) ਜੋ ਸ਼ੁਧਚਿਤ ਹੋ ਕੇ ਅੱਲਾ ਦੇ ਪਾਸ ਹਾਜਰ ਹੋਵੇਗਾ ॥੮੯॥ ਅਰ ਸਵਰਗ ਸੰਜਮੀ ਪੁਰਖਾਂ ਦੇ ਸਮੀਪ ਲੈ ਆਂਦਾ ਜਾਵੇਗਾ ॥੯੪॥ ਅਰ ਨਰਕ ਨਿਕਾਲ ਕੇ ਕਮਾਰਗੀਆਂ ਦੇ ਸਨਮੁਖ ਕੀਤਾ ਜਾਵੇਗਾ ॥੯੧॥ ਅਰ ਓਹਨਾਂ ਨੂੰ ਕਹਿਆ ਜਾਵੇਗਾ ਕਿ ਖੁਦਾ ਤੋਂ ਸਿਵਾ ਜਿਨ੍ਹਾਂ ਵਸਤੂਆਂ ਨੂੰ ਤੁਸੀਂ ਪੂਜਦੇ ਸੀ (ਹੁਣ) ਉਹ ਕਿਥੇ ਹਨ ॥੯੨॥ ਕੀ ਉਹ ਤੁਸਾਂ ਦੀ ਕੋਈ ਸਹਾਇਤਾ ਕਰ ਸਕਦੇ ਕਿੰਵਾ (ਤੁਸਾਂ ਵਲੋਂ ਕੁਛ) ਬਦਲਾ ਲੈ ਸਕਦੇ ਹਨ? ॥੯੩॥ ਫੇਰ ਉਹ (ਮਾਬੂਦ) ਅਰ ਕੁਮਾਰਗੀ ਲੋਗ (ਜੋ ਓਹਨਾਂ ਦੀ ਪੂਜਾ ਕਰਦੇ ਸੀ) ॥੯੪॥ ਅਰ ਸ਼ੈਤਾਨ ਦੀ ਧਾੜ ਸਾਰਿਆਂ ਦੀ ਸਾਰੀ ਮੂਧੜੇ ਮੂੰਹ ਨਰਕ ਵਿਚ ਧਕੇਲ ਦਿਤੀ ਜਾਵੇਗੀ ॥੯੫॥ (ਅਰ) ਕੁਮਾਰਗੀ ਅਰ ਓਹਨਾਂ ਦੇ ਮਾਬੂਦ ਓਥੇ (ਆਪਸ ਵਿਚ) ਬਾਦ ਬਿਬਾਦ ਕਰਨ ਲਗਣਗੇ ॥੯੬॥ ਅਰ (ਬਾਦ ਬਿਬਾਦ ਕਰਦਿਆਂ ਵੇਲੇ) ਕੁਮਾਰਗੀ ਲੋਗ (ਆਪਣਿਆਂ ਮਾਬੂਦਾਂ ਨੂੰ) ਕਹਿਣਗੇ ਰਬ ਜਾਣੇ ਅਸੀਂ ਤਾਂ ਪ੍ਰਤੱਛ ਕੁਮਾਰਗੀ ਵਿਚ ਹੀ ਥੇ ॥੯੭॥ ਕਿ ਅਸੀਂ ਤੁਸਾਂ ਤਾਈਂ ਸੰਸਾਰ ਦੇ ਪਾਲਨਹਾਰੇ ਦੇ ਬਰਾਬਰ ਸਮਝਦੇ ਸਾਂ ॥੯੮॥ ਅਰ ਸਾਨੂੰ ਤਾਂ ਬਸ (ਏਹਨਾਂ ਦੂਸਰਿਆਂ) ਪਾਪੀਆਂ ਨੇ ਕੁਮਾਰਗੀ ਕੀਤਾ ॥੯੯॥ ਤਾਂ (ਹੁਣ) ਨਾਂ ਤਾਂ ਕੋਈ ਸਾਡੀ ਸਪਾਰਸ਼ ਕਰਨ ਵਾਲੇ ਹਨ ॥੧੦੦॥ ਅਰ ਨਾ ਕੋਈ ਦਿਲ ਦੀ ਲੈਣ ਦੇਣ ਵਾਲਾ ਮਿੱਤ੍ਰ ॥੧੦੧॥ ਤਾਂ (ਹਾ) ਦੈਵ (ਯਦੀ) ਸਾਨੂੰ ਫੇਰ ਲੌਟ ਕੇ (ਸੰਸਾਰ ਵਿਚ) ਜਾਣਾ ਪ੍ਰਾਪਤ ਹੋਵੇ ਤਾਂ ਅਸੀਂ ਭੀ ਈਮਾਨ ਵਾਲਿਆਂ ਵਿਚ (ਪ੍ਰਾਪਤ ਹੋ ਕੇ) ਰਹੀਏ ॥੧੦੨॥ ਨਿਰਸੰਦੇਹ (ਇਬਰਾਹੀਮ ਦੀ) ਏਸ (ਵਿਥ੍ਯਾ) ਵਿਚ (ਭੀ ਇਕ ਬੜੀ) ਸਿਖਿਆ ਹੈ ਅਰ ਇਬਰਾਹੀਮ ਦੀ ਉਮਤ ਵਿਚ ਪ੍ਰਾਯਾ ਈਮਾਨ ਧਾਰਨ