ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/439

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੦

ਸੂਰਤ ਕਸਸ ੨੮

੪੩੯


ਏਸ ਗਲੋਂ (ਮੂਸਾ ਦੀ ਭੈਣ ਨੇ ਫਰਊਨ ਦੇ ਲੋਗਾਂ ਨੂੰ) ਕਹਿਆ ਕਿ ਕਹੋ ਤਾਂ ਮੈਂ ਤੁਸਾਂ ਨੂੰ ਇਕ ਘਰਾਣੇ ਦਾ ਪਤਾ ਦਸਾਂ ਕਿ ਉਹ ਤੁਸਾਂ ਵਾਸਤੇ ਏਸ (ਬਾਲਕ) ਦੀ ਪਾਲਨਾ ਕਰਨਗੇ ਅਰ ਉਹ ਇਸ ਦੀ ਖੈਰਖਾਹੀ ਦੇ ਨਾਲ ਰਾਖੀ ਭੀ ਕਰਨਗੇ॥ ੧੨॥ ਗਲ ਕਾਹਦੀ ਅਸਾਂ ਨੇ ਮੂਸੇ ਨੂੰ ਫੇਰ ਓਸ ਦੀ ਮਾਤਾ ਦੇ ਪਾਸ ਪਹੁੰਚਾ ਦਿਤਾ ਤਾ ਕਿ (ਪੁਤਰ ਨੂੰ ਦੇਖ ਕੇ) ਓਸ ਦੀਆਂ ਅੱਖੀਆਂ ਠੰਢੀਆਂ ਹੋਣ ਅਰ (ਕਿਸੀ ਪਰਕਾਰ) ਚਿੰਤਾਤਰ ਨਾ ਰਹੇਂ ਅਰ ਤਾ ਕਿ ਇਹ ਭੀ ਜਾਣ ਲਵੇ ਕਿ ਅੱਲਾ ਦੀ ਪਰਤਿਗਯਾ ਸਚੀ ਹੈ ਪਰੰਤੂ (ਅਫਸੋਸ ਕਿ) ਪ੍ਰਾਯਾ ਲੋਗ (ਇਸਦਾ) ਯਕੀਨ ਨਹੀਂ ਕਰਦੇ॥੧੩॥ ਰੁਕੂਹ ੧॥
ਅਰ ਜਦੋਂ ਮੂਸਾ ਅਪਨੀ ਜਵਾਨੀ ਨੂੰ ਪਰਾਪਤ ਹੋਇ ਅਰ ਪੂਰੇ (ਜੁਆਨ) ਹੋਏ ਅਸਾਂ ਨੇ ਉਸ ਨੂੰ ਚੰਗੀ ਸਮਝ ਅਰ ਬੁਧਮਤਾ ਪ੍ਰਦਾਨ ਕੀਤੀ ਅਰ ਸੁਕਰਮੀ ਪੁਰਖਾਂ ਨੂੰ ਅਸੀਂ ਇਸ ਰੀਤੀ ਨਾਲ ਬਦਲਾ ਦਿਤਾ ਕਰਦੇ ਹਾਂ॥ ੧੪॥ ਅਰ (ਦੇਵ ਯੋਗ ਨਾਲ ਇਕ ਦਿਨ) ਮੂਸਾ ਐਸੇ ਸਮੇਂ ਸ਼ਹਿਰ ਵਿਚ ਆਇਆ ਕਿ ਲੋਗ (ਦੁਪਹਿਰ ਨੂੰ) ਬੇ ਖਬਰ (ਘਰਾਂ ਵਿਚ ਲੇਟੇ ਹੋਏ) ਸਨ ਤਾਂ ਕੀ ਦੇਖਦੇ ਹਨ ਕਿ ਦੋ ਆਦਮੀ ਆਪਸ ਵਿਚ ਲੜ ਰਹੇ ਹਨ ਇਕ ਤਾਂ ਓਹਨਾਂ ਦੀ ਜਾਤੀ (ਅਰਥਾਤ ਬਨੀ ਅਸਰਾਈਲ ਵਿਚੋਂ) ਸੀ ਅਰ ਇਕ ਓਹਨਾਂ ਦੇ ਦੁਸ਼ਮਨਾਂ (ਅਰਥਾਤ ਫਰਾਊਨੀਆਂ) ਵਿਚੋਂ ਦਾ ਤਾਂ ਜੋ ਮੂਸਾ ਦੀ ਜਾਤੀ ਦਾ ਸੀ ਉਸ ਨੇ ਉਸ ਪੁਰਖ ਦੇ ਮੁਕਾਬਲੇ ਵਿਚ ਜੋ ਓਹਨਾਂ ਦੇ ਦੁਸ਼ਮਨਾਂ ਵਿਚੋਂ ਦਾ ਸੀ ਮੂਸਾ ਪਾਸੋਂ ਮਦਦ ਮੰਗੀ ਤਾਂ ਮੂਸਾ ਨੇ ਓਸ (ਦੁਸ਼ਮਨ) ਨੂੰ ਮੁਕੀ ਮਾਰੀ ਅਰ (ਓਥੇ ਹੀ) ਉਸ ਦਾ ਕੰਮ ਪੂਰਾ ਕਰ ਦਿਤਾ (ਫਿਰ) ਲਗੇ ਕਹਿਣ ਇਹ ਤਾਂ ਮੇਰੇ ਪਾਸੋਂ ਇਕ ਸ਼ੈਤਾਨੀ ਕਰਤੂਤ ਹੋਗਈ ਹੈ ਨਿਰਸੰਦੇਹ ਕਿ ਸ਼ੈਤਾਨ (ਆਦਮੀ ਦਾ) ਵੈਰੀ (ਅਰ ਉਸ ਨੂੰ) ਖੁਲਮਖੁਲਾ ਕੁਮਾਰਗੀ ਕਰਨੇ ਵਾਲਾ ਹੈ॥ ੧੫॥ (ਅਰ ਮੂਸਾ ਨੇ ਉਸ ਵੇਲੇ) ਦੁਆ ਕੀਤੀ ਕਿ ਹੇ ਮੇਰੇ ਪਰਵਰਦਿਗਾਰ (ਇਹ ਤਾਂ) ਮੈਂ ਆਪਣੇ ਉਪਰ (ਬੜਾ ਹੀ) ਜ਼ੁਲਮ ਕੀਤਾ ਤੂੰ ਮੇਰੀ ਅਵਗ੍ਯਾ ਬਖਸ਼! ਅਤ ਇਹ ਖੁਦਾ ਨੇ ਉਨਹਾਂ ਦਾ ਗੁਨਾਹ ਬਖਸ਼ ਦਿਤਾ (ਅਰ) ਉਹ ਬੜਾ ਬਖਸ਼ਨੇ ਵਾਲਾ (ਅਰ) ਮੇਹਰਬਾਨ ਹੈ ॥੧੬॥(ਫੇਰ ਮੂਸਾ ਨੇ ਕਹਿਆ ਕਿ ਹੇ ਮੇਰੇ ਪਰਵਰਦਿਗਾਰ ਜੈਸਾ ਤੂਨੇ ਮੇਰੇ ਉਪਰ (ਇਹ) ਉਪਕਾਰ ਕੀਤਾ ਹੈ ਮੈਂ ਭੀ ਅਗੇ ਵਾਸਤੇ ਕਦਾਪਿ (ਕਿਸੇ) ਖੋਟੇ ਪੁਰਖ ਦਾ ਮਦਦਗਾਰ ਨਾ ਬਣਾਂਗਾ॥੧੭॥ ਭਾਵ (ਰਾਤ੍ਰੀ ਸੁਖਸਾਂਦ ਨਾਲ ਗੂਜਰੀ ਅਗਲੇ ਦਿਨ) ਪ੍ਰਾਤਕਾਲ ਡਰਦੇ ਡਰਦੇ ਸ਼ਹਿਰ