ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/448

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪੮

ਪਾਰਾ ੨੦

ਸੂਰਤ ਕਸਸ ੨੮


(ਓਸ ਦਾ ਪਰਤਾਪ ਏਸ ਨਾਲੋਂ ਬਹੁਤ) ਉੱਚਾ ਹੈ॥੬੮॥ ਅਰ (ਹੇ ਪੈਯੰਬਰ) ਜੋ (ਮਨੋ ਰਾਜ) ਇਹ ਲੋਗ ਆਪਣਿਆਂ ਦਿਲਾਂ ਵਿਚ ਛਿਪਾਉਂਦੇ ਅਰ ਜੋ ਪਰਗਟ ਕਰਦੇ ਹਨ ਤੁਸਾਂ ਦਾ ਪਰਵਰਦਿਗਾਰ ਓਹਨਾਂ ਨੂੰ (ਖ਼ੂਬ ਜਾਣਦਾ) ਹੈ॥੬੯॥ ਅਰ ਉਹੀ ਅੱਲਾ ਹੈ ਕਿ ਉਸਦੇ ਸਿਵਾ ਕੋਈ (ਔਰ) ਮਾਬੂਦ ਨਹੀਂ ਸੰਸਾਰ ਵਿਚ ਤਥਾ ਪ੍ਰਲੈ ਦੇ ਦਿਨ (ਦੋਨਾਂ) ਵਿਚ ਓਸੇ ਦੀ ਵਡਿਆਈ ਹੈ ਅਰ ਓਸੇ ਦਾ ਰਾਜ ਹੈ ਅਰ ਓਸੇ ਪਾਸੇ ਹੀ ਤੁਸਾਂ ਲੋਗਾਂ ਨੇ ਲੌਟ ਕੇ ਜਾਣਾ ਹੈ॥੭੦॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਭਲਾ ਦੇਖੋ ਤਾਂ ਸਹੀ ਕਿ ਯਦੀ ਅੱਲਾ ਪ੍ਰਲੈ ਦੇ ਦਿਨ ਤਕ ਸਦੈਵ ਤੁਸਾਂ ਉਤੇ ਰਾਤ੍ਰੀ ਹੀ ਕਰੀ ਰਖੇ ਤਾਂ ਅੱਲਾ ਤੋਂ ਸਿਵਾ ਕੋਈ ਔਰ ਖੁਦਾ ਹੈ ਜੋ ਤੁਸਾਂ ਵਾਸਤੇ (ਦਿਨ ਦਾ) ਚਾਂਦਨਾਂ ਲੈ ਆਵੇ ਕੀ ਤੁਸੀਂ (ਐਸੀ ਜੋਗ ਬਾਰਤਾ ਭੀ) ਨਹੀਂ ਸੁਣਦੇ॥੭੧॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਭਲਾ ਦੇਖੋ ਤਾਂ ਸਹੀ ਯਦੀ ਅੱਲਾ ਪ੍ਰਲੈ ਦੇ ਦਿਨ ਤਕ ਤੁਸਾਂ ਉਤੇ ਸਦੈਵ ਦਿਨ ਹੀ ਕਰੀ ਰੱਖੇ ਤਾਂ ਅੱਲਾ ਦੇ ਸਿਵਾ ਕੋਈ ਔਰ ਖੁਦਾ ਹੈ ਜੋ ਤੁਸਾਂ ਵਾਸਤੇ ਰਾਤ੍ਰੀ ਲਿਆਂ ਵਿਦਮਾਨ ਕਰੇ ਕਿ ਤੁਸੀਂ ਓਸ ਵਿਚ ਸੁਖ ਪਾਓ। ਕੀ ਤੁਸੀਂ ਲੋਗ (ਖੁਦਾ ਦੀਆਂ ਐਸੀਆਂ ਜ਼ਾਹਰਾ ਜ਼ਹੂਰ ਨਿਆਮਤਾਂ ਨੂੰ ਭੀ) ਨਹੀਂ ਦੇਖਦੇ॥੭੨॥ਅਰ (ਉਸ ਨੇ) ਆਪਣੀ ਰਹਿਮਤ ਨਾਲ ਤੁਸਾਂ ਵਾਸਤੇ ਰਾਤ੍ਰੀ ਤਥਾ ਦਿਨ ਨੂੰ ਬਨਾਇਆ ਹੈ ਤਾਂ ਕਿ ਤੁਸੀਂ (ਰਾਤ੍ਰੀ) ਵਿਚ ਆਰਾਮ ਪਾਓ ਅਰ ਤਾ ਕਿ (ਦਿਨ ਵਿਚ) ਉਸਦੇ ਫਜ਼ਲ (ਅਰਥਾਤ ਆਪਣੇ ਅਨਦਾਣੇ) ਦੀ ਢੂੰਡ ਵਿਚ ਲਗੇ ਰਹੋ ਅਰ ਤਾ ਕਿ ਤੁਸੀਂ (ਉਸ ਦਾ) ਧੰਨ੍ਯਬਾਦ ਕਰੋ॥੭੩॥ ਅਰ ਜਿਸ ਦਿਨ (ਖੁਦਾ) ਭੇਦ ਵਾਦੀਆਂ ਨੂੰ ਬੁਲਾ ਕੇ ਪੁਛੇਗਾ ਕਿ ਜਿਨਹਾਂ ਨੂੰ ਤੁਸੀਂ (ਸਾਡੇ ਸ਼ਰੀਕ) ਸਮਝਦੇ ਸੇ (ਹੁਣ) ਉਹ ਸਾਡੇ ਸ਼ਰੀਕ ਕਿਥੇ ਹਨ (ਅਰ ਇਵ ਉਹ ਸ਼ਰੀਕ ਸਨਮੁਖ ਕੀਤੇ ਜਾਣਗੇ)॥੭੪॥ ਅਰ ਹਰ ਇਕ ਉੱਮਤ ਵਿਚੋਂ ਅਸੀਂ ਇਕ ਸਾਖੀ (ਅਰਥਾਤ ਪੈਯੰਬਰ) ਨੂੰ ਅਲਗ ਕਰ ਲਵਾਂਗੇ (ਅਰ ਉਹ ਕਾਫਰਾਂ ਦੇ ਉਲਟ ਸਾਖੀ ਦੇਣਗੇ) ਫੇਰ ਅਸੀਂ (ਉੱਮਤ ਦਿਆਂ ਲੋਗਾਂ ਨੂੰ) ਕਹਾਂਗੇ ਕਿ ਆਪਣੀ (ਛੁਟਕਾਰੇ ਦੀ) ਯੁਕਤੀ ਪੇਸ਼ ਕਰੋ ਓਸ ਵੇਲੇ ਏਹਨਾਂ ਲੋਗਾਂ ਨੂੰ ਪਰਤੀਤ ਹੋ ਜਾਵੇਗਾ ਕਿ ਸਚ ਖੁਦਾ ਦੇ ਹੀ ਪਾਸੇ ਹੈ ਅਰ ਏਸ (ਸੰਸਾਰ ਵਿਚ) ਜੈਸੀਆਂ (੨ ਮਿਥਿਆ) ਬਾਰਤਾ ਮਨੋ ਰਚ ਲੀਤਾ ਕਰਦੇ ਸਨ (ਓਸ ਦਿਨ ਸਾਰੀਆਂ) ਏਹਨਾਂ ਪਾਸੋਂ ਗਈਆਂ ਗੁਜਰੀਆਂ ਹੋ ਜਾਣਗੀਆਂ॥੭੫॥ ਰੁਕੂਹ ੭॥
(ਭੇਦ ਵਾਦ ਕਿ ਉਹ ਭੀ ਇਕ ਪਰਕਾਰ ਦੀ ਕ੍ਰਿਤਘਨਤਾਈ ਹੈ