ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/450

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫੦

ਪਾਰਾ ੨੦

ਸੂਰਤ ਕਸਸ ੨੮


ਕਾਰੂੰ ਅਰ ਉਸ ਦੇ ਘਰ ਨੂੰ ਪ੍ਰਿਥਵੀ ਵਿਚ ਧਸਾ ਦਿਤਾ ਅਰ ਖੁਦਾ ਦੇ ਸਿਵ ਕੋਈ ਜਮਾਇਤ ਓਸ ਦੀ ਸਹਾਇਤਾ ਵਾਸਤੇ ਨਾ (ਖੜੀ) ਹੋਈ ਅਰ ਨਾ (ਆਪ ਹੀ ਕਿਸੇ ਯੁਕਤੀ ਨਾਲ) ਆਪਣੇ ਤਾਂਈ ਸਕਿਆ॥੮੧॥ ਅਰ ਜੋ ਲੋਕ ਕਲ (ਸ਼ਾਮ) ਓਸ ਦੀ ਜਗਹਾਂ (ਹੋਣੇ) ਦੀ ਇਛਾ ਕਰਦੇ। ਸਨ ਉਹ (ਅਜ) ਪ੍ਰਾਂਤ ਨੂੰ ਲਗੇ ਕਹਿਣ ਹਾਇ ਗਜਬ! ਇਹ ਤਾਂ ਅੱਲਾ ਹੀ ਆਪਣਿਆਂ ਬੰਦਿਆਂ ਵਿਚੋਂ ਜਿਸ ਦੀ ਰੋਜੀ ਚਾਹੁੰਦਾ ਹੈ ਖਲਾਸੀ ਕਰ ਦੇਂਦਾ ਹੈ ਅਰ (ਜਿਸ ਦੀ ਰੋਜੀ ਚਾਹੁੰਦਾ ਹੈ) ਤੋਲੀ ਮਿਣੀ ਕਰ ਦੇਂਦਾ ਹੈ ਯਦੀ ਖੁਦਾ ਸਾਡੇ ਉਪਰ (ਆਪਣਾ) ਕਰਮ ਨਾ ਕਰਦਾ ਤਾਂ (ਕਾਰੂੰ ਦੀ ਤਰਹਾਂ) ਸਾਨੂੰ ਭੀ ਧਸਾ ਦੇਂਦਾ ਹਾਇ ਗਜ਼ਬ! ਬਾਰਤਾ ਤਾਂ ਇਹ ਹੈ ਕਿ ਕ੍ਰਿਤ ਘਨਾਂ ਦੀ (ਕਦੇ) ਭਲਾਈ ਨਹੀਂ ਹੋਣੀ॥੮੨॥ ਰੁਕੂਹ ੮॥
(ਸੰਸਾਰ ਦੀਆਂ ਨਿਆਮਤਾਂ ਤਾਂ ਉੱਤਮ ਮੰਦ ਨੂੰ ਮਿਲ ਹੀ ਜਾਂਦੀਆਂ ਹਨ ਪਰੰਤੂ) ਇਹ ਅੰਤ ਦਾ ਘਰ ਹੈ ਜਿਸ (ਦੀਆਂ ਨਿਆਮਤਾਂ) ਨੂੰ ਅਸਾਂ ਨੇ ਉਨਹਾਂ ਲੋਗਾਂ ਵਾਸਤੇ (ਖਾਸ) ਕਰ ਰਖਿਆ ਹੈ ਜੋ ਸੰਸਾਰ ਵਿਚ ਕਿਸੇ ਪਰਕਾਰ ਦੀ ਸ਼ੇਖੀ ਨਹੀਂ ਕਰਨੀ ਚਾਹੁੰਦੇ ਅਰ ਨਾ ਫਸਾਦ (ਦੇ ਅਭਿਲਾਖੀ ਹਨ) ਅਰ ਅੰਤ (ਦਾ ਭਲਾ ਤਾਂ) ਪਰਹੇਜਗਾਰਾਂ ਦਾ (ਹੀ) ਹੈ॥੮੩॥ ਜੋ ਪੁਰਖ (ਪ੍ਰਲੈ ਦੇ ਦਿਨ) ਸ਼ੁਭ ਕਰਮ ਲੈ ਕੇ ਸਨਮੁਖ ਹੋਵੇਗਾ ਉਸ ਨੂੰ ਓਸ ਨਾਲੋਂ ਉੱਤਮ (ਬਦਲਾ ਮਿਲੇਗਾ) ਅਰ ਜੋ ਮੰਦ ਕਰਮ ਲੈ ਕੇ ਸਨਮੁਖ ਹੋਵੇਗਾ ਤਾਂ ਜਿਨਹਾਂ ਲੋਗਾਂ ਨੇ ਮੰਦ ਕਰਮ ਕੀਤੇ ਹਨ ਉਹਨਾਂ ਨੂੰ ਬਸ ਵਹੀ ਬਦਲਾ ਮਿਲੇਗਾ ਜੈਸੇ (ਸੰਸਾਰ ਵਿਚ) ਕਰਦੇ ਰਹੇ ਹਨ॥੮੪॥(ਹੇ ਪੈਯੰਬਰ ਉਹ ਖੁਦਾ) ਜਿਸ ਨੇ ਕੁਰਾਨ (ਦੇ ਹੁਕਮਾਂ ਦੇ ਮੰਨਣ) ਨੂੰ ਤੁਸਾਂ ਉਪਰ ਫਰਜ ਕੀਤਾ ਹੈ (ਉਹ) ਤੁਸਾਂ ਨੂੰ ਜਰੂਰ (ਅਸਲ) ਠਿਕਾਣੇ ਲਗਾ ਦੇਵੇਗਾ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੇਰੇ ਪਰਵਰਦਿਗਾਰ ਨੂੰ ਭਲੀ ਪਰਕਾਰ ਮਾਲੂਮ ਹੈ ਕਿ ਕੌਣ (ਉਸ ਦੇ ਪਾਸਿਓਂ) ਸਚਾ ਦੀਨ ਲੈ ਕੇ ਆਇਆ ਹੈ ਅਰ ਕੌਣ ਪਰਤੱਖ ਕੁਮਾਰਗਤਾ ਵਿਚ (ਪਇਆ) ਹੋਇਆ ਹੈ॥੮੫॥ ਅਰ (ਹੇ ਪੈਯੰਬਰ) ਤੁਸਾਂ ਨੂੰ ਤਾਂ (ਕਦਾਪਿ) ਨਿਸਚਾ ਨਹੀਂ ਸੀ ਕਿ (ਖੁਦਾ ਦੀ ਤਰਫੋਂ) ਤੁਸਾਂ ਉਪਰ ਕਿਤਾਬ ਉਤਾਰੀ ਜਾਵੇਗੀ ਪਰੰਤੂ ਤੁਸਾਂ ਦੇ ਪਰਵਰਦਿਗਾਰ ਦੀ (ਤੁਸਾਂ ਉਪਰ ਬੜੀ) ਮਿਹਰਬਾਨੀ (ਹੋਈ ਕਿ ਕੁਰਾਨ ਉਤਾਰਿਆ) ਤਾਂ ਤੁਸੀਂ (ਬੇਲਾਗ ਲਪੇਟ ਸੁਣਾਓ ਅਰ) ਕਦਾਪਿ ਕਾਫਰਾਂ ਦੀ ਤਰਫਦਾਰੀ ਨਾ ਕਰਨੀ॥੮੬॥ ਅਰ ਐਸਾ ਨਾਂ ਹੋਵੇ ਕਿ ਜਦੋਂ ਅੱਲਾ ਦੇ ਹੁਕਮ ਤੁਸਾਂ ਉਤੇ ਉਤਰ ਚੁਕਣ ਉਸ ਦੇ ਪਿਛੋਂ ਇਹ