੪੫੬
ਪਾਰਾ ੨੦
ਸੂਰਤ ਅਨਕਬੂਤ ੨੯
ਓਸ ਦੀ ਸ਼ਜਾ ਵਿਚ ਅਸੀਂ ਏਹਨਾਂ ਉਪਰ ਇਕ ਅਸਮਾਨੀ ਆਫਤ ਉਤਾਰਨੇ ਵਾਲੇ ਹਾਂ ॥੩੪॥ (ਅਤ ਇਵ ਫਰਿਸ਼ਤਿਆਂ ਨੇ ਓਹਨਾਂ ਨਗਰੀਆਂ ਨੂੰ ਉਲਟਾ ਦਿਤਾ) ਅਰ ਅਸਾਂ ਨੇ ਓਹਨਾਂ ਲੋਕਾਂ ਵਾਸਤੇ ਜੋ ਅਕਲ ਰਖਦੇ ਹਨ ਉਸ (ਉਲਟੀ ਹੋਈ ਨਗਰੀ) ਨੂੰ (ਇਕ) ਪਰਤੱਛ ਸਿਖਿਆ ਰੂਪ ਬਨਾ ਛਡਿਆ ਹੈ ॥੩੫॥ ਅਰ ਅਸਾਂ ਨੇ ਮਦੀਆਨ (ਦੇ ਰਹਿਣ ਵਾਲਿਆਂ) ਦੀ ਤਰਫ ਉਨ੍ਹਾਂ ਦੇ ਭਰਾ ਸ਼ਏਬ ਨੂੰ (ਪੈਯੰਬਰ ਬਣਾ ਕੇ ਭੇਜਿਆ) ਤਾਂ ਉਨ੍ਹਾਂ ਨੇ (ਉਨ੍ਹਾਂ ਨੂੰ ਜਾ ਕੇ) ਕਹਿਆ ਕਿ ਭਰਾਓ! ਖੁਦਾ ਦੀ ਪੂਜਾ ਕਰੋ ਅਰ ਪ੍ਰਲੈ ਦੇ ਦਿਨ ਦਾ ਭੈ ਰਖੋ ਅਰ ਦੇਸ ਵਿਚ ਰੌਲਾ ਗੋਲਾ ਨਾ ਕਰਦੇ ਫਿਰੋ ॥੩੬॥ ਤਾਂ ਓਹਨਾਂ ਨੇ (ਸ਼ਬੀਬ) ਨੂੰ ਝੁਠਾਰਿਆ ਬਸ ਭੂਕੰਪ ਨੇ ਉਨ੍ਹਾਂ ਨੂੰ ਆਣ ਘੇਰਿਆ ਅਰ ਪ੍ਰਾਂਤ ਨੂੰ ਆਪਣਿਆਂ ਘਰਾਂ ਵਿਚ ਬੈਠੇ (ਦੇ ਬੈਠੇ ਹੀ) ਰਹਿ ਗਏ ॥੩੭॥ ਅਰ (ਅਸਾਂ ਨੇ) ਆਦ (ਦੀ ਜਾਤੀ) ਅਰ ਸਮੂਦ ਨੂੰ (ਭੀ ਮਾਰ ਸਿਟਿਆ) ਅਰ (ਹੇ ਮੱਕੇ ਦੇ ਨਿਵਾਸੀਓ ਸ਼ਾਮ ਦੇਸ ਨੂੰ ਆਉਦਿਆਂ ਜਾਂਦਿਆਂ) ਤੁਸਾਂ ਨੂੰ ਉਨ੍ਹਾਂ ਦੇ (ਉਜੜੇ ਪੁਜੜੇ ਹੋਏ) ਘਰ ਬਾਰ (ਭੀ) ਦਿਖਾਈ ਦੇਂਦੇ ਹਨ ਅਰ ਸ਼ੈਤਾਨ ਨੇ ਉਹਨਾਂ ਨੂੰ ਉਹਨਾਂ ਦੇ ਕਰਤਬਾਂ ਨੂੰ ਚੰਗਾ ਕਰ ਦਿਖਾਇਆ ਸੀ (ਅਰ ਏਸ ਯੁਕਤੀ ਨਾਲ) ਉਨ੍ਹਾਂ ਸੁਮਾਰਗ (ਪਕੜਨੋ) ਰੋਕ ਭੀ ਦਿਤਾ ਸੀ ਅਰ (ਉਹ ਕਰਮਾਂ ਦੇ ਵਸ ਵਿਚ ਹੋ ਕੇ ਸ਼ੈਤਾਨ ਦੇ ਭਰਮਾਣ ਵਿਚ ਭੀ ਆ ਗਏ ਨਹੀਂ ਤਾਂ ਅਸਲ ਵਿਚ) ਓਹ (ਤਾਂ ਬੜੇ) ਬੁਧੀਵਾਨ ਪੁਰਖ ਸਨ ॥੩੮॥ ਅਰ (ਅਸਾਂ ਨੇ) ਕਾਰੂ ਤਥਾ ਫਰਊਨ ਅਰ (ਫਰਊਨ ਏ ਵਜ਼ੀਰ) ਹਾਮਾਨ ਨੂੰ ਭੀ (ਮਾਰ ਸਿਟਿਆ) ਅਰ (ਇਸ ਗਲ ਦੇ ਹੁੰਦਿਆਂ ਸੁੰਦਿਆਂ ਕਿ) ਮੂਸਾ ਓਹਨਾਂ ਦੇ ਪਾਸ ਖੁੱਲਮਖੁਲੇ ਮੋਜੜੇ ਲੈ ਕੇ (ਭੀ) ਆਇਆ ਤਾਂ ਭੀ ਉਹ ਦੇਸ ਵਿਚ ਆਕੜੇ (੨) ਫਿਰੇ ਅਰ (ਕਿਤੇ ਭੀ ਸਾਡੇ ਕੋਲੋਂ) ਭਜ ਕੇ ਨਾ ਸਕੇ ॥੩੯॥ ਤਾਂ ਅਸਾਂ ਨੇ ਸਾਰਿਆਂ ਨੂੰ ਓਹਨਾਂ ਦੀਆਂ ਕਰਤੂਤਾ (ਦੀ ਸਜਾ) ਵਿਚ ਧਰ ਦਬਿਆ ਅਤੇ ਇਵ ਓਹਨਾਂ ਵਿਚ ਕਈਕੁ ਤਾਂ ਉਹ ਸਨ ਜਿਨ੍ਹਾਂ ਉਤੇ ਅਸਾਂ ਨੇ ਪਾਖਾਣਾ ਦੀ ਬਰਖਾ ਕੀਤੀ (ਜੇਸੇ ਆਦ ਦੀ ਜਾਤੀ) ਅਰ ਕਈ ਕੁ ਓਹਨਾਂ ਵਿਚੋਂ ਉਹ ਸਨ ਕਿ ਜਿਨ੍ਹਾਂ ਨੂੰ ਬੜੀ ਉੱਚੀ ਧਵਨੀ ਨੇ ਆਨ ਘੇਰਿਆ (ਜੈਸੇ ਸਮੂਦ) ਅਰ ਉਹਨਾਂ ਵਿਚੋਂ ਕਈਕੁ ਉਹ ਸਨ ਕਿ ਜਿਨ੍ਹਾਂ ਨੂੰ ਅਸਾਂ ਨੇ ਵੀ ਵਿਚ ਧਸਾ ਦਿਤਾ (ਯਥਾ ਕਾਰੂੰ) ਅਰ ਕਈਕੁ ਓਹਨਾਂ ਵਿਚੋਂ ਉਹ ਸਨ ਕਿ ਜਿਨ੍ਹਾਂ ਨੂੰ ਡੋਬ ਦਿਤਾ (ਯਥਾ ਫਰਊਨ ਹਾਮਾਨ) ਅਰ ਖੁਦਾ ਨੂੰ ਏਹਨਾਂ ਉਤੇ ਜੁਲਮ ਕਿਉਂ ਕਰਨ ਲਗਾ