੪੬੦
ਪਾਰਾ ੨੧
ਸੂਰਤ ਅਨਕਬੂਤ ੨੯
ਨੂੰ ਓਸ ਦੇ ਮਾਰਿਆਂ (ਅਰਥਾਤ ਬੰਜਰ ਪਿਆਂ) ਪਿਛੋਂ ਸੁਰਜੀਤ ਕਰ
ਦਿਖਾਉਂਦਾ ਹੈ ਤਾਂ ਜਰੂਰ (ਯਹੀ) ਉੱਤਰ ਦੇਣਗੇ ਕਿ ਅੱਲਾ (ਹੇ ਪੈਯੰਬਰ
ਤੁਸੀਂ) ਕਹੋ ਸੰਪੂਰਣ ਮਹਿਮਾਂ ਅੱਲਾ ਦੇ ਯੋਗ ਪਰੰਤੂ ਏਹਨਾਂ ਵਿਚੋਂ ਦੇ
ਪ੍ਰਾਯਾ ਬੁਧੀ ਕੋਲੋਂ ਕੰਮ ਨਹੀਂ ਲੈਂਦੇ॥ ੬੩॥ ਰੁਕੂਹ ੬॥
ਅਰ ਇਹ ਸੰਸਾਰਿਕ ਜੀਵਨ ਤਾਂ ਬਸ (ਜੀਵ ਦਾ) ਪਰਚਾਵਾ
ਅਰ ਖੇਲ (ਤਮਾਸ਼ਾ) ਹੈ ਅਰ ਅੰਤ (ਦੀ ਜਿੰਦਗੀ ਵਹੀ ਅਸਲ)
ਜਿੰਦਗੀ ਹੈ (ਹੇ) ਦੇਵ ਇਹ ਲੋਗ (ਏਤਨੀ ਬਾਰਤਾ) ਸਮਝਦੇ॥ ੬੪॥
ਫੇਰ ਜਦੋਂ (ਲੋਗ) ਕਿਸ਼ਤੀ ਵਿਚ ਅਸਵਾਰ ਹੁੰਦੇ ਹਨ ਤਾਂ ਬੜੇ ਨਿਰਮਲ
ਚਿਤ ਨਾਲ ਖੁਦਾ ਦੀ ਹੀ ਬੰਦਗੀ ਦਾ ਵਰਣਨ ਕਰਕੇ ਓਸੇ ਦਾ ਆਵਾਹਨ
ਕਰਦੇ ਹਨ ਫੇਰ ਜਦੋਂ (ਖੁਦਾ) ਓਹਨਾਂ ਨੂੰ (ਦਰਿਆ ਵਿਚੋਂ) ਮੁਕਤਿ
ਦੇ ਕੇ ਪ੍ਰਿਥਵੀ ਉਪਰ ਪਹੁੰਚਾ ਦੇਂਦਾ ਹੈ ਤਾਂ ਮੁਕਤਿ ਪਾਉਂਦੇ ਹੀ ਉਹ ਵਿਭੇਦ
ਕਰਨ ਲਗ ਪੈਂਦੇ ਹਨ॥੬੫॥ ਤਾ ਕਿ ਜੋ (ਪਦਾਰਥ) ਅਸਾਂ ਨੇ ਓਹਨਾਂ
ਨੂੰ ਪਰਦਾਨ ਕੀਤੇ ਹਨ ਓਹਨਾਂ ਦੀ ਕ੍ਰਿਤਘਨਤਾ ਕਰਨ ਅਰ ਤਾਂ ਕਿ
(ਨ੍ਯੂਨ ਕਾਲ ਸੰਸਾਰ ਵਿਚ ਹੋਰ) ਬਸ ਰਸ ਲੈਣ ਤਾਂ (ਭਲਾ ਚੰਗਾ)
ਅਗੇ ਚਲਕੇ (ਪ੍ਰਲੈ ਦੇ ਦਿਨ ਆਪਣੀ ਕ੍ਰਿਤਘਨਤਾ ਦਾ ਫਲ) ਮਾਲੂਮ
ਕਰ ਲੈਣਗੇ॥੬੬॥ ਕੀ ਮੱਕੇ ਦਿਆਂ ਕਾਫਰਾਂ ਨੇ (ਏਸ ਬਾਰਤਾ ਉਪਰ)
ਦਰਿਸ਼ਟੀ ਨਹੀਂ ਦਿਤੀ ਕਿ ਅਸਾਂ ਨੇ ਹਰਮ (ਮੱਕਾ) ਨੂੰ ਅਨੰਦ ਮੰਗਲ
ਦਾ ਅਸਥਾਨ ਬਣਾ ਰਖਿਆ ਹੈ ਅਰ ਲੋਗ (ਹਨ ਕਿ) ਏਹਨਾਂ ਦੇ ਚਾਰ
ਚੁਫੇਰਿਓਂ ਪਕੜੇ ਚਲੇ ਜਾ ਰਹੇ ਹਨ ਤਾਂ ਕੀ ਇਹ ਲੋਗ ਝੂਠਿਆਂ (ਮਾਬੂਬਾਂ) ਉਤੇ ਨਿਸਚਾ ਕਰਦੇ ਅਰ ਅੱਲਾ ਦੇ ਪਦਾਰਥਾਂ ਦੀ ਕ੍ਰਿਤਘਣਤਾ
ਕਰਦੇ ਹਨ॥੬੭॥ ਤਾਂ ਓਹਨਾਂ ਨਾਲੋਂ ਵਧਕੇ ਹੋਰ ਅਪਰਾਧੀ ਕੌਣ?
ਜੋ ਖੁਦਾ ਉਤੇ ਝੂਠ ਉਪਦ੍ਰਵ ਥਪੇ ਕਿੰਬਾ ਜਦੋਂ ਸਚੀ ਬਾਰਤਾ ਉਸਨੂੰ ਪ੍ਰਾਪਤ
ਹੋਵੇ ਉਹ ਉਸਨੂੰ ਝੁਠਿਆਇ ਕੀ (ਐਸਿਆਂ) ਮੁਨਕਰਾਂ ਦਾ (ਅੰਤਮ)
ਅਸਥਾਨ ਨਰਕ ਨਹੀਂ ਹੈ॥ ੬੮॥ ਅਰ ਜਿਨਹਾਂ ਲੋਗਾਂ ਨੇ ਸਾਡੇ ਧਾਰਮਿਕ
(ਕਾਰਜਾਂ) ਵਿਚ ਯਤਨ ਕੀਤੇ ਅਸੀਂ (ਭੀ) ਓਹਨਾਂ ਨੂੰ ਜਰੂਰ (ਹੀ)
ਆਪਣੇ ਮਾਰਗ ਦਿਖਾਵਾਂਗੇ ਅਰ ਕੋਈ ਭਰਮ ਨਹੀਂ ਕਿ ਅੱਲਾ ਓਹਨਾਂ (ਲੋਗਾਂ) ਦਾ ਸਾਥੀ ਹੈ ਜੋ (ਸ਼ੁਧ ਚਿਤ ਹੋਕੇ) ਸ਼ੁਭ ਕਰਮ
ਕਰਦੇ ਹਨ॥ ੬੯॥ ਰੁਕੂਹ ੭॥