ਪਾਰਾ ੨੧
ਸੂਰਤ ਰੂਮ ੩੦
੪੬੧
ਸੂਰਤ ਰੂਮ ਮੱਕੇ ਵਿਚ ਉਤਰੀ ਅਰ ਏਸ ਦੀਆਂ
ਸਠ ਆਇਤਾਂ ਅਰ ਛੇ ਰੁਕੂਹ ਹਨ
(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰਪਾਲੂ(ਹੈ) ਅਲਫ ਲਾਮ ਮੀਮ॥੧॥ ਸਮੀਪੀ ਦੇਸ (ਅਰਥਾਤ ਫਾਰਸ) ਵਿਚ ਰੂਮੀ (ਜੋ ਇਸਾਈ ਫਾਰਸ ਦੇ ਮਾਲਿਕਾਂ ਪਾਸੋਂ ਜੋ ਅਗਨ ਪੂਜਕ ਹਨ) ਪ੍ਰਾਜੇ ਹੋ ਗਏ ਹਨ॥੨॥ ਪਰੰਤੂ ਇਹ ਲੋਗ ਆਪਣੇ ਪਰਾਜੈ ਹੋ ਗਿਆ ਪਿਛੋਂ ਸਮੀਪ ਹੀ ਥੋੜੇ ਕਾਲ ਵਿਚ ਵਿਜੈਈ ਹੋ ਜਾਣਗੇ॥੩॥ (ਏਸ ਨਾਲੋਂ) ਪ੍ਰਥਮ ਭੀ (ਵਿਜੈਤਾ ਪ੍ਰਾਜੈਤਾ) ਦਾ ਅਖਤਿਆਰ ਭੀ ਅੱਲਾ ਨੂੰ ਹੀ ਸੀ (ਅਰ ਏਸ ਹੋਣੀ ਦੇ) ਪਿਛੋਂ ਭੀ (ਉਸ ਨੂੰ ਹੀ ਅਖਤਿਆਰ ਹੈ) ਅਰ ਓਸ ਦਿਨ (ਜਦੋਂ ਕਿ ਰੂਮੀ ਵਿਜਈ ਹੋਣਗੇ) ਮੁਸਲਮਾਨ ਅੱਲਾ ਦੀ ਸਹਾਇਤਾ ਨਾਲ ਪਰਸੰਨ ਹੋ ਜਾਣਗੇ॥੪॥ ਉਹ ਜਿਸਦੀ ਚਾਹੁੰਦਾ ਹੈ ਸਹਾਇਤਾ ਕਰਦਾ ਹੈ ਅਰ ਉਹ ਜ਼ਬਰਦਸਤ (ਤਥਾ) ਰਹਿਮ ਵਾਲਾ ਹੈ॥੫॥ ਯਿਹ ਅੱਲਾ ਦੀ ਪਰਤਿਗਯਾ (ਹੈ) ਅਰ ਅੱਲਾ ਆਪਣੀ ਪਤਿਗਯਾ ਥੀਂ ਵਿਰੁਧ ਨਹੀਂ ਕੀਤਾ ਕਰਦਾ ਪਰੰਤੂ ਪ੍ਰਾਯਾ ਲੋਗ ਸਮਝਦੇ ਹੀ ਨਹੀਂ॥ ੬॥ (ਯਿਹ ਲੋਗ ਬਸ) ਪਰਤੱਛ ਸੰਸਾਰਿਕ ਜੀਵਨ ਨੂੰ ਹੀ (ਜੀਵਨ) ਸਮਝਦੇ ਹਨ ਅਰ ਪ੍ਰਲੈ ਤੋਂ ਤਾਂ ਇਹ ਲੋਕ ਸਮੁਚੇ ਹੀ ਅਗਯਾਤ ਹਨ॥ ੭॥ ਕੀ ਏਹਨਾਂ ਲੋਗਾਂ ਨੇ ਆਪਣੇ ਦਿਲ ਵਿਚ ਪਰਾਮਰਸ਼ ਨਹੀਂ ਕੀਤਾ ਕਿ ਅੱਲਾ ਨੇ ਪ੍ਰਿਥਵੀ ਅਕਾਸ਼ ਨੂੰ ਅਰ ਉਹਨਾਂ ਵਸਤੂਆਂ ਨੂੰ ਜੋ ਏਹਨਾਂ ਦੋਹਨਾਂ ਦੇ ਮਧ੍ਯ ਵਿਚ ਹਨ ਕਿਸੇ ਭਲਾਈ ਦੇ ਕਾਰਨ ਅਰ (ਇਕ) ਨਿਯਤ ਸਮੇਂ ਦੇ ਵਾਸਤੇ ਉਤਪਤ ਕੀਤਾ ਹੈ ਅਰ ਬਹੁਤ ਸਾਰੇ ਆਦਮੀ (ਤਾਂ ਪ੍ਲੈ ਦੇ ਦਿਨ) ਆਪਣੇ ਪਰਵਰਦਿਗਾਰ ਦੇ ਮਿਲਾਪ ਨੂੰ (ਸਿਰੇ ਥੀ) ਮੰਨਦੇ ਹੀ ਨਹੀਂ ॥੮॥ ਕੀ ਇਹ ਲੋਗ ਦੇਸ ਵਿਚ ਤੁਰੇ ਫਿਰੇ ਨਹੀਂ (ਤੁਰਦੇ ਫਿਰਦੇ) ਤਾਂ ਦੇਖਦੇ ਕਿ ਜੋ ਲੋਗ ਏਹਨਾਂ ਨਾਲੋਂ ਭੂਤਕਾਲ ਵਿਚ ਹੋ ਚੁਕੇ ਹਨ ਓਹਨਾਂ ਦਾ ਅੰਤ ਕੈਸਾ (ਬੁਰਾ) ਹੋਇਆ ਅਰ ਉਹ ਲੋਗ ਏਹਨਾਂ ਨਾਲੋਂ ਬਲ ਵਿਚ ਭੀ ਕਈ ਗੁਣਾਂ ਵਧਕੇ ਸਨ ਅਰ ਓਹਨਾਂ ਨੇ ਪ੍ਰਿਥਵੀ ਭੀ ਵਾਹੀ ਅਰ ਪ੍ਰਿਥਵੀ ਨੂੰ ਜਿਤਨਾਂ ਏਹਨਾਂ ਲੋਗਾਂ ਨੇ ਵਸਾਇਆ ਹੈ ਏਸ ਨਾਲੋਂ ਕਈ ਗੁਣਾਂ ਅਧਿਕ ਓਹਨਾਂ ਲੋਗਾਂ ਨੇ ਵਸਾਇਆ ਸੀ ਅਰ ਓਹਨਾਂ ਦੇ ਪਾਸ (ਭੀ)