ਪਾਰਾ ੨੧
ਸੂਰਤ ਸਜਦਾ ੩੨
੪੭੭
ਆਇਤਾਂ ਦਾ ਨਿਸਚਾ ਭੀ ਰਖਦੇ ਸਨ॥੨੪॥ (ਹੇ ਪੈਯੰਬਰ) ਕੋਈ ਭ੍ਰਮ ਨਹੀਂ ਕਿ ਬਨੀ ਅਸਰਾਈਲ ਜਿਨਹਾਂ ਜਿਨਹਾਂ ਬਾਰਤਾਂ ਵਿਚ ਵਿਭੇਦ ਕਰਦੇ ਰਹੇ ਹਨ ਤੁਸਾਂ ਦਾ ਪਰਵਰਦਿਗਾਰ ਪ੍ਰਲੈ ਦੇ ਦਿਨ ਓਹਨਾਂ ਵਿਚੋਂ ਉਹਨਾਂ (ਵਿਭ੍ਰਮਾਂ) ਦਾ ਫੈਸਲਾ ਕਰ ਦੇਵੇਗਾ॥੨੫॥ (ਹੇ ਪੈਯੰਬਰ) ਕੀ (ਤੁਸਾਂ ਦੇ ਸਮੇਂ ਦਿਆਂ) ਲੋਗਾਂ ਨੂੰ ਇਸ ਨਾਲ ਸਿਖਿਆ ਨਾ ਆਈ ਕਿ ਅਸਾਂ ਨੇ ਏਹਨਾਂ ਨਾਲੋਂ ਪਹਿਲੇ ਕਿਤਨੀਆਂ ਉਮਤਾਂ ਰੁਲਾ ਕੇ ਮਾਰ ਸਿਟੀਆਂ (ਅਰ) ਯੇਹ ਲੋਗ ਉਹਨਾਂ ਦਿਆਂ ਘਰਾਂ ਵਿਚ ਹੀ ਤੁਰਦੇ ਫਿਰਦੇ ਹਨ ਏਸ ਵਿੱਚ ਭ੍ਰਮ ਨਹੀਂ ਕਿ ਏਸ ਹੇਰ ਫੇਰ ਵਿੱਚ (ਲੋਗਾਂ ਵਾਸਤੇ ਬੜੀਆਂ) ਸਿਖ੍ਯਾ ਹਨ ਤੋਂ ਕੀ (ਯਿਹ ਲੋਗ) ਸੁਣਦੇ (ਸਮਝਦੇ) ਨਹੀਂ॥੨੬॥ ਅਰ ਕੀ ਓਹਨਾਂ ਨੇ ਏਸ (ਬਾਰਤਾ) ਉਪਰ ਦ੍ਰਿਸ਼ਟੀ ਨਹੀਂ ਦਿਤੀ ਕਿ ਅਸੀਂ ਪਈ ਹੋਈ ਪ੍ਰਿਥਵੀ ਦੀ ਤਰਫ ਪਾਣੀ (ਦਿਆਂ ਬਦਲਾਂ) ਨੂੰ ਪ੍ਰੇਰ ਦੇਂਦੇ ਹਾਂ ਫੇਰ ਪਾਣੀ ਦੇ ਵਸੀਲੇ ਨਾਲ ਖੇਤੀ ਨੂੰ ਉਗਾ ਦੇਂਦੇ ਹਾਂ ਜਿਸ ਵਿਚੋਂ ਏਹਨਾਂ ਦੇ ਚਤੁਸ਼ਪਾਦੀ ਭੀ ਖਾਂਦੇ ਹਨ ਅਰ ਯਿਹ ਆਪ ਭੀ। ਤੋ ਕਿਆ (ਯਿਹ ਲੋਗ ਏਸ ਕੁਦਰਤ ਦੇ ਨਮੂਨੇ ਨੂੰ) ਨਹੀਂ ਦੇਖਦੇ॥੨੭॥ ਅਰ (ਕਾਫਰ) ਕਹਿੰਦੇ ਹਨ ਕਿ (ਮੁਸਲਮਾਨੋ) ਯਦੀ ਤੁਸੀਂ ਸਚੇ ਹੋ ਤੋ (ਪ੍ਰਲੈ ਦਾ) ਯਿਹ (ਅੰਤਮ) ਫੈਸਲਾ (ਜਿਸ ਥੀਂ ਤੁਸੀਂ ਸਾਨੂੰ ਡਰਾਉਂਦੇ ਹੋ) ਕਦੋਂ ਹੋਵੇਗਾ (ਅਸੀਂ ਦੇਖਾਂਗੇ ਤੋ ਨਿਸਚਾ ਕਰਾਂਗੇ)॥੨੮॥(ਹੇ ਪੈਯੰਬਰ ਤੁਸੀਂ ਏਹਨਾਂ ਨੂੰ) ਉਤਰ ਦੇਓ ਕਿ ਜੋ ਲੋਗ (ਸੰਸਾਰ ਵਿਚ) ਕੁਫਰ ਕਰਦੇ ਰਹੇ ਫੈਸਲੇ ਦੇ ਦਿਨ ਓਹਨਾਂ ਦਾ ਈਮਾਨ ਧਾਰਨਾ ਓਹਨਾਂ ਦੇ ਕੁਛ ਭੀ ਕੰਮ ਨਾ ਆ ਵੇਗਾ ਅਰ ਨਾ ਓਹਨਾਂ ਨੂੰ ਅਵਧੀ ਹੀ ਮਿਲੇਗੀ॥੨੯॥ ਤੋ (ਹੇ ਪੈਯੰਬਰ) ਏਹਨਾਂ ਦੀਆਂ (ਗਲਾਂ ਦੀ ਕੋਈ) ਭੀ ਪਰਵਾਹ ਨਾ ਕਰੋ ਅਰ ਦੇਖੋ ਤੋ ਸਹੀ (ਅੰਤ ਨੂੰ ਕੀ ਹੁੰਦਾ ਹੈ) ਯਿਹ (ਭੀ ਤੋ) ਦੇਖ (ਹੀ) ਰਹੇ ਹਨ॥ ੩੦॥ ਰੁਕੂਹ ੩॥
ਸੂਰਤਲ ਇਹਜ਼ਾਬ ਮਦੀਨੇ ਵਿਚ ਉਤਰੀ ਅਰ ਏਸ
ਦੀਆਂ ਤਿਹੱਤ੍ਰ ਆਇਤਾਂ ਅਰ ਨੌਂ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰ ਪਾਲੂ (ਹੈ)। ਹੇ ਪੈਯੰਬਰ ਖੁਦਾ ਪਾਸੋਂ (ਹੀ) ਡਰਦੇ ਰਹੋ ਅਰ ਕਾਫਰਾਂ ਤਥਾ ਮੁਨਾਫਿਕਾਂ (ਪਾਸੋਂ ਡਰ ਕੇ ਓਹਨਾਂ) ਦੇ ਕਹਿਣੇ ਵਿਚ ਨਾ ਆ ਜਾਣਾ ਨਿਰਸੰਦੇਹ ਅੱਲਾ (ਸੰਪੂਰਨਾਂ ਦੇ ਬ੍ਰਿਤਾਂਤ) ਥੀਂ ਗ੍ਯਾਤ (ਅਰ)