ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/479

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੨

ਸੂਰਤ ਇਹਜ਼ਾਬ ੩੩

੪੭੯


ਓਹਨਾਂ ਦੇ ਸਚ (ਅਰਥਾਤ ਰਸਾਲਤ ਦੇ ਉਪਦੇਸ਼) ਦਾ ਬਿਰਤਾਂਤ ਦਰੀਯਾਫਤ ਕਰੇ ਅਰ ਉਸ ਨੇ (ਮੰਨਣ ਵਾਲਿਆਂ ਵਾਸਤੇ ਫਲ ਅਰ) ਨਾ ਮੰਨਣ ਵਾਲਿਆਂ ਵਾਸਤੇ ਭਿਆਨਕ ਕਸ਼ਟ ਤਿਆਰ ਕਰ ਰਖਿਆ ਹੈ॥੮॥ ਰੂਕੂਹ ੧॥
ਮੁਸਲਮਾਨੋ! ਖੁਦਾ ਦੇ ਉਸ ਉਪਕਾਰ ਨੂੰ ਯਾਦ ਕਰੋ ਜੋ ਉਸ ਨੇ ਤੁਸਾਂ ਉਪਰ ਕੀਤਾ ਸੀ ਜਦੋਂ ਕਿ ਤੁਸਾਂ ਉਪਰ ਫੌਜਾਂ (ਦੀਆਂ ਫੌਜਾਂ) ਆ ਚੜੀਆਂ ਸਨ ਤਾਂ ਅਸਾਂ ਨੇ ਓਹਨਾਂ ਤੇ ਅੰਧੇਰੀ ਭੇਜੀ ਅਰ (ਅੰਧੇਰੀ ਥੀਂ ਵਧਕੇ ਫਰਿਸ਼ਤਿਆਂ ਦੀ) ਫੌਜ ਜੋ ਤੁਸਾਂ ਨੂੰ ਦਿਖਾਈ (ਭੀ) ਨਹੀਂ ਦੇਂਦੀ ਸੀ। ਅਰ (ਉਸ ਵੇਲੇ ਜੰਗ ਦੀਆਂ) ਜੋ (ਤਦਬੀਰਾਂ) ਤੁਸੀਂ ਲੋਗ ਕਰ ਰਹੇ ਬੇ ਅੱਲਾ (ਓਹਨਾਂ ਨੂੰ ਭੀ) ਦੇਖ ਰਹਿਆ ਸੀ ॥੯॥ ਜਿਸ ਸਮੇਂ ਕਿ (ਵੈਰੀ) ਤੁਸਾਂ ਉਪਰ ਤੁਸਾਂ ਦੀ ਉਪਰ ਦੀ ਤਰਫੋਂ ਭੀ ਉਤਰੇ ਅਰ ਤੁਸਾਂ ਦੇ ਨੀਚੇ ਦੀ ਤਰਫੋਂ ਬੀ ਅਰ (ਡਰਦਿਆਂ ਮਾਰਿਆਂ ਤੁਸਾਂ ਦੀਆਂ) ਅੱਖਾਂ ਫਿਰੀਆਂ (ਦੀਆਂ ਫਿਰੀਆਂ) ਰਹਿ ਗਈਆਂ ਸਨ (ਅਰਥਾਤ ਭੰਭਰ ਤਾਰੇ ਛਾ ਗਏ ਸਨ) ਅਰ ਕਾਲਜੇ ਮੂੰਹ ਨੂੰ ਆ ਗਏ ਸਨ ਅਰ ਖੁਦਾ ਦੀ ਨਿਸਬਤ ਤੁਸੀਂ (ਲੋਗ ਤਰਹਾਂ ਤਰਹਾਂ ਦੇ) ਸੰਕਲਪ ਵਿਕਲਪ ਕਰਨ ਲਗੇ ਸੀ। ੧੦॥ ਏਸ ਸਮੇਂ ਪਰ ਮੁਸਲਮਾਨਾਂ (ਦੇ ਧੈਰਜ) ਦੀ ਪ੍ਰੀਖਿਆ ਕੀਤੀ ਗਈ ਅਰ ਖੂਬ ਹੀ ਝਾੜੇ ਝੜਾਏ ਗਏ॥੧੧ ਅਰ ਜਦੋਂ ਮੁਨਾਫਿਕ ਅਰ ਉਹ ਲੋਗ ਜਿਨਹਾਂ ਦੇ ਦਿਲਾਂ ਵਿਚ (ਭ੍ਮ ਦੀਆਂ) ਬੀਮਾਰੀਆਂ ਸਨ (ਬੇ ਵਸ) ਬੋਲ ਉਠੇ ਕਿ ਖੁਦਾ ਅਰ ਉਸ ਦੇ ਰਸੂਲ ਨੇ ਜੋ ਸਾਡੇ ਨਾਲ ਪਰਤਿਗਯਾ ਕੀਤੀ ਸੀ ਬਸ ਨਿਰਾ ਪੂਰਾ ਧੋਖਾ (ਹੀ ਧੋਖਾ) ਸੀ॥੧੨॥ ਅਰ ਜਦੋਂ ਓਹਨਾਂ ਵਿਚੋਂ ਇਕ ਟੋਲਾ ਕਹਿਣ ਲਗਾ ਕਿ ਮਦੀਨੇ ਦੇ ਲੋਕੇ! ਤੁਸਾਂ ਪਾਸੋਂ (ਏਸ ਜਗਹਾਂ ਵੈਰੀਆਂ ਦੇ ਮੁਕਾਬਲੇ ਵਿਚ) ਨਹੀਂ ਠਹਰਿਆ ਜਾਵੇਗਾ। ਤੋ (ਚੰਗਾ ਹੈ ਕਿ) ਲੌਟ ਚਲੋ ਅਰ ਉਨਹਾਂ ਵਿਚੋਂ ਕਈਕੁ ਲੋਗ ਲਗੇ ਪੈਯੰਬਰ ਪਾਸੋਂ (ਘਰ ਲੋਟ ਜਾਣ ਦੀ) ਆਗ੍ਯਾ ਮੰਗਣ (ਅਰ) ਕਹਿਣ ਕਿ ਸਾਡੇ ਘਰ ਲੁਗੇ ਹਨ ਹਾਲਾਂ ਕਿ ਉਹ ਲੁਗੇ ਨਹੀਂ (ਪ੍ਤਯੁਤ) ਉਨਹਾਂ ਦਾ ਸੰਕਲਪ ਤਾਂ ਕੇਵਲ ਭਜ ਜਾਣਦਾ ਹੀ ਸੀ॥੧੩॥ ਅਰ ਯਦੀ (ਐਸੀਆਂ ਹੀ ਫੌਜਾਂ) ਮਦੀਨੇ ਦੇ ਚਾਰ ਚੁਫੇਰਿਓਂ ਏਹਨਾਂ ਵਿਚ ਆ ਵੜਨ ਅਰ ਏਹਨਾਂ ਨੂੰ ਫਸਾਦ (ਕਰਨ) ਵਾਸਤੇ ਕਹਿਆ ਜਾਵੇ ਤੋਂ (ਯਿਹ ਬਿਨਾਂ ਦੇਰੀ) ਫਸਾਦ ਖੜਾ ਕਰ ਦੇਣ ਅਰ ਆਪਣਿਆਂ ਘਰਾਂ ਵਿਚ ਕੁਛ ਐਵੇਂ ਕਿਵੇਂ ਦੀ ਹੀ ਢਿਲ ਕਰਨ (ਤੋ ਕਰਨ)॥ ੧੪॥ ਹਾਲਾਂ ਕਿ (ਯਹੀ ਲੋਗ ਏਸ ਥੀਂ) ਪਹਿਲੇ ਖੁਦਾ ਦੇ ਨਾਲ ਪਰਤਿਗਿਆ ਕਰ ਚੁਕੇ ਸਨ ਕਿ (ਅਸੀਂ