ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/480

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮੦

ਪਾਰਾ ੨੧

ਸੂਰਤ ਇਹਜ਼ਾਬ ੩੩


ਵੈਰੀ ਦੇ ਮੁਕਾਬਲੇ ਵਿਚ) ਪਿਠ ਨਾ ਫੇਰਾਂਗੇ ਅਰ (ਏਹਨਾਂ ਲੋਗਾਂ ਨੇ ਜੋ) ਖੁਦਾ ਦੇ (ਨਾਲ) ਪਰਤਗਿਆ (ਕੀਤੀ ਸੀ ਓਸ) ਦੀ (ਤਾਂ ਓਹਨਾਂ ਪਾਸੋਂ) ਬਾਜ਼ ਪੁਰਸ਼ੀ ਹੋਕੇ ਹੀ ਰਹੇਗੀ॥ ੧੫॥ (ਹੇ ਪੈਯੰਬਰ ਤੁਸੀਂ ਇਹਨਾਂ ਲੋਗਾਂ ਨੂੰ) ਕਹੋ ਯਦੀ ਤੁਸੀਂ ਮੌਤ ਕਿੰਬਾ ਕਤਲ (ਦੇ ਭੈ) ਨਾਲ ਭਜਦੇ ਹੋ ਤੋ ਯਿਹ ਭਜਣਾਂ ਤੁਸਾਂ ਨੂੰ ਕਦਾਪੀ (ਕੋਈ) ਸੁਖ ਨਾ ਦੇਵੋਗਾ। ਅਰ ਯਦੀ ਨਸ ਭਜ ਕੇ ਬਚ ਭੀ ਗਏ ਤੇ ਬਸ ਯਹੀ ਨਾ ਕਿ (ਸੰਸਾਰ ਵਿਚ) ਚੰਦ ਦਿਨ (ਹੋਰ) ਵਸ ਰਸ ਲਵੋਗੇ॥ ੧੬॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਯਦੀ ਖੁਦਾ ਤੁਸਾਂ ਨਾਲ ਬੁਰਾਈ (ਕਰਨ) ਦੀ ਇਛਾ ਕਰੇ ਤੋਂ ਕੌਣ ਐਸਾ (ਸੂਰਮਾਂ) ਹੈ ਜੋ ਤੁਸਾਂ ਨੂੰ ਉਸ (ਦੀ ਪਕੜ) ਥੀਂ ਬਚਾ ਸਕੇ ਕਿੰਬਾ ਤੁਸਾਂ ਉਪਰ (ਆਪਣਾ) ਫਜ਼ਲ ਕਰਨਾ ਚਾਹੇ (ਤੋ ਕੌਣ ਓਸ ਨੂੰ ਰੋਕ ਸਕਦਾ ਹੈ) ਅਰ ਖੁਦਾ ਥੀਂ ਸਿਵਾ ਨਾ ਤੋ (ਕਿਸੇ ਨੂੰ) ਆ ਪਣਾ ਸਹਾਇਕ ਹੀ ਦੇਖਣਗੇ ਅਰ ਨਾ ਮਦਦਗਾਰ॥੧੭॥(ਮੁਸਲਮਾਨੋ) ਖੁਦਾ ਤੁਸਾਂ ਵਿਚੋਂ ਓਹਨਾਂ(ਮਨਾਫਿਕਾਂ) ਨੂੰ ਭਲੀ ਪ੍ਰਕਾਰ ਜਾਣਦਾ ਹੈ ਜੋ (ਦੂਸਰਿਆਂ ਨੂੰ ਲੜਾਈ ਵਿਚ ਸ਼ਰੀਕ ਹੋਣ ਥੀਂ) ਰੋਕਦੇ ਹਨ। ਅਰ ਆਪਣਿਆਂ ਸਾਕਾਂ ਅੰਗਾਂ ਨੂੰ ਕਹਿੰਦੇ ਹਨ ਕਿ (ਲੜਾਈ ਥੀਂ ਅਲਗ ਹੋਕੇ) ਸਾਡੇ ਪਾਸ ਚਲੇ ਆਉਂ ਅਰ (ਉਹ ਖੁਦ ਭੀ) ਤੁਸਾਂ ਨਾਲ ਬਖੀਲੀ ਰਖਦੇ ਹਨ ਜੁਧ ਵਿਚ ਵਿਦਮਾਨ ਨਹੀਂ ਹੁੰਦੇ ਪਰੰਤੂ (ਉਲਾਂਬਾ ਲਹੁਣ ਨੂੰ) ਥੋੜੀ ਦੇਰ (ਵਾਸਤੇ)॥੧੮॥ (ਹੇ ਪੈਯੰਬਰ) ਜਦੋਂ (ਕੋਈ) ਭੈ ਦਾ (ਸਮਾਂ) ਪਰਾਪਤ ਹੁੰਦਾ ਤੂੰ ਏਹਨਾਂ ਨੂੰ ਦੇਖਦਾ ਹੈ ਕਿ (ਨਿਰਾਸ ਜੈਸੇ) ਤੁਸਾਂ ਨੂੰ ਦੇਖਦੇ ਹਨ ਓਹਨਾਂ ਦੀਆਂ ਅੱਖੀਆਂ ਹਨ (ਕਿ ਚਾਰ ਚੁਫੇਰੇ) ਫਿਰਦੀਆਂ ਜਾਂਦੀਆਂ ਹਨ ਜੈਸੇ ਕਿਸੇ ਉਪਰ ਮੌਤ ਦੀ ਬੇਹੋਸ਼ੀ (ਛਾ) ਜਾਏ। ਫਿਰ ਜਦੋਂ ਭੈ ਦੂਰ ਹੋ ਜਾਂਦਾ (ਅਰ ਮੁਸਲਮਾਨਾਂ ਦੀ ਵਿਜੈਤਾ ਹੋ ਜਾਂਦੀ) ਹੈ ਤਾਂ ਮਾਲ (ਗਨੀਮਤ) ਉਪਰ ਡਿਗ ਪੈਂਦੇ (ਅਰ) ਦਿਲ ਦਖੌਣ ਵਾਲੀਆਂ ਬਾਤਾਂ ਕਰ ਕਰ ਕੇ ਤੁਸਾਂ ਨੂੰ ਤਾਨੇ ਮਾਰਦੇ ਹਨ। ਏਹਨਾਂ ਲੋਗਾਂ ਨੇ (ਆਦ ਥੀਂ) ਈਮਾਨ ਧਾਰਿਆ ਹੀ ਨਹੀਂ ਤੇ ਅੱਲਾ ਨੇ ਏਹਨਾਂ ਦੇ ਕਰਮ (ਜੋ ਕੁਛ ਭੀ ਕੀਤੇ ਸਨ) ਅਕਾਰਥ ਕਰ ਦਿਤੇ ਅਰ ਅੱਲਾ ਦੇ ਸਮੀਪ ਯਿਹ (ਇਕ) ਸੁਖੈਨ (ਜੈਸੀ) ਬਾਰਤਾ ਹੈ ॥੧੯॥ (ਇਸ ਥੀਂ ਹੁੰਦਿਆਂ ਸੁੰਦਿਆਂ ਕਿ ਘੇਰਾ ਘੱਤਨ ਵਾਲੀਆਂ ਫੌਜਾਂ ਘੇਰਾ ਉਠਾ ਕੇ ਤੁਰ ਭੀ ਗਈਆਂ ਪਰੰਤੂ ਯਿਹ ਹੁਣ ਤਕ ਯਹੀ) ਖਿਆਲ ਕਰ ਰਹੇ ਹਨ ਕਿ (ਯਿਹ) ਫੌਜਾਂ (ਅਜੇ) ਨਹੀਂ ਗਈਆਂ ਅਰ ਯਦੀ (ਵੈਰੀਆਂ ਦੀਆਂ) ਫੌਜਾਂ (ਫੇਰ) ਆਣ ਵਿਦਮਾਨ ਹੋਣ ਤਾਂ