੪੮੨
ਪਾਰਾ ੨੧
ਸੂਰਤ ਇਹਜ਼ਾਬ ੩੩
ਲੋਗ (ਅਰਥਾਤ ਯਹੂਦੀ) ਭੇਦਵਾਦੀਆਂ ਦੇ ਮਦਦਗਾਰ ਹੋਏ ਸਨ ਖੁਦਾ
ਓਹਨਾਂ ਨੂੰ ਓਹਨਾਂ ਦੀਆਂ ਗੜ੍ਹੀਆਂ ਥੀਂ ਨੀਚੇ ਉਤਾਰ ਕੇ ਲੈ ਆਇਆ
ਅਰ ਓਹਨਾਂ ਦਿਆਂ ਦਿਲਾਂ ਵਿਚ (ਤੁਸਾਂ ਦੀ ਐਸੀ) ਧੱਕ ਬੈਠਾਇ ਦਿਤੀ
(ਕਿ) ਤੁਸੀਂ (ਬੇਧੜਕ) ਲਗੇ ਕਈਆਂ ਨੂੰ ਕਤਲ ਕਰਨ ਅਰ
ਕਈਆਂ ਨੂੰ ਕੈਦ ਕਰਨ॥ ੨੬॥ ਅਰ ਓਹਨਾਂ ਦੀ ਪ੍ਰਿਥਵੀ ਅਰ ਓਹਨਾਂ ਦੇ
ਘਰਾਂ ਅਰ ਓਹਨਾਂ ਦੇ ਧਨ ਮਾਲ ਦਾ ਅਰ (ਹੋਰ) ਉਸ ਜਮੀਨ (ਖੈਬਰ)
ਦਾ ਜਿਸ ਵਿਚ ਤੁਸਾਂ ਨੇ ਪੈਰ ਤਕ ਨਹੀਂ ਰਖਿਆ ਸੀ ਤੁਸਾਂ ਨੂੰ (ਹੀ)
ਅਧਿਪਤੀ ਕਰ ਦਿਤਾ ਅਰ ਅੱਲਾ ਸੰਪੂਰਨ ਵਸਤਾਂ ਉਪਰ ਕੇਂਦਰ ਹੈ
॥੨੭॥ ਰੁਕੂਹ ੩॥
ਹੇ ਪੈਯੰਬਰ ਆਪਣੀਆਂ ਇਸਤ੍ਰੀਆਂ ਨੂੰ ਕਹਿ ਦੇਵੋ ਕਿ ਯਦੀ ਤੁਸੀਂ ਸਾਂਸਾਰਿਕ ਜੀਵਨ ਅਰ ਉਸ ਦੇ ਸੋਹੱਪਣ ਦੇ ਅਭਲਾਸ਼ੀ ਹੋ ਤੋ ਆਉ ਮੈਂ ਤੁਸਾਂ ਨੂੰ (ਕੁਛ) ਦੇ ਦਿਵਾ ਕੇ ਚੰਗੀ ਤਰ੍ਹਾਂ ਨਾਲ ਵਿਦਾ ਕਰ ਦੇਵਾਂ ॥੨੮॥ ਅਰ ਯਦੀ ਤੁਸੀਂ ਖੁਦਾ ਅਰ ਓਸ ਦੇ ਰਸੂਲ ਅਰ ਪ੍ਰਲੈ ਦੇ ਘਰ ਦੇ ਅਕਾਂਖੀ ਹੋ ਤੋ ਤੁਸਾਂ ਵਿਚੋਂ ਜੋ ਧਾਰਮਿਕ ਪੁਰਖ ਹਨ ਉਹਨਾਂ ਵਾਸਤੇ ਖੁਦਾ ਨੇ ਬੜੇ (ਬੜੇ) ਫਲ ਤਿਆਰ ਕਰ ਰਖੇ ਹਨ॥੨੯॥ ਪੈਯੰਬਰ ਦੀ ਇਸਤ੍ਰੀਓ | ਤੁਸਾਂ ਵਿਚੋਂ ਜੋ ਕੋਈ ਕਿਸੇ ਖੁਲਮਖੁਲਾ ਅਯੋਗ ਕਰਮ ਨੂੰ ਕਰੇਗੀ ਓਸ ਨੂੰ ਦੁਗਨੀ ਸਜ਼ਾ ਦਿਤੀ ਜਾਵੇਗੀ ਅਰ ਅੱਲਾ ਦੇ ਸਮੀਪ ਯਿਹ (ਇਕ) ਸੁਖੈਨ (ਸੀ ਬਾਰਤਾ) ਹੈ॥੩੦॥[1] ਅਰ ਤੁਸਾਂ ਵਿਚੋਂ ਜੋ ਅੱਲਾ ਅਰ ਉਸ ਦੇ ਰਸੂਲ ਦੀ ਆਗਿਆਕਾਰੀ ਅਰ ਸ਼ੁਭ ਕਰਮ ਕਰੇਗੀ ਉਸ ਨੂੰ ਅਸੀਂ ਓਸ ਦਾ ਫਲ (ਭੀ) ਦੁਗਣਾ ਦੇਵਾਂਗੇ ਅਰ ਅਸਾਂ ਨੇ (ਪਰਲੈ ਦੇ ਦਿਨ) ਉਸ ਦੇ ਵਾਸਤੇ ਇੱਜ਼ਤ ਦੀ ਰੋਜ਼ੀ ਭੀ ਤਿਆਰ ਕਰ ਰਖੀ ਹੈ॥੩੧॥ ਪੈਯੰਬਰ ਦੀ ਇਸਤਰੀਓ! ਤੁਸੀਂ ਕੋਈ ਸਾਮਾਨ ਸੀ ਇਸਤਰੀਆਂ ਦੀ ਤਰਹਾਂ ਤਾਂ ਹੋ ਨਹੀਂ ਯਦੀ ਤੁਸਾਂ ਨੂੰ ਪਰਹੇਜ਼ਗਾਰੀ ਅਭੀਸ਼ਟ ਹੋ ਤੋ ਦਬੀ ਜ਼ਬਾਨ (ਅਰਥਾਤ ਹੌਲੀ ਜੇਹੀ ਕਿਸੇ ਨਾਲ) ਬਾਰਤਾ ਨਾ ਕੀਤਾ ਕਰੋ (ਕਿ ਐਸੇ ਕਰੋਗੀਆਂ) ਤੋ ਜਿਸ ਦੇ ਦਿਲ ਵਿਚ (ਕਿਸੀ ਪਰਕਾਰ ਦਾ) ਖੋਟ ਹੈ ਉਹ (ਖੁਦਾ ਜਾਣੇ) ਤੁਸਾਂ ਪਾਸੋਂ (ਕਿਸੀ ਪਰਕਾਰ ਦੀ) ਅਭਿਲਾਖਾ ਪੈਦਾ ਕਰ ਲਵੇਗਾ ਅਰ ਬਾਰਤਾ (ਭੀ) ਕਰੋ (ਤੋ ਲਲੋ ਪਤੋ ਥੀਂ ਬਿਨਾਂ) ਜੈਸੇ ਕਿ ਸ਼ੁਧ ਪਵਿਤ੍ਰ ਲੋਗਾਂ ਦੀ ਰੀਤੀ ਹੈ॥੩੨॥ ਅਰ ਆਪਣਿਆਂ ਘਰਾਂ ਵਿਚ ਇਸਥਿਰ ਹੋਕੇ (ਬੈਠੀਆਂ) ਰਹੋ ਅਰ ਪਿਛਲੇ ਮੂਰਖਤਾ ਦੇ ਸਮਿਆਂ ਵਰਗੇ ਹਾਰ ਸ਼ਿੰਗਾਰ ਨਾ ਦਿਖਾਉਂਦੀਆਂ ਫਿਰੋਰੋ
- ↑ *ਹੁਣ "ਵਾਮਨ ਯਕ਼ਨੁਤ" ਨਾਮੀ ਬਾਈਸਵਾਂ ਪਾਰਾ ਚਲਾ॥