ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/483

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੨

ਸੂਰਤ ਇਹਿਜ਼ਾਬ ੩੩

੪੮੩


ਅਰ ਨਮਾਜ਼ ਪੜੋ ਅਰ ਜ਼ਕਾਤ ਦਿਓ ਅਰ ਅੱਲਾ ਅਰ ਓਸ ਦੇ ਰਸੂਲ ਦੀ ਆਗਿਆਕਾਰੀ ਬੰਨੇ ਰਹੋ (ਹੇ ਪੈਯੰਬਰ ਦੇ) ਘਰ ਵਾਲਿਓ! ਖੁਦਾ ਨੂੰ ਤੋ ਬਸ ਯਹੀ ਅਭੀਸ਼ਟ ਹੈ ਕਿ ਤੁਸਾਂ ਉਤੋਂ (ਹਰ ਪਰਕਾਰ ਦੀ) ਮੈਲ ਕੁਚੈਲ ਨੂੰ ਦੂਰ ਕਰੇ ਅਰ ਤੁਸਾਂ ਨੂੰ ਐਸਾ ਸੁਧ ਪਵਿੱਤਰ ਬਨਾਏ ਜੈਸਾ ਸੁਧ ਪਵਿੱਤਰ ਬਨਾਣ ਦਾ ਧਰਮ ਹੈ॥੩੩॥ ਅਰ ਤੁਸਾਂ ਦਿਆਂ ਘਰਾਂ ਵਿਚ ਜੋ ਖੁਦਾ ਦੀਆਂ ਆਇਤਾਂ ਅਰ ਦਾਨਾਈਆਂ ਦੀਆਂ ਬਾਤਾਂ ਪੜ ਪੜ ਕੇ ਸੁਣਾਈਆਂ ਜਾਂਦੀਆਂ ਹਨ ਓਹਨਾਂ ਨੂੰ ਯਾਦ ਰਖੋ।(ਕਾਹੇ ਤੇ) ਅੱਲਾ(ਸੰਪੂਰਨਾਂ ਦਾ) ਭੇਦੀ ਅਰ (ਸੰਪੂਰਨਾਂ ਦੇ ਬ੍ਰਿਤਾਂਤ ਥੀਂ) ਗਿਆਤ ਹੈ॥ ੩੪॥ ਰਕੂਹ ੪॥

ਨਿਰਸੰਦੇਹ ਮੁਸਲਮਾਨ ਪੁਰਖ ਅਰ ਮੁਸਲਮਾਨ ਇਸਤ੍ਰੀਆਂ ਅਰ ਈਮਾਨ ਧਾਰੀ ਪੁਰਖ ਅਰ ਈਮਾਨ ਧਾਰੀ ਇਸਤ੍ਰੀਆਂ ਅਰ ਫਰਮਾਬਰਦਾਰ ਪੁਰਖ ਅਰ ਫਰਮਾ ਬਰਦਾਰ ਇਸਤਰੀਆਂ ਅਰ ਸੱਚ ਬੋਲਣ ਵਾਲੇ ਪੁਰਖ ਅਰ ਸਚ ਬੋਲਣ ਵਾਲੀ ਇਸਤਰੀਆਂ ਅਰ ਸਬਰ ਕਰਨ ਵਾਲੇ ਪੁਰਖ ਅਰ ਸਬਰ ਕਰਨ ਵਾਲੀਆਂ ਇਸਤਰੀਆਂ ਅਰ ਧੂੜੀ ਵਿਚ ਲਿਟੰਦੜੇ[1] ਪੁਰਖ ਅਰ ਧੂੜੀ ਵਿਚ ਵਿਚ ਲਿਟੰਦੜੀਆਂ ਇਸਤ੍ਰੀਆਂ ਅਰ ਦਾਨ ਕਰਨ ਵਾਲੇ ਪੁਰਖ ਅਰ ਦਾਨ ਕਰਨ ਵਾਲੀਆਂ ਇਸਤਰੀਆਂ ਅਰ ਰੋਜ਼ਾ ਰੱਖਣ ਵਾਲੇ ਪੁਰਖ ਅਰ ਰੋਜ਼ਾ ਰਖਣ ਵਾਲੀਆਂ ਇਸਤਰੀਆਂ ਅਰ ਆਪਣੇ ਗੁਪਤੇਂਦ੍ਰਯ ਦੀ ਰਾਖੀ ਕਰਨੇ ਵਾਲੇ ਪੁਰਖ ਅਰ ਰਾਖੀ ਕਰਨ ਵਾਲੀਆਂ ਇਸਤ੍ਰੀਆਂ ਅਰ ਪ੍ਰਾਯਾ ਖੁਦਾ ਨੂੰ ਯਾਦ ਕਰਨ ਵਾਲੇ ਪੁਰਖ ਅਰ ਯਾਦ ਕਰਨ ਵਾਲੀਆਂ ਇਸਤ੍ਰੀਆਂ ਏਹਨਾਂ (ਸਾਰੀਆਂ) ਵਾਸਤੇ ਅੱਲਾ ਨੇ (ਏਹਨਾਂ ਦੇ ਕੀਤੇ ਦਾ ਪ੍ਰਤਿ ਬਦਲਾ ਅਰਥਾਤ) ਦੋਖਾਂ ਦੀ ਬਖਸ਼ਸ਼ ਤਿਆਰ ਕਰ ਰਖੀ ਹੈ ਅਰ (ਮੁਆਫੀ ਥੀਂ ਵਧਕੇ ਬੜੇ) ਬੜੇ ਫਲ॥੩੫॥ ਅਰ ਕਿਸੇ ਮੁਸਲਮਾਨ ਪੁਰਖ ਕਿੰਞਾ ਕਿਸੇ ਮੁਸਲਮਾਨ ਇਸਤ੍ਰੀ ਨੂੰ ਯੋਗ ਨਹੀਂ ਹੈ ਕਿ ਜਦੋਂ ਅੱਲਾ ਅਰ ਓਸ ਦਾ ਰਸੂਲ (ਉਹਨਾਂ ਦੇ ਬਾਰੇ ਵਿਚ) ਕੋਈ ਬਾਰਤਾ ਠਹਿਰਾ ਦੇਣ ਤੋ (ਆਪਣੀ ਰਾ ਪਾਸੋਂ ਭੀ ਕੰਮ ਲੈਣ ਅਰ) ਓਸ ਬਾਰਤਾ ਵਿਚ ਓਹਨਾਂ ਦਾ (ਆਪਣਾ) ਅਖਤਿਆਰ (ਬਾਕੀ) ਰਹੇ। ਅਰ ਜੋ ਪੁਰਖ ਅੱਲਾ ਅਰ ਉਸਦੇ ਰਸੂਲ ਦੀ ਆਗਿਆ ਨਹੀਂ ਮੰਨੇਗਾ ਤੋ ਉਹ ਪਰਤੀਕਸ਼ ਕੁਮਾਰਗੀ ਵਿਚ ਹੋਗਿਆ॥੩੬॥ ਅਰ (ਹੇ ਪੈਯੰਬਰ ਓਸ ਬਾਰਤਾ ਨੂੰ ਯਾਦ ਕਰੋ ਕਿ) ਜਦੋਂ ਤੁਸੀਂ ਉਸ ਆਦਮੀ ਨੂੰ ਸਿਖ੍ਯਾ ਦੇਂਦੇ ਸੀ (ਅਰਥਾਤ ਜ਼ੈਦ ਦੇ ਪੁਤ੍ਰ ਹਾਰਸ ਨੂੰ) ਜਿਸ ਉਪਰ ਅੱਲਾ ਨੇ (ਆਪਣਾ) ਉਪਕਾਰ ਕੀਤਾ (ਕਿ ਉਸ ਨੂੰ ਈਮਾਨ ਧਾਰਨ ਦੀ ਤੌਫੀਕ ਦਿਤੀ) ਅਰ ਤੁਸੀਂ


  1. ਅਰਥਾਤ ਦਾਸਤਾ ਭਾਓ ਅਖਤਿਆਰ ਕਰਨ ਵਾਲੇ।