ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/486

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮੬

ਪਾਰਾ ੨੨

ਸੂਰਤ ਇਹਿਜ਼ਾਬ ੩੩


ਮੁਸਲਮਾਨਾਂ ਉਪਰ ਓਹਨਾਂ ਦੀਆਂ ਇਸਤ੍ਰੀਆਂ ਅਰ ਓਹਨਾਂ ਦੇ ਹਥ ਦਾ ਧਨ (ਅਰਥਾਤ ਦਾਸੀਆਂ) ਦਾ ਹੱਕ (ਮਹਿਰ) ਨਿਯਤ ਕਰ ਦਿਤਾ ਹੈ ਸਾਨੂੰ ਮਾਲੂਮ ਹੈ (ਉਹ ਉਹਨਾਂ ਨੂੰ ਦੇਣਾ ਹੋਵੇਗਾ। ਅਰ ਤੁਸਾਂ ਨਾਲ ਯਿਹ ਵਿਸ਼ੇਸ਼ ਰਿਆਇਤ) ਏਸ ਵਾਸਤੇ (ਕੀਤੀ ਗਈ) ਹੈ ਕਿ (ਇਸਤ੍ਰੀਆਂ ਦੇ ਬਾਰੇ ਵਿਚ) ਤੁਸਾਂ ਉਪਰ (ਕਿਸੀ ਪਰਕਾਰ ਦੀ) ਤੰਗੀ ਨਾ ਰਹੇ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ॥੫੦॥ (ਫੇਰ ਦੂਸਰੀ ਰਿਆਇਤ ਇਹ ਹੈ ਕਿ) ਆਪਣੀਆਂ ਇਸਤ੍ਰੀਆਂ ਵਿਚੋਂ ਜਿਸ ਨੂੰ ਚਾਹੋਂ (ਅਰ ਜਿਤਨੇ ਦਿਨ ਚਾਹੋ ਆਪਣੇ ਥੀਂ) ਅਲੱਗ ਰਖੋ ਅਰ ਜਿਸ ਨੂੰ ਚਾਹੋ (ਅਰ ਜਦੋਂ ਤਕ ਚਾਹੋ) ਆਪਨੇ ਪਾਸ ਰਖੋ ਅਰ ਜਿਨਹਾਂ ਨੂੰ ਤੁਸਾਂ ਨੇ (ਇਕ ਖਾਸ ਸਮੇਂ ਤਕ) ਅਲਗ ਕਰ ਦਿਤਾ ਸੀ ਓਹਨਾਂ ਵਿਚੋਂ ਕਿਸੇ ਨੂੰ ਫੇਰ (ਆਪਣੇ ਪਾਸ) ਬੁਲਾ ਲਵੋ ਤੇ (ਏਸ ਗਲੇ ਭੀ) ਤੁਸਾਂ ਉਪਰ ਕੋਈ ਦੋਖ ਨਹੀਂ ਯੇਹ (ਅਧਿਕਾਰ ਤੁਸਾਂ ਨੰ) ਏਸ ਭਾਵ ਉਪਰ (ਦਿਤਾ ਗਇਆ ਹੈ) ਕਿ (ਏਸ ਕਰਕੇ) ਕਿ ਪ੍ਰਾਯਾ ਤੁਹਾਡੀਆਂ ਇਸਤ੍ਰੀਆਂ ਦੀਆਂ ਅੱਖੀਆਂ ਠੰਡੀਆਂ ਰਹਿਣ ਗੀਆਂ ਅਰ ਚਿੰਤਾਤੁਰ ਨਹੀਂ ਹੋਣਗੀਆਂ ਅਰ ਜੋ (ਕੁਛ ਭੀ) ਤੁਸੀ ਉਹਨਾਂ ਨੂੰ ਦੇ ਦਿਓਗੇ ਉਸ ਨੂੰ ਲੈ ਕੇ ਸਾਰੀਆਂ ਰਾਜੀ ਰਹਿਣਗੀਆਂ। ਅਰ ਜੋ ਕੁਛ ਤੁਸਾਂ ਲੋਗਾਂ ਦਿਆਂ ਮਨਾਂ ਵਿਚ ਹੈ ਅੱਲਾ ਉਸ ਨੂੰ ਜਾਣਦਾ ਹੈ ਅਰ ਅੱਲਾ ਜਾਨਣੇ ਵਾਲਾ ਤਥਾ ਧੀਰਜ ਵਾਲਾ ਹੈ॥੫੧॥ (ਹੇ ਪੈਯੰ ਬਰ ਏਸ ਸਮੇਂ ਦੇ) ਪਿਛੋਂ (ਦੂਸਰੀਆਂ) ਇਸਤ੍ਰੀਆਂ ਤੁਸਾਂ ਨੂੰ ਦਰੁਸਤ ਨਹੀਂ ਅਰ ਨਾ ਯਿਹ (ਯੋਗ) ਕਿ ਏਹਨਾਂ ਨੂੰ ਬਦਲ ਕੇ ਦੂਸਰੀਆਂ ਇਸਤ੍ਰੀਆਂ ਕਰ ਲਵੋ ਯਦ੍ਯਪਿ ਓਹਨਾਂ ਦਾ ਸੁਹਾਵਨਾ (ਸਰੂਪ) ਤੁਸਾਂ ਨੂੰ (ਕਿਤਨਾ ਹੀ) ਚੰਗਾ (ਕਿਉਂ ਨਾ) ਲਗੇ ਤਥਾਪਿ ਆਪਣੇ ਹਥ ਦਾ ਧਨ (ਅਰਥਾਤ ਦਾਸੀਆਂ ਦੀ ਤੰਗੀ ਨਹੀਂ) ਅਰ ਅੱਲਾ ਹਰ ਵਸਤੂ (ਦੇ ਹਾਲ) ਥੀਂ ਗਿਆਤ ਹੈ॥ ੫੨॥ ਰੁਕੂਹ ੬॥
ਮੁਸਲਮਾਨੋ! ਪੈਯੰਬਰ ਦਿਆਂ ਘਰਾਂ ਵਿਚ ਨਾ ਜਾਇਆ ਕਰੋ ਪਰੰਤੂ ਇਹ ਕਿ ਤੁਸਾਂ ਨੂੰ ਪ੍ਰਸ਼ਾਦ ਛਕਣ ਵਾਸਤੇ (ਆਉਣ ਦੀ) ਆਗਿਆ ਦਿਤੀ ਜਾਵੇ (ਤੋ ਏਸ ਦਸ਼ਾ ਵਿਚ ਐਸਾ ਸਮਾਂ ਤਾੜ ਕੇ ਜਾਓ) ਕਿ ਤੁਸਾਂ ਨੂੰ ਪਰਸ਼ਾਦ ਦੇ ਤਿਆਰ ਹੋਣ ਦੀ ਉਡੀਕ ਨਾ ਕਰਨੀ ਪਵੇ ਪਰੰਤੂ ਜਦੋਂ ਤੁਸਾਂ ਨੂੰ ਬੁਲਾਇਆ ਜਾਵੇ ਤੋ (ਠੀਕ ੨ ਸਮੇਂ ਉਪਰ) ਜਾਓ ਅਰ ਜਦੋਂ ਛਕ ਚੁਕੇ ਤੋ ਆਪਣੇ ਆਪ ਹੀ ਤੁਰ ਪਓ। ਅਰ ਗਲੀਂ ਕਥੀਂ ਨਾ ਲਗ ਜਾਓ ਏਸ ਕਰਕੇ ਪੈਯੰਬਰ ਨੂੰ ਕਸ਼ਟ ਹੁੰਦਾ ਸੀ ਅਰ ਉਹ ਤੁਸਾਂ ਦਾ ਲਿਹਾਜ਼ ਕਰਦੇ ਸਨ ਅਰ ਅੱਲਾ ਤੋਂ (ਸਚੀ ਬਾਰਤਾ ਦੇ ਕਹਿਣ) ਵਿਚ (ਕਿਸੇ