ਪਾਰਾ ੨੨
ਸੂਰਤ ਫਾਤਰ ੩੫
੫੦੫
ਤੋ ਅੱਲਾ ਦੀਆਂ ਬੜੀਆਂ ਪੱਕੀਆਂ ਪੀਡੀਆਂ ਸੋਗੰਧਾਂ ਕੀਤਾ ਕਰਦੇ ਸਨ ਕਿ ਉਹਨਾਂ ਦੇ ਪਾਸ (ਖੁਦਾ ਦੀ ਤਰਫੋਂ) ਕੋਈ ਸਭੈ ਕਰਨੇ ਵਾਲਾ ਆਏਗਾ ਤਾਂ (ਕੋਈ ਭੀ ਉੱਮਤ ਹੋਵੇ) ਉਹ ਜਰੂਰ ਹਰ ਇਕ ਉੱਮਤ ਨਾਲੋਂ ਅਧਿਕ ਸਤਿਮਾਰਗੀ ਹੋਣਗੇ ਫੇਰ ਜਦੋਂ ਸਭੈ ਕਰਨੇ ਵਾਲਾ ਏਹਨਾਂ ਦੇ ਪਾਸ ਆ ਪਰਾਪਤ ਹੋਇਆ ਤੋ (ਉਸਦੇ ਆਉਣ ਕਰਕੇ) ਏਹਨਾਂ ਦੀ ਨਫਰਤ ਦਾ (ਪ੍ਰਤਯੁਤ) ਵਾਧਾ ਹੋਇਆ॥੪੨॥ ਕਿ ਲਗੇ ਦੇਸ ਵਿਚ ਉਪਦੱਰਵ ਅਰ ਬੁਰੀਆਂ (ਬੁਰੀਆਂ) ਤਦਬੀਰਾਂ ਕਰਨ ਅਰ ਬੁਰੀ ਤਦਬੀਰ (ਪ੍ਰਤਯੁਤ) ਬੁਰੀ ਤਦਬੀਰ ਕਰਨ ਵਾਲੇ ਉਪਰ ਹੀ ਪੈਂਦੀ ਹੈਂ ਤੋ ਹੋਵੇ ਨਾ ਹੋਵੇ (ਯਿਹ) ਲੋਗ ਓਸੇ ਬਰਤਾਓ ਦੀ ਉਡੀਕ ਵਿਚ ਹਨ ਜੋ ਅਗਲਿਆਂ ਲੋਗਾਂ ਦੇ ਨਾਲ ਹੁੰਦਾ ਰਹਿਆ ਹੈ ਤੋ (ਹੇ ਪੈਯੰਬਰ) ਤੁਸੀਂ ਖੁਦਾ ਦੇ ਨਿਯਮ ਨੂੰ ਕਦਾਪਿ ਅਦਲ ਬਦਲ ਹੁੰਦਾ ਨਾ ਦੇਖੋਗੇ ਅਰ ਨਾ ਹੀ ਖੁਦਾ ਦੇ ਨਿਯਮ ਨੂੰ ਕਦਾਪਿ ਟਲਦਾ ਹੋਇਆ ਹੀ ਦੇਖੋਗੇ॥ ੪੩॥ ਕੀ (ਯਿਹ ਲੋਗ) ਦੇਸ ਵਿਚ ਤੁਰੇ ਫਿਰੇ ਨਹੀਂ ਅਰ ਨਹੀਂ ਦੇਖਿਆ ਕਿ ਜੋ ਲੋਗ ਏਹਨਾਂ ਨਾਲੋਂ ਭੂਤਕਾਲ ਵਿਚ ਹੋ ਚੁਕੇ ਹਨ ਓਹਨਾਂ ਦਾ ਕੈਸਾ (ਬੁਰਾ) ਅੰਤ ਹੋਇਆ ਹਾਲਾਂ ਕਿ ਬਲ ਬੋਤੇ ਵਿਚ (ਉਹ ਲੋਗ) ਏਹਨਾਂ ਨਾਲੋਂ ਕਈ ਗੁਣਾਂ ਵਧ ਕੇ ਸਨ ਅਰ ਅੱਲਾ (ਕੋਈ ਗਇਆ ਗੁਜਰਿਆ ਹੋਇਆ) ਨਹੀਂ ਹੈ ਕਿ ਪ੍ਰਿਥਵੀ ਅਰ ਅਕਾਸ਼ ਵਿਚ ਉਸ ਨੂੰ ਕੋਈ ਵਸਤੂ ਦੀਨ ਕਰ ਸਕੇ ਨਿਰਸੰਦੇਹ ਉਹ (ਸੰਪੂਰਨਾਂ ਦੇ ਬਿਰਤਾਂਤ ਥੀਂ) ਗਿਆਤ (ਅਰ) ਬੜੀ ਕੁਦਰਤ ਵਾਲਾ ਹੈ॥੪੪॥ ਅਰ ਯਦੀ ਖੁਦਾ ਲੋਗਾਂ ਨੂੰ ਓਹਨਾਂ ਦੇ ਨਖਿਧ ਕਰਮਾਂ ਦੇ ਬਦਲੇ ਵਿਚ ਪਕੜਦਾ ਤੋ ਪ੍ਰਿਥਵੀ ਮਾਤਰ ਉਪਰ ਕਿਸੀ ਜੀਵ ਨੂੰ (ਪਿਛੇ) ਨਾ ਛਡ ਦੇਂਦਾ ਪਰੰਤੂ (ਉਹ) ਇਕ ਨਿਯਤ ਸਮਾਂ (ਅਰਥਾਤ ਪ੍ਰਲੈ) ਤਕ ਲੋਕਾਂ ਨੂੰ ਅਵਧੀ ਦੇਂਦਾ ਹੈ ਫੇਰ ਜਦੋਂ ਓਹਨਾਂ ਦਾ (ਉਹ ਸਮਾਂ ਆ ਪਹੁੰਚੇਗਾ ਤੋ ਅੱਲਾ ਆਪਣਿਆਂ ਬੰਦਿਆਂ (ਦੀ ਦਸ਼ਾ) ਨੂੰ ਦਖ ਰਹਿਆ ਹੈ (ਜੈਸਾ ਜਿਸ ਦਾ ਕਰਮ ਹੋਵੇਗਾ ਵੈਸਾ ਓਸ ਨੂੰ ਬਦਲਾ (ਦੇਵੇਗਾ)॥੪੫ ਰੁਕੂਹ ੫॥
ਸੂਰਤ ਯਾਸੀਨ ਮੱਕੇ ਵਿਚ ਉਤਰੀ ਅਰ ਏਸ ਦੀਆਂ
ਤਿਰਿਆਸੀ ਆਇਤਾਂ ਅਰ ਪੰਜ ਰੁਕੂਹ ਹਨ।
(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਯਾਸਾ॥ ੧॥ ਕੁਰਾਨ ਦੀ ਸੌਗੰਧ ਜਿਸ ਵਿਚ (ਸਿਰ ਥੀਂ ਲੈਕੇ ਪੈਰਾਂ ਤਕ) ਬੁਧੀ ਮਤਾ ਦੀਆਂ ਬਾਤਾਂ ਹਨ॥੨॥ ਕਿ (ਹੇ ਮੁਹੰਮਦ)