ਪੰਨਾ:ਕੁਰਾਨ ਮਜੀਦ (1932).pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਸੁਰਤ ਆਲ ਇਮਰਾਨ

੫੧


 ਨਿਰਸੰਦੇਹ ਤੂੰ ਬੜਾ ਦਾਤਾਰ ਹੈਂ ॥੮॥ ਹੇ ਸਾਡੇ ਪਰਵਰਦਿਗਰ ਤੂੰ ਇਕ (ਨਾ ਇਕ) ਦਿਨ ਜਿਸ ਵਿਚ (ਕਿਸੀ ਤਰਹਾਂ ਦਾ) ਸੰਸਾ ਨਹੀਂ ਲੋਗਾਂ ਨੂੰ ਇਕੱਠਿਆਂ ਕਰੇਂਗਾ ਹੀ, (ਉਸ ਦਿਨ ਤੇ ਮੇਹਰ ਦੀ ਨਜ਼ਰ ਪਵੇ) ਨਿਰਸੰਸੇ ਪ੍ਰਮਾਤਮਾਂ ਪ੍ਰਤਿਗ੍ਯਾ ਭੰਗ ਨਹੀਂ ਕਰਦਾ ॥੯॥ ਰੁਕੂਹ ੧॥

ਜੋ ਲੋਗ (ਦੀਨ ਇਸਲਾਮ ਥੀਂ) ਮੁਨਕਰ ਹਨ ਅੱਲਾ ਦੇ ਪਾਸ ਨਾਂ ਤਾਂ ਉਨਹਾਂ ਦੇ ਧਨ ਧਾਨਯ ਹੀ ਉਨਹਾਂ ਦੇ ਕੁਛ ਕੰਮ ਆਉਣਗੇ ਅਰ ਨ ਉਨਹਾਂ ਦੀ ਔਲਾਦ ਹੀ ਏਹੋ ਹਨ, (ਜੋ) ਨਰਕ ਦਾ ਬਾਲਣ (ਹੋਣਗੇ)। ॥੧੦॥(ਏਹਨਾਂ ਦੀ ਭੀ ਵਹੀ) ਫਿਰਔਨ ਵਾਲਿਆਂ ਅਰ ਉਨਹਾਂ ਨਾਲੋਂ ਪਹਿਲੇ ਲੋਗਾਂ ਵਰਗੀ ਗਤ (ਹੋਣੀ ਹੈ) ਕਿ ਓਹਨਾਂ ਨੇ ਸਾਡੀਆਂ ਆਯਤਾਂ ਨੂੰ ਝੁਠਿਆਰਿਆ ਤਾਂ ਅੱਲਾ ਨੇ ਉਨਹਾਂ ਨੂੰ ਉਨਹਾਂ ਦੇ ਗੁਨਾਹਾਂ ਦੇ ਬਦਲੇ ਵਿਚ ਕਾਬੂ ਕੀਤਾ ਅਰ ਅੱਲਾ ਦੀ ਮਾਰ ਬੜੀ ਕਰੜੀ ਹੈ ॥੧੧॥ (ਹੇ ਪੈਯੰਬਰ)ਜੋ ਲੋਗ (ਦੀਨ ਇਸਲਾਮ ਥੀ) ਮੁਨਕਰ ਹਨ ਉਨਹਾਂ ਨੂੰ ਕਹਿ ਦੇਵੋ ਕਿ ਸਮੀਪ ਹੀ (ਮੁਸਲਮਾਨਾਂ ਦੇ ਮੁਕਾਬਲੇ ਵਿਚ) ਤੁਸੀਂ ਪਰਾਜੈ ਹੋਵੋਗੇ ਅਰ ਨਰਕ ਦੀ ਤਰਫ ਧਕੇਲੇ ਜਾਓਗੇ। ਅਰ ( ਉਹ ਕੇਸੀ?) ਬੁਰੀ ਸਾਮਰਾਰੀ ਹੈ ॥੧੨॥ ਉਨ੍ਹਾਂ ਦੇ ਟੋਲਿਆਂ ਵਿਚ ਤੁਹਾਡੇ ਵਾਸਤੇ ਨਿਸ਼ਾਨੀ (ਪਰਗਟ) ਹੋ ਚੁਕੀ ਹੈ ਕਿ ਜੋ ਇਕ ਦੂਸਰੇ ਦੇ ਨਾਲ ਜੁਟ ਪਏ (ਉਨਹਾਂ ਵਿਚੋਂ) ਇਕ ਟੋਲਾ ਤਾਂ ਖੁਦਾ ਦੇ ਰਾਹ ਵਿਚ ਲੜਦਾ ਸੀ ਅਰ ਦੂਸਰਾ (ਟੋਲਾ) ਮਨਕਰਾਂ ਦਾ ਸੀ ਜਿਨਹਾਂ ਨੂੰ ਵੇਖਣ ਵਿਚ ਮੁਸਲਮਾਨਾਂ ਦਾ ਟੋਲਾ ਆਪਣੇ ਨਾਲੋਂ ਦੂਣਾ ਨਦਰ ਆ ਰਿਹਾ ਸੀ ਅਰ ਅੱਲਾ ਆਪਣੀ ਮਦਦ ਨਾਲ ਜਿਸਦੀ ਚਾਹੁੰਦਾ ਹੈ ਸਹਾਇਤਾ ਕਰਦਾ ਹੈ, ਏਸ ਵਿਚ ਭਰਮ ਨਹੀਂ ਕਿ ਜੋ (ਦਿਲੀ) ਸਮਝ ਰਖਦੇ ਹਨ ਉਨਹਾਂ ਵਾਸਤੇ ਏਸ (ਪ੍ਰਸੰਗ) ਵਿਚ (ਬੜੀ ਸਿਖਸ਼ਾ (ਇਬਰਤ) ਹੈ ॥੧੩॥ ਲੋਗਾਂ ਨੂੰ ਪਿਆਰੀਆਂ ਵਸਤਾਂ (ਅਰਥਾਤ) ਇਸਤ੍ਰੀਆਂ ਅਰ ਬੇਟੇ ਅਰ ਸੋਨੇ ਚਾਂਦੀ ਦੇ ਵਡੇ ੨ ਢੇਰ ਅਤੇ ਚੰਗੇ ੨ ਘੋੜੇ ਅਰ ਡੰਗਰ ਅਰ ਖੇਤੀ ਦੇ ਨਾਲ ਦਿਲ ਰੀਝ ਭਲੀ ਮਾਲੂਮ ਹੁੰਦੀ ਹੈ (ਭਰ) ਏਹ (ਤਾਂ) ਦੁਨੀਆਂ ਦੀ ਜਿੰਦਗੀ ਦੇ (ਥੋੜੇ ਰੋਜ ਦੇ) ਲਾਭ ਹਨ ਅਰ (ਸਦਾ ਵਾਸਤੇ) ਸੁਭਗ ਅਸਥਾਨ ਨੂੰ ਤਾਂ ਓਸੇ ਪਰਮਾਤਮਾ ਪਾਸ ਹੈ ॥ ੧੪॥(ਹੇ ਪੈਯੰਬਰ ਏਹਨਾਂ ਲੋਗਾ ਨੂੰ ਕਹੋ ਕਿ ਮੈਂ ਤੁਸਾਨੂੰ ਏਹਨਾਂ (ਸੰਸਾਰਕ ਫਾਇਦਿਆਂ ਨਾਲੋਂ ਬਹੁਤ ਹੀ ਚੰਗੀ ਵਸਤੂ ਦੱਸਾਂ (ਉਹ ਇਹ ਕਿ)ਜਿਨਹਾਂ ਲੋਕਾਂ ਨੇ ਪਰਹੇਜ਼ਗਾਰੀ ਧਾਰਨ ਕੀਤੀ ਉਨਹਾਂ ਵਾਸਤੇ ਉਨਹਾਂ ਦੇ ਪਰਵਰਦਿਗਾਰ ਦੇ ਪਾਸ(ਸ੍ਵਰਗ ਦੇ)ਬਾਗ ਹਨ ਜਿਨਹਾਂ ਦੇ ਹੇਠਾਂ ਨਦੀਆਂ ਵਗ ਰਹੀਆਂ ਹਨ ਅਰ ਉਨਹਾਂ ਵਿਚ ਸਦਾ ਵਾਸਤੇ ਰਹਿਣਗੇ ਅਰ (ਬਾਗਾਂ ਥੀਂ ਸਿਵਾ ਉਨਹਾਂ ਵਾਸਤੇ) ਪਾਕ ਤਥਾ ਸੁਫਰੀ ਇਸਤਰੀਆਂ ਹਨ