ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/514

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧੪

ਪਾਰਾ ੨੩

ਸੂਰਤ ਸਾਫਾਤ ੩੭


ਜਾਂਦਾ ਹੈ ਤੋ ਸ਼ਹਾਬ ਦਾ ਦਗਦਾ ਹੋਇਆ ਅੰਗਾਰ ਇਸੇ ਪਿਛੇ ਲਗਾ ਹੁੰਦਾ ਹੈ॥੧੦॥ ਤੋ (ਹੇ ਪੈਯੰਬਰ) ਏਹਨਾਂ (ਮੁਨਕਰਾਂ) ਪਾਸੋਂ ਪੁਛੋ ਕਿ ਕੀ ਏਹਨਾਂ ਦਾ ਉਤਪਤ ਕਰਨਾ ਬਹੁਤ ਔਖਾ ਹੈ ਕਿੰਬਾ (ਪੂਰਵੋਕਤ ਵਸ ਤੂਆਂ ਦਾ) ਜਿਨਹਾਂ ਨੂੰ ਅਸਾਂ ਨੇ ਬਨਾਇਆ ਹੈ? ਏਸ ਮਨੁਸ਼ ਮਾਤਰ ਨੂੰ ਤੋ ਅਸਾਂ ਨੇ (ਏਸ ਸਾਧਾਰਣ) ਲੇਸਲੀ ਮਿਟੀ ਥੀਂ ਉਤਪਤ ਕੀਤਾ ਹੈ ॥੧੧॥ (ਹੇ ਪੈਯੰਬਰ) ਬਾਰਤਾ ਇਹ ਹੈ ਕਿ ਤੁਸੀਂ ਤੋ (ਏਹਨਾਂ ਦੇ ਪ੍ਰਲੈ ਦੇ ਇਨਕਾਰ ਥੀਂ) ਅਸਚਰਜ ਹੁੰਦੇ ਹੋ ਅਰ ਯਿਹ (ਤੁਸਾਂ ਦੀਆਂ ਬਾਤਾਂ ਨੂੰ) ਹਸਦੇ ਹਨ॥੧੨॥ ਅਰ ਜਦੋਂ ਏਹਨਾਂ ਨੂੰ ਸਮਝਾਯਾ ਜਾਂਦਾ ਹੈ ਤੋ (ਅੜੀ ਕਰਦੇ ਅਰ) ਨਹੀਂ ਸਮਝਦੇ॥ ੧੩॥ ਅਰ ਜਦੋਂ ਕੋਈ ਨਿਸ਼ਾਨੀ (ਅਰਥਾਤ ਚਮਿਤਕਾਰ) ਦੇਖਦੇ ਹਨ (ਤੋ ਉਸ ਨੂੰ) ਮਖੌਲ ਅਗੇ ਧਰ ਲੈਂਦੇ ਹਨ॥੧੪॥ ਅਰ ਕਹਿੰਦੇ ਹਨ ਯਿਹ ਤੋ ਬਸ ਪਰਤੱਖ ਜਾਦੂ ਹੈ॥ ੧੫॥ ਕੀ (ਸਚ ਮੁਚ) ਜਦੋਂ ਅਸੀਂ ਮਰ ਗਏ ਅਰ ਮਿਟੀ ਤਥਾ ਹੱਡੀਆਂ ਹੋ ਕੇ ਰਹਿ ਗਏ ਕੀ ਅਸੀਂ (ਪਰਲੈ ਨੂੰ ਦੁਬਾਰਾ) ਉਠਾ ਕੇ ਖੜੇ ਕੀਤੇ ਜਾਵਾਂਗੇ॥੧੬॥ ਅਰ ਕੀ ਸਾਡੇ ਅਗਲੇ ਪਿਤਾ (ਪਰ ਪਿਤਾ) ਭੀ॥ ੧੭॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਹਾਂ (ਸਚ ਮੁਚ ਉਠਾ ਕੇ ਖੜੇ ਕੀਤੇ ਜਾਓਗੇ) ਅਰ ਤੁਸੀਂ (ਓਸ ਵੇਲੇ ਬਿਲਕੁਲ ਦੀਨ) ਅਰ ਨਿਰਬਲ ਹੋਵੋਗੇ॥੧੮॥
ਪ੍ਰਲੈ ਤੋ ਬਸ ਇਕ ਲਲਕਾਰ ਹੈ ਏਧਰ ਲਲਕਾਰ ਹੋਈ ਅਰ ਓਧਰ ਸਾਰਿਆਂ (ਦੇ ਸਾਰੇ ਸ੍ਰਜੀਵ ਹੋ ਕੇ) ਲਗੇ ਦੇਖਣ॥ ੧੯॥ ਅਰ ਜੋ (ਪ੍ਰਲੈ ਦੇ ਮੁਨਕਰ ਹਨ ਉਹ ਓਸ ਵੇਲੇ) ਬੋਲ ਉਠਣਗੇ ਕਿ ਹਾਇ! ਸਾਡੇ ਮੰਦ ਭਾਗ ਯਿਹ ਤੋ (ਵਹੀ) ਜਜ਼ਾ ਸਜ਼ਾ ਵਾਲਾ ਦਿਨ (ਪਰਤੀਤ ਹੁੰਦਾ) ਹੈ॥ ੨੦॥ (ਅਸੀਂ ਕਹਾਂਗੇ ਕਿ ਹਾਂ) ਯਹੀ ਉਹ ਫੈਸਲੇ ਦਾ ਦਿਨ ਹੈ ਜਿਸ ਨੂੰ ਤੁਸੀਂ ਝੁਠਿਆਰਿਆ ਕਰਦੇ ਸੀ॥੨੧॥ ਰੁਕੂਹ ੧॥
(ਅਰ ਅਸੀਂ ਫਰਿਸ਼ਤਿਆਂ ਨੂੰ ਹੁਕਮ ਦੇਵਾਂਗੇ ਕਿ) ਜੋ ਲੋਗ (ਸੰਸਾਰ ਵਿਚ) ਨਾ ਫਰਮਾਨੀਆਂ ਕਰਦੇ ਰਹੇ ਹਨ ਓਹਨਾਂ ਨੂੰ ਅਰ ਓਹਨਾਂ ਦਿਆਂ ਸਾਥੀਆਂ ਨੂੰ॥ ੨੨॥ ਅਰ ਖੁਦਾ ਦੇ ਸਿਵਾ ਜਿਨਹਾਂ (ਮਾਬੂਦਾਂ) ਨੂੰ ਪੂਜਦੇ ਰਹੇ ਹਨ ਓਹਨਾਂ (ਸਾਰਿਆਂ ਨੂੰ ਇਕ ਜਗਹਾਂ) ਇਕਤਰ ਕਰੋ। (ਅਰ) ਫੇਰ ਓਹਨਾਂ ਨੂੰ ਨਰਕਾਂ ਦੇ ਰਸਤੇ ਲੈ ਚਲੋ॥੨੩॥ ਅਰ (ਹਾਂ ਥੋਹੜਾ ਸਾ) ਏਹਨਾਂ ਨੂੰ ਠਹਿਰਾਓ ਏਹਨਾਂ ਪਾਸੋਂ (ਕੁਛ) ਪੁਛਣਾ ਹੈ॥੨੪॥ ਕਿ (ਹੁਣ) ਤੁਸਾਂ ਨੂੰ ਕੀ ਹੋ ਗਇਆ ਕਿ ਇਕ ਦੂਸਰੇ ਦੀ ਮਦਦ ਨਹੀਂ ਕਰਦੇ (ਯਿਹ ਕੁਛ ਭੀ ਜਵਾਬ ਨਹੀਂ ਦੇਣਗੇ)॥ ੨੫॥ ਪ੍ਰਤਯਤ ਯਿਹ