ਪੰਨਾ:ਕੁਰਾਨ ਮਜੀਦ (1932).pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਪਾਰਾ ੩

ਸੂਰਤ ਆਲ ਇਮਰਾਨ ੩


 ਅਰ (ਸਭ ਨਾਲੋਂ ਵਧਕੇ) ਖੁਦਾ ਦੀ ਪ੍ਰਸੰਨਤਾਈ (ਹੈ) ਅਰ ਅੱਲਾ ਲੋਗਾਂ (ਦੀਆਂ ਨੇਕੀਆਂ ਬਦੀਆਂ) ਨੂੰ ਦੇਖ ਰਿਹਾ ਹੈ ॥੧੫॥ ਵੈ ਲੋਗ ਜੋ ਪ੍ਰਾਰਥਨਾ ਕਰਦੇ ਹਨ ਕਿ ਹੇ ਸਾਡੇ ਪਰਵਰਦਿਗਾਰ ਅਸੀਂ ਈਮਾਨ ਲੈ ਆਏ ਹਾਂ ਤੂੰ ਸਾਨੂੰ ਸਾਡੇ ਗੁਨਾਹ ਬਖਸ਼ ਅਰ ਸਾਂਨੂੰ ਨਾਰਕੀ ਦੁੱਖਾਂ ਥੀਂ ਬਚਾ ॥੧੬॥ (ਜੋ) ਸਬਰ ਕਰਨ ਵਾਲੇ ਅਰ ਸੱਚ ਬੋਲਣ ਵਾਲੇ ਅਰ (ਖਦਾ ਦੇ) ਆਗਿਆ ਕਾਰੀ ਅਰ ਖਦਾ ਦੇ ਪਾਸੇ) ਖਰਚ ਕਰਨ ਵਾਲੇ ਅਰ ਪਿਛਲੀ ਰਾਤੀਂ ਇਸਤਗੁਫਾਰ (ਤਥਾ ਭਜਨ ਅਰ ਪ੍ਰਾਰਥਨਾ) ਕਰਨ ਵਾਲੇ ਹੈਂ ॥੧੭॥(ਆਪ) ਅੱਲਾ ਏਸ ਵਾਰਤਾ ਦੀ ਗਵਾਹੀ ਦੇਂਦਾ ਹੈ ਕਿ ਓਸ ਦੇ ਸਿਵਾ ਕੋਈ ਪੂਜਨੇ ਜੋਗ ਨਹੀਂ ਫਰਿਸ਼ਤੇ ਅਰ ਵਿਦਵਾਨ ਭੀ (ਗਵਾਹੀ ਦੇਂਦੇ ਕੇ) ਓਸੇ ਨਿਆਇਕਰੀ ਨੇ ਇਸ ਬ੍ਰੈਹਮੰਡ ਨੂੰ) ਸੰਭਾਲਿਆ ਹੋਇਆ ਹੈ। ਓਸ ਦੇ ਸਿਵਾ ਕੋਈ ਪੂਜਨ ਜੋਗ ਨਹੀਂ ਅਤੇ ( ਉਹੀ) ਬਲੀ ( ਅਰ) ਯੁਕਤੀ ਮਾਨ ਹੈ ॥੧੮॥ (ਸੱਚਾ) ਦੀਨ ਤਾਂ ਖੁਦਾ ਦੇ ਨਜੀਕ ਏਹੋ ਇਕ ਇਸਲਾਮ ਹੈ (ਅਰ) ਕਿਤਾਬਾਂ ਵਾਲਿਆਂ ਨੇ ਜੋ ( ਸਚੇ ਦੀਨ ਨਾਲ) ਵਿਰੋਧ ਕੀਤਾ ਤਾਂ ਮਲੂਮ ਹੋ ਜਾਣ ਥੀਂ ਪਿਛੋਂ ਆਪਸ ਦੀ ਜਿਦ ਨਾਲ (ਕੀਤਾ) ਅਰ ਜੋ ਆਦਮੀ ਖੁਦਾ ਦੀਆਂ ਨਸ਼ਾਨੀਆਂ ਥੀਂ ਮੁਨਕਰ ਹੋਏ ਤਾਂ ਅੱਲਾ ਜਲਦ ਹਿਸਾਬ ਲੈਣ ਵਾਲਾ ਹੈ ॥੧੯॥ (ਹੇ ਪੈਯੰਬਰ) ਜੇ ਕਰ ਇਸ ਪਰ ਭੀ ਤੁਹਾਡੇ ਨਾਲ ਹੁੱਜਤਾਂ ਕਰਨ ਤਾਂ (ਏਹਨਾਂ ਨੂੰ) ਕਹਿ ਦਿਓ ਮੈਂ ਅਰ ਮੇਰੇ ਪਿਛੇ ਜਲਣ ਵਾਲਿਆਂ ਨੇ ਤਾਂ ਖੁਦਾ ਅਗੇ ਆਪਣਾ ਸਿਰ ਨਿਵਾ ਦਿਤਾ ਹੈ (ਹੇ ਪੈਯੰਬਰ) ਕਿਤਾਬਾਂ ਵਾਲਿਆਂ ਨੂੰ ਅਰ (ਅਰਬ ਦੇ) ਮੂਰਖਾਂ ਨੂੰ ਕਹੋ ਕਿ ਤੁਸੀਂ ਭੀ ਈਮਾਨ ਧਾਰਦੇ ਹੋ? (ਕਿੰਬਾ ਨਹੀਂ) ਫੇਰ ਜੇਕਰ ਇਸਲਾਮ ਲੈ ਆਣ ਤਾਂ ਨਿਰਸੰਸ਼ੇ ਸਿਧੇ ਰਾਹ ਪੜ ਗਏ। ਔਰ ਜੇਕਰ ਮੂੰਹ ਮੋੜਨ ਤਾਂ ਤੁਹਾਡੇ ਉੱਤੇ ਤਾਂ (ਹੁਕਮ ਇਲਾਹੀ ਦਾ) ਪਹੁੰਚਾ ਦੇਣਾ ਹੈ ਹੋਰ ਬਸ ਅਰੂ ਅੱਲਾ (ਬੰਦਿਆਂ ਦੀ ਦਿਸ਼ਾ) ਨੂੰ ਖੂਬ ਦੇਖ ਰਹਿਆ ਹੈ॥੨o॥ ਰੁਕੂਹ ੨॥

ਜੋ ਲੋਗ ਅੱਲਾ ਦੀਆਂ ਆਇਤਾਂ ਥੀਂ ਇਨਕਾਰ ਕਰਦੇ ਅਰ ਅਕਾਰਣ (ਅਯੋਗ) ਪੈਯੰਬਰਾਂ ਨੂੰ ਕਤਲ ਕਰਦੇ ਅਰ ( ਹੋਰ) ਉਨਹਾਂ ਲੋਕਾਂ ਨੂੰ ਕਤਲ ਕਰਦੇ ਜੋ (ਉਨਹਾਂ ਨੂੰ) ਇਨਸਾਫ ਕਰਨ ਵਾਸਤੇ ਕਹਿੰਦੇ ਤਾਂ (ਹੇ ਪੈਯੰਬਰ) ਐਸਿਆਂ ਲੋਗਾਂ ਨੂੰ ਭਿਆਨਕ ਕਸ਼ਟ ਦੀ ਖੁਸ਼ਖਬਰੀ ਸੁਣਾ ਦਿਓ ॥੨੧॥ ਏਹੋ ਹਨ ਜਿਨਹਾਂ ਦਾ ਸਾਰਾ ਕੀਤਾ ਕਤਰਿਆ ਦੁਨੀਆਂ ਅਰ ਆਖਰਤ (ਦੋਨੋਂ) ਵਿਚ ਅਕਾਰਥ ਅਰ ਨਾ ਹੀੰ ਕੋਈ ਉਨਹਾਂ ਦਾ ਮਦਦਗਾਰ ॥੨੨॥ ਕੀਹ ਤੁਸੀਂ ਉਨਹਾਂ ਉੱਪਰ ਦ੍ਰਿਸ਼ਟੀ ਨਹੀਂ ਦਿਤੀ ਜਿਨਹਾਂ ਨੂੰ ਕਿਤਾਬ ਵਿਚੋਂ ਕੁਛ ਭਾਗ ਮਿਲਿਆ ਸੀ ਉਨ੍ਹਾਂ ਨੂੰ ਪ੍ਰਮਾਤਮਾਂ ਦੀ ਪੁਸਤਕ