ਪਾਰਾ ੨੩
ਸੂਰਤ ਸਾ ੩੮
੫੨੫
ਦੀ) ਆਗਿਆ ਦੇ (ਅਧੀਨ) ਰਖਿਆਂ ਸੀ ਕਿ ਸਾਯੰ ਪ੍ਰਾਤਾ ਓਹਨਾਂ ਦੇ (ਨਾਲ ਖੁਦਾ ਦੀ) ਉਪਮਾਂ (ਤਥਾ ਮਹਿਮਾਂ) ਕਰਦੇ॥ ੧੮॥ ਅਰ (ਇਸੀ ਪ੍ਰਰਕਾਰ) ਪੰਖੀਆਂ ਨੂੰ ਭੀ (ਓਹਨਾਂ ਦੇ ਅਧੀਨ ਕਰ ਰੱਖਿਆ ਸੀ) ਕਿ (ਵੁਹ ਉਪਮਾਂ ਤਥਾ ਮਹਿਮਾਂ ਸੁਣ ਕੇ ਓਹਨਾਂ ਦੇ ਪਾਸ) ਇਕੱਤਰ ਹੋ ਜਾਂਦੇ (ਅਰ) ਸਾਰੇ ਓਹਨਾਂ ਨੂੰ ਪ੍ਰਤਿ ਉੱਤਰ ਦੇਂਦੇ॥੧੯॥ ਅਰ ਅਸਾਂ ਨੇ ਓਹਨਾਂ ਦੇ ਰਾਜ ਨੂੰ (ਬਹੁਤ) ਪੁਖਤਾ ਕਰ ਦਿਤਾ ਸੀ ਅਰ ਓਹਨਾਂ ਨੂੰ (ਪਰਬੰਧ) ਬੁਧਿ ਦੇ ਦਿਤੀ ਸੀ ਅਰ ਵਿਵਾਦ ਦੇ ਪੂਰਨ ਕਰ ਦੇਣ ਦਾ ਸਲੀਕਾ(ਯੁਕਤੀ)॥ ੨੦॥ ਅਰ(ਹੇ ਪੇਯੰਬਰ) ਭਲਾ (ਓਹਨਾਂ ਦਾਵੇ ਦਾਰਾਂ ਦੀ (ਭੀ) ਖਬਰ ਤੁਸਾਂ ਤਕ ਪਹੁੰਚੀ ਹੈ ਕਿ ਜਦੋਂ ਉਹ ਹੁਜਰਾ (ਪੂਜਾ ਅਸਥਾਨ) ਦੀ ਦਵਾਰ ਟੱਪ ਕੇ॥੨੧॥ ਦਾਊਦ ਦੇ ਪਾਸ ਆਏ ਤੋਂ ਉਹ ਓਹਨਾਂ (ਦੇ ਕੁਸਮੇਂ ਅਰ ਸਵਭਾਵ ਥੀਂ ਵਿਰੁਧ ਆਉਣ) ਕਰਕੇ ਡਰ ਗਏ ਓਹਨਾਂ ਨੇ ਬੇਨਤੀ ਕੀਤੀ ਕਿ ਆਪ ਡਰੀਏ ਨਾ ਅਸਾਂ ਦੋਨਾਂ ਵਿਚ ਇਕ ਵਿਵਾਦ ਹੈ ਕਿ ਸਾਡੇ ਵਿਚੋਂ ਇਕ ਨੇ ਦੂਸਰੇ ਉਪਰ ਵਧੀਕੀ ਕੀਤੀ ਹੈ ਤੋ ਆਪ ਸਾਡੇ ਵਿਚ ਸਮਦ੍ਰਿਸ਼ਟੀ ਦਾ ਫੈਸਲਾ ਕਰ ਦੀਜੀਏ ਅਰ ਇਨਸਾਫ ਥੀਂ ਨਾ ਉਲੰਘੀਏ ਅਰ ਸਾਨੂੰ ਸਿਧੇ ਰਸਤੇ ਲਗਾ ਦੇਈਏ॥੨੨॥ ਕਿ ਯਿਹ (ਭੀ) ਮੇਰਾ ਭਰਾ ਹੈ (ਅਰ) ਏਸ ਦੇ (ਪਾਸ) ਨੜਿੰਨਵੇਂ ਦੁੰਬੀਆਂ ਹਨ ਅਰ ਮੇਰੇ (ਪਾਸ ਕੇਵਲ) ਇਕ ਹੀ ਦੁੰਬੀ ਹੈ ਹੁਣ ਯਿਹ ਕਹਿੰਦਾ ਹੈ ਕਿ ਆਪਣੀ ਇਕ ਦੁੰਬੀ ਭੀ ਮੈਨੂੰ ਦੇ ਦੇ ਅਰ ਗਲ ਬਾਤ ਵਿਚ ਮੈਨੂੰ ਦਬਾ ਲੈਂਦਾ ਹੈ॥੨੩॥(ਦਾਊਦ ਨੇਂ) ਕਹਿਆ ਯਿਹ ਜੋ ਤੇਰੀ ਦੁੰਬੀਂ ਮੰਗ ਕੇ ਆਪਣੀਆਂ ਦੰਬੀਆਂ ਵਿਚ ਮਿਲਾਣ ਦੀ ਅਭਿਲਾਖਾ ਕਰਦਾ ਹੈ ਤੋ ਯਿਹ ਤੇਰੇ ਉਪਰ ਜੁਲਮ ਕਰਦਾ ਹੈ ਅਰ ਪ੍ਰਾਯਾ ਸ਼ਰੀਕ ਇਕ ਦੂਸਰੇ ਉੱਪਰ ਵਧੀਕੀ ਕਰਦੇ ਰਹਿੰਦੇ ਹਨ ਪਰੰਤੂ (ਹਾਂ) ਜੋ ਲੋਗ ਈਮਾਨ ਧਾਰੀ ਅਰ ਸ਼ੁਭ ਕਰਮ (ਭੀ) ਕਰਦੇ ਹਨ (ਉਹ ਵਧੀਕੀ ਨਹੀਂ ਕੀਤਾ ਕਰਦੇ) ਅਰ ਐਸੇ ਲੋਗ ਬਹੁਤ ਹੀ ਨਯੂਨ ਹਨ ਅਰ (ਹੁਣ) ਦਾਊਦ ਨੂੰ ਖਿਆਲ ਆਇਆ ਕਿ ਅਸਾਂ ਨੇ ਓਹਨਾਂ ਨੂੰ ਕੇਵਲ ਇਕ ਚਕਮਾ ਦਿਤਾ ਹੈ ਤੋ ਓਹਨਾਂ ਨੇ ਆਪਣੇ ਪਰਵਰਦਿਗਾਰ ਦੇ ਅਗੇ (ਤੋਬਾ ਤਥਾ) ਬਖਸ਼ਸ਼ ਮੰਗੀ ਅਰ ਡੰਡੌਤ ਕਰ ਦਿਤੀ॥੨੪॥ ਅਰ (ਖੁਦਾ ਵਲ) ਧਿਆਨ ਲਗਾਇਆ ਤੋ ਅਸਾਂ ਨੇਂ ਓਹਨਾਂ ਦੀ ਉਹ (ਭੁਲਣਾ) ਬਖਸ਼ ਦਿਤੀ ਅਰ ਸਾਡੇ ਏਥੇ ਓਹਨਾਂ ਦਾ ਸਮੀਪੀ ਹੋਣਾ ਅਰ (ਓਹਨਾਂ ਦੀ) ਉਤਮ ਪਦਵੀ ਹੈ॥੨੫॥ (ਅਸਾਂ ਨੇ ਦਾਊਦ ਨੂੰ ਯਿਹ ਬੀ ਕਹਿਆ ਕਿ) ਹੇ ਦਾਊਦ ਅਸਾਂ ਨੇ ਤੁਹਾਨੂੰ ਦੇਸ਼ ਵਿਚ ਰਾਜਾ ਬਨਾਇਆ ਹੈ ਤੋ ਲੋਗਾਂ (ਦੇ ਵਿਵਹਾਰਾਂ) ਵਿਚ ਨਿਆਇ ਦੇ ਨਾਲ