ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/527

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੩

ਸੂਰਤ ਸਾ ੩੮

੫੨੭


ਐਸਾ ਰਾਜ ਪ੍ਰਦਾਨ ਕਰ ਕਿ ਮੇਰੇ ਪਿਛੋਂ ਕਿਸੇ ਨੂੰ ਪ੍ਰਾਪਤ ਨਾ ਹੋਵੇ ਨਿਰਸੰਦੇਹ ਤੂੰ ਬੜਾ ਪਰੋਪਕਾਰੀ ਹੈਂ॥੩੫॥ਤੋ ਅਸਾਂ ਨੇ ਪੌਣ ਨੂੰ ਓਸ ਦੇ ਅਧੀਨ ਕਰ ਦਿਤਾ ਕਿ ਜਿਥੇ ਪਹੁੰਚਣਾ ਚਾਹੁੰਦੇ ਓਸ ਦੀ ਆਗਯਾ ਅਨੁਸਾਰ (ਓਸੇ ਪਾਸੇ ਨੂੰ) ਧੀਰੇ ੨ ਚਲਦੀ॥੩੬॥ ਅਰ ਇਸੀ ਤਰਾਂ ਜਿਤਨੇ ਦੇਵ ਦਾਨੋਂ ਰਾਜ (ਤਰਖਾਣ) ਅਰ ਟੋਬੇ ਸਨ ਸੰਪੂਰਨਾਂ ਨੂੰ (ਓਹਨਾਂ ਦੇ ਅਧੀਨ ਕਰ ਦਿਤਾ)॥੩੭॥ ਅਰ (ਏਹਨਾਂ ਥੀਂ ਅਲਗ) ਦੂਸਰਿਆਂ ਦੇਵਾਂ ਨੂੰ (ਭੀ ਓਹਨਾਂ ਦੇ ਅਧੀਨ ਕਰ ਰੱਖਿਆ ਸੀ) ਜੋ ਜੰਜੀਰਾਂ ਵਿਚ ਕਾਬੂ ਕੀਤੇ ਰਹਿੰਦੇ ਸਨ॥੩੮॥ (ਅਸਾਂ ਨੇ ਸੁਲੇਮਾਨ ਨੂੰ ਕਹਿਆ) ਯਿਹ ਸਾਡਾ ਬੇਹਿਸਾਬ ਦੇਣ ਹੁਣ ਤੁਸੀਂ (ਚਾਹੋ ਲੋਗ਼ਾਂ ਨੂੰ ਦੇਓ ਅਰ ਓਹਨਾਂ ਉਪਰ) ਉਪਕਾਰ ਕਰੋ ਕਿੰਬਾ (ਸੰਪੂਰਨ ਸਾਮਗਰੀ) ਆਪਣੇ ਪਾਸ ਹੀ ਰਖੀ ਰਖੋ ॥ ੩੯॥ ਅਰ ਨਿਰਸੰਦੇਹ ਸੁਲੇਮਾਨ ਨੂੰ ਸਾਡੇ ਏਥੇ ਸਮੀਪਤਾਈ ਹੈ ਅਰ ਉਚ ਪਦਵੀ॥ ੪੦॥ ਰੁਕੂਹ ੩॥
ਅਰ (ਹੇ ਪੈਯੰਬਰ) ਸਾਡੇ ਬੰਦੇ ਅਯੂਬ ਨੂੰ ਯਾਦ ਕਰੋ ਕਿ ਓਹਨਾਂ ਨੇ ਇਕ ਸਮੇਂ ਆਪਣੇ ਪਰਵਰਦਿਗਾਰ ਅਗੇ ਫਰਯਾਦ ਕੀਤੀ ਕਿ ਮੈਨੂੰ ਸ਼ੈਤਾਨ ਨੇ ਦੁਖ ਅਰ ਵਿਪੱਤੀ ਦੇ ਰਖੀ ਹੈ॥੪੧॥ (ਸਾਨੂੰ ਓਸ ਦੇ ਹਾਲ ਉਪਰ ਦ੍ਯਾ ਆਈ ਅਰ ਆਗਿਆ ਕੀਤੀ ਕਿ) ਆਪਣੇ ਪੈਰ ਨਾਲ (ਪ੍ਰਿਥਵੀ ਨੂੰ) ਠੇਡਾ ਮਾਰ (ਅਤਏਵ ਠੇਡਾ ਮਾਰਿਆ ਤੋ ਇਕ ਚਸ਼ਮਾ ਨਿਕਲਿਆ ਤੇ ਅਸਾਂ ਨੇ ਅਯੂਬ ਨੂੰ ਆਗਿਆ ਕੀਤੀ) ਕਿ ਤੁਸਾਂ ਦੇ ਇਸ਼ਨਾਨ ਵਾਸਤੇ ਅਰ ਪੀਣ ਵਾਸਤੇ ਯਿਹ ਠੰਡਾ ਪਾਣੀ ਵਿਦਮਾਨ ਹੈ॥ ੪੨॥ ਅਰ ਅਸਾਂ ਨੇ ਉਨ੍ਹਾਂ ਨੂੰ ਓਹਨਾਂ ਦਾ ਸੰਬੰਧੀ (ਬਾਲ ਬਚਾ) ਅਰ ਓਹਨਾਂ ਦੇ ਨਾਲ ਉਤਨੇ ਹੀ ਔਰ ਪ੍ਰਦਾਨ ਕੀਤੇ (ਯਿਹ ਅਸਾਂ ਨੇ ਓਹਨਾਂ ਦੇ ਨਾਲ) ਆਪਣੀ ਤਰਫੋਂ ਮੇਹਰਬਾਨੀ (ਕੀਤੀ) ਅਰ ਭਾਵ (ਯਿਹ ਭੀ ਸੀ ਕਿ) ਜੋ ਬੁਧੀਵਾਨ ਹਨ ਓਹਨਾਂ ਵਾਸਤੇ (ਯਿਹ ਪ੍ਰਸੰਗ) ਯਾਦ ਚਹੇ॥ ੪੩॥ ਅਰ (ਅਸਾਂ ਨੇ ਅਯੂਬ ਨੂੰ ਆਗਿਆ ਕੀਤੀ ਕਿ) ਸੀਖਾਂ ਦਾ ਮੁਠਾ ਅਪਣੇ ਹਥ ਵਿਚ ਲੈ ਅਰ (ਆਪਣੀ ਇਸਤ੍ਰੀ ਨੂੰ) ਓਸ ਦੇ ਨਾਲ ਮਾਰ ਲੈ ਅਰ (ਆਪਣੀ) ਸੌਗੰਧ ਨਾ ਤੋੜ ਨਿਰਸੰਦੇਹ ਅਸਾਂ ਨੇ ਅਯੂਬ ਨੂੰ (ਬੜਾ ਹੀ) ਸਾਬਰ ਦੇਖਿਆ (ਉਹ ਭੀ ਕਿਆ ਹੀ) ਭਲੇ ਲੋਗ ਥੇ ਕਿ ਉਹ (ਗਲੇ ਕਥੇ ਖੁਦਾ ਦੀ ਤਰਫ) ਧਿਆਨ ਕਰਦੇ ਸਨ।॥੪੪॥ ਅਰ (ਹੇ ਪੈਯੰਬਰ) ਸਾਡੇ ਬੰਦੇ ਇਬਰਹੀਮ ਅਰ ਇਸਹਾਕ ਅਰ ਯਾਕੂਬ ਨੂੰ (ਭੀ) ਯਾਦ ਕਰੋ (ਉਹ) ਹਥਾਂ ਤਥਾ ਨੇਤਰਾਂ ਵਾਲੇ (ਸਨ)॥ ੪੫॥ ਅਰ ਅਸਾਂ ਨੇ ਓਹਨਾਂ ਨੂੰ ਇਕ ਖਾਸ ਬਾਰਤਾ (ਅਰਥਾਤ) ਅੰਤ ਦੀ ਯਾਦ ਵਾਸਤੇ ਚੁਣਿਆ ਸੀ