ਪੰਨਾ:ਕੁਰਾਨ ਮਜੀਦ (1932).pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਪਾਰਾ ੩

ਸੂਰਤ ਆਲ ਇਮਰਾਨ ੩


 ਓਸ (ਦਿਨ) ਵਿਚ ਬਹੁਤ ਸਾਰਾ ਸਮਾਂ ਹੁੰਦਾ । ਅਰ ਅੱਲਾ ਤੁਹਾਨੂੰ ਆਪਣੇ (ਤਪ ਤੇਜ) ਨਾਲ ਡਰਾਉਂਦਾ ਹੈ ਅਰ ਅੱਲਾ (ਅਪਣਿਆਂ) ਬੰਦਿਆਂ ਉੱਤੇ ਮੇਹਰ ਰਖਦਾ ਹੈ ॥੩੦॥ ਰੁਕੂਹ ੩॥

ਤੁਸੀਂ ਕੈਹ ਦੇਓ ਕਿ ਜੇਕਰ ਤੁਸੀਂ ਅੱਲਾ ਨੂੰ ਮਿਤ੍ਰ ਰਖਦੇ ਹੋ ਤਾਂ ਮੇਰੇ ਪਿਛੇ ਲਗੋ ਕਿ ਅੱਲਾ ਤੁਹਾਡੇ ਨਾਲ ਪ੍ਰੇਮ ਕਰੇਗਾ ਅਰ ਤੁਹਾਨੂੰ ਤੁਹਾਡੇ ਗੁਨਾਹ ਬਖਸ਼ ਦੇਵੇਗ ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੩੧॥ ਕਹਿ ਦਿਓ ਕਿ ਅੱਲਾ ਅਰ ਰਸੂਲ ਦੀ ਫਰਮਾ ਬਰਦਾਰੀ ਕਰੋ ਫੇਰ ਯਦੀ ਮੂੰਹ ਫੇਰੇਂ ਤਾਂ ਅੱਲਾ ਨਾ ਫਰਮਾਨਾਂ ਨੂੰ ਪਸੰਦ ਨਹੀਂ ਕਰਦਾ ॥੩੩॥ ਅੱਲਾ ਨੇ ਜਹਾਨ ਦਿਆਂ ਲੋਕਾਂ ਉੱਪਰ ਆਦਮ ਅਰ ਨੂਹ ਅਰ ਇਬਰਾਹੀਮ ਦੇ ਬੰਸ ਅਰ ਇਮਰਾਨ ਦੇ ਬੰਸ ਨੂੰ ਚੁਣ ਲੀਤਾ ਹੈ ॥੩੩॥(ਇਹ)ਔਲਾਦ ਹਨ ਇਕ ਦੂਸਰੇ ਦੀ ਅਰ ਅੱਲਾ ਸੁਣਦਾ ਅਰ ਜਾਣਦਾ ਹੈ ॥੩੪॥ ਅਰ ਜਦੋਂ ਇਮਰਾਨ ਦੀ ਇਸਤ੍ਰੀ ਨੇ (ਖੁਦਾ ਦੀ ਦਰਗਾਹ ਵਿਚ) ਬੇਨਤੀ ਕੀਤੀ ਕਿ ਹੇ ਮੇਰੇ ਪਰਵਰਦਿਗਰ ਮੇਰੇ ਪੇਟ ਵਿਚ ਜੋ (ਬੱਚਾ) ਹੈ ਉਸ ਨੂੰ ਮੇਂ ਆਜ਼ਾਦ ਕਰਕੇ ਤੇਰੀ ਭੇਟਾ ਕਰਦੀ ਹਾਂ ਤੂੰ ਮੇਰੇ ਪਾਸੋਂ (ਏਸ ਭੇਟ) ਨੂੰ ਪ੍ਰਵਾਨ ਕਰ ਕਿ ਤੂੰ ਸੁਣਦਾ ਅਰ ਜਾਣਦਾ ਹੈਂ ॥੩੫॥ ਫੇਰ ਜਦੋਂ ਓਸ ਨੇ ਲੜਕੀ ਜੰਮੀ ਅਰ ਅੱਲਾ ਨੂੰ ਖੂਬ ਮਾਲੂਮ ਸੀ ਕਿ ਉਸਨੇ ਕਿਸ ਪਦਵੀ ਦੀ (ਬੇਟੀ) ਜਨੀ ਹੈ ਤਾਂ ਲਗੀ ਆਖਣ ਕੇ ਹੇ ਪ੍ਰਵਰਦਿਗਾਰ ਮੈਂ ਤਾਂ ਇਹ ਲੜਕੀ ਜਨੀ ਹੈ ਅਰ ਲੜਕਾ ਲੜਕੀ ਦੀ ਭਾਂਤ (ਗਿਆ ਗਵਾਤਾ) ਨਹੀਂ ਹੁੰਦਾ ਅਰ ਮੈਂ ਏਸ ਦਾ ਨਾਮ ਮਰੀਯਮ ਰਖਿਆ ਹੈ ਅਰ ਮੈਂ ਏਸ ਨੂੰ ਅਰ ਏਸ ਦੀ ਨਸਲ ਨੂੰ ਸ਼ੈਤਾਨ ਫਟਕਾਰੇ ਹੋਏ ਥੀਂ ਤੇਰੇ ਆਸਰੇ ਵਿਚ ਦੇਦੀ ਹਾਂ ॥੩੬॥ ਤਾਂ ਓਸ ਦੇ ਪਰਵਰਦਿਗਾਰ ਨੇ (ਉਸ ਦੀ ਭੇਟ) ਅਰਥਾਤ ਮਰੀਅਮ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲੀਤਾ ਅਰ ਉਸਨੂੰ ਭਲੀ ਤਰਹਾਂ ਵਿਡਿਆਇਆ ਅਰ ਜਕਰੀਏ ਨੂੰ ਓਸ ਦੀ ਰਾਖੀ ਚੋਖੀ ਰਖਣ ਵਾਲਾ ਬਨਾਇਆਂ ਜਦੋਂ ੨ ਜਕਰੀਆ ਮਰੀਯਮ ( ਦੇ ਦੇਖਣ ਨੂੰ ਓਸ) ਦੇ ਪਾਸ ਹਜਰੇ ਵਿਚ ਜਾਂਦੇ ਤਾਂ ਮਰੀਅਮ ਦੇ ਪਾਸ (ਕੁਛ) ਭੋਜਨ ਮੌਜੂਦ ਦੇਖ ਕੇ ਪੁਛਿਆ ਕਿ ਹੇ ਮਰੀਯਮ ਇਹ (ਭੋਜਨ) ਤੇਰੇ ਪਾਸ ਕਿਥੋਂ (ਆਉਂਦਾ ਹੈ) ਬੋਲੀ ਖੁਦਾ ਦੇ ਪਾਸੋਂ (ਆਉਂਦਾ ਹੈ) ਅੱਲਾ ਜਿਸ ਨੂੰ ਚਾਹੁੰਦਾ ਹੈ ਬੇ ਹਿਸਾਬ ਰਿਜਕ ਦੇਂਦਾ ਹੈ ॥੩੭॥ ਓਸੇ ਵੇਲੇ ਜਕਰੀਯਾ ਨੇ ਆਪਣੇ ਪਰਵਰਦਿਗਾਰ ਅਗੇ ਪ੍ਰਾਰਥਨਾ ਕੀਤੀ (ਅਰ) ਕਹਿਆ ਕਿ ਹੇ ਮੇਰੇ ਪਰਵਰਦਿਗਰ ਆਪਣੀ ਦਰਗਾਹ ਵਿਚੋਂ ਮੈਨੂੰ (ਭੀ) ਨੇਕ ਸੰਤਾਨ ਪ੍ਰਦਾਨ ਕਰ ਕੇ ਤੂੰ (ਸਭ ਦੀਆਂ)ਅਰਜਾਂ ਸੁਣਦਾ ਹੈਂ ॥੩੮॥ ਅਜੇ ਜਕਰੀਆ ਹੁਜਰੇ ਵਿਚ ਖੜਾ ਦੁਆ ਹੀ ਮੰਗਦਾ ਸੀ ਕਿ ਉਸ ਨੂੰ ਫਰਿਸ਼ਤਿਆਂ ਅਵਾਜ਼ ਦਿਤੀ, ਖੁਦਾ