ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/541

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੪

ਸੂਰਤ ਮੋਮਨ ੪੦

੫੪੧


ਵਿਚ ਸਦੈਵ ੨ ਵਾਸਤੇ ਪ੍ਰਾਪਤ ਹੋਵੋ॥੭੩॥ ਅਰ (ਇਹ ਲੋਗ) ਕਹਿਣਗੇ ਕਿ ਭਗਵਾਨ ਦਾ ਧੰਨਵਾਦ ਹੈ ਜਿਸ ਨੇ ਆਪਣਾ ਬਚਨ ਸਾਨੂੰ ਪੂਰਾ ਕਰ ਦਿਖਾਇਆ ਅਰ ਸਾਨੂੰ (ਸਵਰਗ ਦੀ) ਪ੍ਰਿਥਵੀ ਦਾ ਅਧਿਪਤਿ ਬਨਾਇਆ ਕਿ ਅਸੀਂ ਸਵਰਗ ਵਿਚ ਜਿਥੇ ਚਾਹੀਂ ਰਹੀਏ ਬਹੀਏ ਤੋ (ਸੁਕਰਮ) ਕਰਨੇ ਵਾਲਿਆਂ ਨੂੰ (ਕੈਸਾ ਹੀ) ਉਤਮ ਫਲ ਹੈ। ੭੪। ਅਰ ਹੋ ਪੈਯੰਬਰ ਉਸ ਦਿਨ ਤੁਸੀਂ) ਫਰਿਸ਼ਤਿਆਂ ਨੂੰ ਦੇਖੋਗੇ ਕਿ ਸਵਰਗ ਦੇ ਚਾਰ ਚੁਫੇਰੇ ਘੇਰਾ ਘੱਤੀ (ਖੜੇ ਹਨ ਅਰ) ਆਪਣੇ ਪਰਵਰਦਿਗਾਰ ਦੀ ਉਸਤਤੀ (ਤਥਾ ਮਹਿਮਾਂ) ਕਰ ਰਹੇ ਹਨ ਅਰ ਲੋਗਾਂ ਦੇ ਵਿਚਕਾਰ ਨਿਆਇ ਦੇ ਨਾਲ ਫੈਸਲਾ ਕਰ ਦਿਤਾ ਜਾਵੇਗਾ ਅਰ (ਸਭ ਕੁਛ ਹੋ ਹੁਵਾ ਕੇ ਆਖਰਕਾਰ ਚਾਰ ਚੁਫੇਰਿਓਂ ਯਹੀ ਉਚੀ) ਧ੍ਵਨੀ ਹੋਵੇਗੀ ਕਿ ਸੰਪੂਰਨ ਉਸਤੁਤੀਆਂ ਖੁਦਾ ਨੂੰ ਹੀ ਸੰਸ਼ੋਭਿਤ ਹਨ ਜੋ ਸੰਪੂਰਨ ਸੰਸਾਰ ਦਾ ਪਰਵਰਦਿਗਾਰ ਹੈ ॥੭੫॥ ਪਾਦ ੧॥ ਰੁਕੂਹ ੮॥

ਸੂਰਤ ਮੋਮਨ ਮੱਕੇ ਵਿਚ ਉਤਰੀ ਅਰ ਏਸ ਦੀਆਂ
ਪਚਾਸੀ ਆਇਤਾਂ ਅਰ ਨੌਂ ਰੁਕੂਹ ਹਨ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰਪਾਲੂ (ਹੈ) ਹਾ ਮਾ॥ ੧॥ (ਯਿਹ) ਲਿਖੀ ਹੋਈਆਗਿਆ ਖੁਦਾ ਦੇ ਦਰਬਾਰ ਥੀਂ ਪਰਾਪਤ ਹੁੰਦੀ ਹੈ ਜੋ ਸ਼ਕਤੀਮਾਨ (ਅਰ ਸਰਬ ਵਸਤੂਆਂ ਥੀਂ) ਗਿਆਤ ਹੈ॥੨॥ ਪਾਪਾਂ ਦੇ ਬਖਸ਼ਨੇ ਵਾਲਾ ਅਰ ਤੋਬਾ ਦਾ ਕਬੂਲ ਕਰਨੇ ਵਾਲਾ (ਦੁਸ਼ਟਾਂ ਨੂੰ) ਸਖਤ ਸਜ਼ਾ (ਦੇਣੇ) ਵਾਲਾ (ਭਲਿਆਂ ਪੁਰਖਾਂ ਦੇ ਹਾਲ ਉਪਰ) ਬੜੀ ਕਿਰਪਾ ਕਰਨੇ ਵਾਲਾ ਉਸਦੇ ਸਿਵਾ ਕੋਈ ਮਾਬੂਦ ਨਹੀਂ ਓਸੇ ਦੀ ਤਰਫ (ਸਾਰਿਆਂ) ਲੋਟ ਕੇ ਜਾਣਾ ਹੈ॥੩॥ ਖੁਦਾ ਦੀਆਂ ਆਇਤਾਂ ਉਪਰ ਕੇਵਲ ਵਹੀ ਪੁਰਖ ਵਾਦ ਵਿਵਾਦ ਕਰਦੇ ਹਨ ਜੋ ਮੁਨਕਰ ਹਨ ਤਾਂ (ਹੋ ਪੈਯੰਬਰ) ਏਹਨਾਂ ਲੋਗਾਂ ਦਾ (ਵਯਾਪਾਰਾਦੀ ਵਾਸਤੇ) ਸ਼ਹਿਰਾਂ ਵਿਚ ਏਧਰ ਓਧਰ ਤੁਰਨਾ ਫਿਰਨਾਂ ਤੁਸਾਂ ਨੂੰ ਧੋਖੇ ਵਿਚ ਨਾ ਪਾ ਦੇਵੇ (ਕਿ ਇਹਨਾਂ ਨੂੰ ਕੁਫਰ ਨਾਲ ਕੋਈ ਭੀ ਹਾਨੀ ਨਾ ਪਰਾਪਤ ਹੋਈ॥੪॥ ਇਹਨਾਂ ਨਾਲੋਂ ਪਹਿਲੇ ਨੂਹ ਦੀ ਜਾਤੀ ਨੇ ਅਰ ਓਹਨਾਂ ਦੇ ਪਿਛੋਂ (ਹੋਰ) ਉਮਤਾਂ ਨੇ (ਭੀ ਆਪਣੇ ਪੈਯੰਬਰਾਂ ਨੂੰ) ਝੁਠਾਰਿਆ ਅਰ ਹਰ ਜਾਤੀ ਨੇ ਆਪਣੇ ਰਸੂਲ ਦੇ ਪਕੜਨੇ ਦਾ ਸੰਕਲਪ ਕੀਤਾ ਅਰ ਝੂਠ (ਮੂਠ) ਬਾਤਾਂ ਦਾ (ਪਮਾਣ ਦੇਕੇ ਪੈਯੰਬਰਾਂ ਨਾਲ ਝਗੜੇ ਤਾਂ ਕਿ ਆਪਣੀਆਂ ਉਕਤੀਆਂ ਜੁਕਤੀਆਂ ਨਾਲ ਸਚ ਨੂੰ ਆਪਣੇ (ਅਸਥਾਨੋਂ) ਅਚਲ ਵਿਚਲ ਕਰ