੫੪੪
ਪਾਰਾ ੨੪
ਸੂਰਤ ਮੋਮਨ ੪੦
ਕਿ ਜੋ ਲੋਗ ਏਹਨਾਂ ਥੀਂ ਪਹਿਲੋਂ ਹੋ ਚੁਕੇ ਹਨ ਓਹਨਾਂ ਦਾ ਕੈਸਾ ਹਾਲ ਹੋਇਆ ਉਹ (ਲੋਗ ਚਾਹੇ) ਬੱਲ ਬੁਤੇ ਦੇ ਅਪੇਖਿਆ ਨਾਲ ਅਰ (ਕਿੰਬਾ ਓਹਨਾਂ) ਚਿੰਨਾ ਦੀ ਅਪੇਖਿਆ ਨਾਲ (ਜੋ) ਪ੍ਰਿਥਵੀ (ਮਾਤ੍ਰ) ਉਪਰ (ਛਡ ਗਏ) ਏਹਨਾਂ ਨਾਲੋਂ ਕਈ ਗੁਣਾਂ ਵਾਧੇ ਵਿਚ ਸਨ।(ਪਰੰਤੂ ਕਾਫਰ ਅਰ ਫਸਾਦੀ ਸਨ) ਤੇ ਖੁਦਾ ਨੇ ਓਹਨਾਂ ਨੂੰ ਓਹਨਾਂ ਦੇ ਪਾਪਾਂ ਦੀ ਸਜਾ ਵਿਚ ਧਰ ਦਬਾਇਆ ਅਰ ਓਹਨਾਂ ਨੂੰ ਖੁਦਾ (ਦੇ ਕੈਂਪ) ਥੀਂ ਕੋਈ ਭੀ ਬਚਾਉਣ ਵਾਲਾ ਨਾ ਹੋਇਆ॥ ੨੧॥ (ਅਰ) ਯਿਹ ਇਸ ਕਾਰਨ ਤੇ ਹੋਇਆ ਕਿ ਓਹਨਾਂ ਦੇ ਪੈਯੰਬਰ ਮੋਜਜ਼ੇ ਲੈ ਲੈਕੇ ਓਹਨਾਂ ਦੇ ਪਾਸ ਆ ਉਂਦੇ ਰਹੇ ਤਾਂ (ਭੀ) ਓਹਨਾਂ ਨੇ ਨਾ ਮੰਨਿਆਂ ਤੋ ਅੱਲਾ ਨੇ ਓਹਨਾਂ ਨੂੰ ਧਰ ਦਬਾਇਆ ਨਿਰਸੰਦੇਹ ਉਹ (ਬਹੁ) ਬਲਵਾਨ (ਅਰ ਬੜੀ) ਸਖਤ ਸਜ਼ਾ ਦੇਣ ਵਾਲਾ ਹੈ॥੨੨॥ ਅਸਾਂ ਨੇ ਮੂਸਾਂ ਨੂੰ ਆਪਣੀਆਂ ਨਿਸ਼ਾਨੀਆਂ ਅਰਥਾਤ ਮੋਜਜ਼ੇ) ਅਰ ਸਪਸ਼ਟ ੨ ਯੁਕਤੀਆਂ ਪ੍ਰਦਾਨ ਕਰਕੇ॥੨੩॥ ਫਰਉਨ ਅਰ ਹਾਮਾਨ ਅਰ ਕਾਰੂਨ ਦੀ ਤਰਫ ਭੇਜਿਆ ਤੋ ਉਹ (ਲੋਗ ਮੂਸਾ ਵਲੋਂ) ਕਹਿਣ ਲਗੇ ਕਿ (ਯਿਹ) ਤਾਂ ਤਾਂਤ੍ਰੱਕੀ (ਅਰ) ਝੂਠਾ ਲਫਾਟੀਆ ਹੈ॥ ੨੪॥ ਅਤ ਇਵ ਜਦੋਂ ਮੂਸਾ ਸਾਡੇ ਪਾਸੋਂ ਸਚਾ (ਦੀਨ) ਲੈਕੇ ਓਹਨਾਂ ਲੋਗਾਂ ਦੇ ਪਾਸ ਆਇਆ ਤੋ ਓਹਨਾਂ ਨੇ (ਆਪਣਿਆਂ ਸੇਵਕਾਂ ਨੂੰ) ਆਗਿਆ ਦਿਤੀ ਕਿ ਜੋ ਲੋਗ ਮੂਸਾ ਦੇ ਨਾਲ (ਖੁਦਾ ਉਪਰ) ਈਮਾਨ ਧਾਰ ਬੈਠੇ ਹਨ ਓਹਨਾਂ ਦਿਆਂ ਪੁਤਰਾਂ ਨੂੰ ਤੋ ਕਤਲ ਕਰ ਸਿਟੋ ਅਰ ਓਹਨਾਂ ਵਿਚੋਂ (ਜੋ) ਲੜਕੀਆਂ (ਹੋਣ ਓਹਨਾਂ) ਨੂੰ ਜੀਉਂਦਿਆਂ ਰਹਿਣ ਦਿਓ ਅਰ ਕਾਫਰਾਂ ਦੀਆਂ ਯੁਕਤੀਆਂ ਤੋਂ (ਆਖਰਕਾਰ ਸੰਪੂਰਨ) ਗਲਤ ਹੀ ਹੋ ਜਾਂਦੀਆਂ ਹਨ। ੨੫॥ ਅਰ ਫਰਉਨ ਨੇ (ਆਪਣਿਆਂ ਸਭਾ ਸਦਾਂ ਨੂੰ ਕਹਿਆ ਕਿ ਮੈਨੂੰ ਮੂਸਾ ਤਾਂਈ ਕਤਲ ਕਰ ਲੈਣ ਦਿਓ ਅਰ ਉਹ ਆਪਣੇ ਪਰਵਰਦਿਗਾਰ ਨੂੰ (ਆਪਣੀ ਮਦਦ ਦੇ ਵਾਸਤੇ) ਬੁਲਾਵੇ ਮੈਨੂੰ ਸੰਭਾਵਨਾ ਹੈ ਕਿ (ਕਿਤੇ ਐਸਾ ਨਾ ਹੋਵੇ ਕਿ) ਤੁਸਾਂ ` ਦੀਨ ਨੂੰ ਉਲਟ ਪੁਲਟ ਕਰ ਸਿਟੇ ਅਥਵਾ ਦੇਸ ਵਿਚ ਉਪਦ੍ਰਵ ਖੜਾ ਕਰੇ॥ ੨੬॥ ਅਰ ਮੂਸਾ ਨੇ ਕਹਿਆ ਕਿ ਮੈਂ ਤਾਂ ਆਪਣੇ ਪਰਵਰਦਿਗਾਰ ਅਰ ਤੁਸਾਂ ਦੇ ਪਰਵਰਦਿਗਾਰ (ਅਰਥਾਤ ਇਕ ਖੁਦਾ) ਦਾ ਆਸਰਾ ਧਾਰ ਬੈਠਾ ਹਾਂ (ਅਰ_ਹ ਮੈਨੂੰ) ਹਰ ਇਕ ਅਭਿਮਾਨੀ (ਦੀ ਸ਼ਰਾਰਤ) ਥੀਂ (ਨਿਰਲੇਪ ਰਖੇਗਾ) ਜੋ ਹਿਸਾਬ ਦਾ ਦਿਨ (ਅਰਥਾਤ ਪ੍ਰਲੈ) ਨੂੰ ਨਹੀਂ ਮੰਨਦਾ॥ ੨੭॥ ਰੁਕੂਹ ੩॥
ਅਰ ਫਰਉਨ ਦਿਆਂ ਲੋਗਾਂ ਵਿਚੋ ਇਕ ਮਨੁਖ ਈਮਾਨ ਵਾਲਾ ਸੀ (ਅਰ) ਆਪਣੇ ਈਮਾਨ ਨੂੰ ਗੁਪਤ ਰਖਦਾ ਸੀ ਉਹ (ਯਿਹ ਬ੍ਰਿਤਾਂਤ