ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਸੂਰਤ ਆਲ ਇਮਰਾਨ

੫੫



ਤੁਹਾਨੂੰ ਯਾਹੀਯਾ (ਦੇ ਪੈਦਾ ਹੋਣ) ਦੀ ਖੁਸ਼ਖਬਰੀ ਦੇਂਦਾ ਹੈ ਜੋ ਖੁਦਾ ਦਾ ਕਲਮਾਂ (ਅਰਥਾਤ ਈਸਾ) ਦੇ ਸਚਿਆਂ ਕਰਨ ਵਾਲਾ ਅਰ ਲੋਕਾਂ ਦਾ ਆਗੂ ਹੋਵੇਗਾ ਅਰ (ਇਸਤ੍ਰੀਓ ਸੇ) ਇਕਲਵਾਂਜੇ ਰਹੇਗਾ ਅਰ ਨਬੀ ਹੋਵੇਗਾ (ਭਾਵ ਅੱਲਾ ਦਿਆਂ) ਭਲਿਆਂ ਪੁਰਖਾਂ ਵਿਚੋਂ ਹੋਵੇਗਾ ॥੩੯॥ ( ਜਕਰੀਆ ਨੇ) ਅਰਜ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੇਰੇ (ਘਰ) ਕਿਸ ਤਰਹਾਂ ਬੱਚਾ ਪੈਦਾ ਹੋ ਸਕਦਾ ਹੈ ਅਰ (ਮੇਰਾ ਹਾਲ ਇਹ ਹੈ ਕਿ) ਮੇਰੇ ਉਪਰ ਬੁਢੇਪਾ ਆ ਚੁਕਾ ਹੈ ਅਰ ਮੇਰੀ ਇਸਤ੍ਰੀ ਬੰਧਯਾ ਹੈ (ਅੱਲਾ ਨੇ) ਕਹਿਆ ਏਸ ਤਰਹਾਂ ਅੱਲਾ ਜੋ ਚਾਹੁੰਦਾ ਹੈ ਕਰਦਾ ਹੈ ॥੪o॥ (ਜਕਰੀਯਾ ਨੇ) ਅਰਜ ਕੀਤੀ ਹੇ ਮੇਰੇ ਪਰਵਰਦਿਗਾਰ ਮੇਰੇ ਵਾਸਤੇ ਕੋਈ ਨਿਸ਼ਾਨੀ ਬਖਸ਼ (ਅੱਲਾ ਨੇ) ਕਹਿਆ ਕਿ ਨਿਸ਼ਾਨੀ ਜੋ ਤੂੰ ਮੰਗਦਾ ਹੈਂ ਇਹ ਕਿ ਤਿੰਨਾਂ ਦਿਨਾਂ ਤਕ ਲੋਕਾਂ ਨਾਲ ਗੱਲ ਨਾ ਕਰੋ ਪਰੰਤੁ ਸੈਨਤਾਂ ਨਾਲ ਅਰ ਆਪਣੇ ਪਰਵਰਦਿਗਾਰ ਦਾ ਬਹੁਤ ਨਾਮ ਜਪਣਾ ਪ੍ਰਾਤ ਸੰਧਿਆ ਪ੍ਰਾਰਥਨਾ (ਅਸਤੁਤਿ) ਕਰਦਿਆਂ ਰਹਿਣਾ ॥੪੧॥ਰੂਕੂਹ ੪॥

ਅਰ ਜਦੋਂ ਫਰਿਸ਼ਤਿਆਂ ਨੇ (ਮਰੀਯਮ ਨੂੰ) ਕਹਿਆ ਹੈ ਮਰੀਯਮ ਤੈਨੂੰ ਅੱਲਾ ਨੇ ਪਸੰਦ ਕੀਤਾ ਅਰ ਤੈਨੂੰ ਸੁਧ ਪਵਿਤ੍ਰ ਰਖਿਆ ਤੈਨੂੰ ਸੰਸਾਰ ਭਰ ਦੀਆਂ ਇਸਤ੍ਰੀਆਂ ਉਤੇ ਚੁਨ ਲੀਤਾ ਹੈ ॥੪੨॥ ਹੇ ਮਰੀਯਮ (ਤੂੰ) ਆਪਣੇ ਪਰਵਰਦਿਗਾਰ ਦੀ ਫਰਮਾ ਬਰਦਾਰੀ ਕਰਦੀ ਰਹੁ ਅਰ ਸਜਦਾ ਕੀਤਾ ਕਰ ਅਰ ਰੁਕੂਹ ਕਰਨ ਵਾਲਿਆਂ (ਅਰਥਾਤ ਨਮਾਜੀਆਂ) ਨਾਲ (ਤੂੰ ਭੀ) ਰੁਕੂਹ ਵਿਚ ਝੁਕਦੀ ਰਹਿਆ ਕਰ ॥੪੩॥ ਏਹ ਗੈਬ ਦੀਆਂ ਖਬਰਾਂ ਹਨ ਜੋ ਅਸੀਂ ਤੈਨੂੰ ਵਹੀ ਦੇ ਵਸੀਲੇ ਪੌਚਾਂਦੇ ਹਾਂ ਅਰ ਨਾ ਤੂੰ ਓਸ ਵੇਲੇ ਉਹਨਾਂ ਦੇ ਪਾਸ ਮੌਜੂਦ ਸੀ ਜਦੋਂ ਉਹ ਲੋਗ ਆਪਣੀ ਲੇਖਣੀ (ਨਦੀ ਵਿਚ) ਸੁਟਦੇ ਸਨ ਕਿ ਕੌਣ ਮਰੀਯਮ ਦਾ ਸਰਪ੍ਰਸਤ ਬਣੇ ਅਰ ਨਾ ਤੂੰ ਓਸ ਵੇਲੇ ਉਹਨਾਂ ਦੇ ਪਾਸ ਮੌਜੂਦ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ ॥੪੪॥ ਅਰ ਜਦੋਂ ਫਰਿਸ਼ਤਿਆਂ ਨੇ (ਮਰੀਯਮ ਨੂੰ) ਕਹਿਆ ਕਿ ਹੇ ਮਰੀਯਮ ਖੁਦਾ ਤੈਨੂੰ ਆਪਣੇ (ਉਸ) ਹੁਕਮ ਦੀ ਖੁਸ਼ਖਬਰੀ ਦੇਂਦਾ ਹੈ (ਅਰ) ਓਸ ਦਾ ਨਾਮ ਨੂੰ ਹੋਵੇਗਾ, ਈਸਾ ਮਸੀਹ ਇਬਨ ਮਰਯਮ ਓਹ ਦੁਨੀਆਂ ਅਰ ਆਖਰਤ (ਦੋਨੋਂ) ਵਿਚ ਰੋਦਾਰ ਅਰ (ਖੁਦਾ ਦੇ) ਸਮੀਪ ਵਰਤੀਬੰਦਿਆਂ ਵਿਚੋਂ (ਹੋਵੋਗਾ) ॥੪੫॥ ਅਰ ਪੰਘੂੜੇ ਵਿਚ ਭੀ ਅਰ ਵਡਾ ਹੋ ਕੇ ਭੀ ਲੋਕਾਂ ਦੇ ਨਾਲ ਬਾਤ ਚੀਤ ਕਰੇਗਾ ਅਰ (ਵੁਹ) ਨੇਕ ਪੁਰਖਾਂ ਵਿਚੋਂ ਹੋਵੇਗਾ ॥੪੬॥ ਓਹ ਲਗੀ ਕਹਿਣ ਕਿ ਹੇ ਮੇਰੇ ਪਰਵਰਦਿਗਾਰ (ਮੇਰੇ ਘਰ) ਕਿਸ ਤਰਹਾਂ ਲੜਕਾ ਹੋ ਸਕਦਾ ਹੈ ਹਾਲਾਂ ਕਿ ਮੈਨੂੰ ਕਿਸੇ ਮਰਦ ਨੇ ਸਪਰਸ਼ ਤਕ ਭੀ ਨਹੀਂ ਕੀਤਾ