ਪਾਰਾ ੨੪
ਸੂਰਤ ਹਾਮਸਜਦਾ ੪੧
੫੫੭
ਪਰਵਰਦਿਗਾਰ ਦੀ ਦਰਗਾਹ ਵਿਚ ਹਨ ਉਹ ਰਾਤ ਦਿਨ ਓਸੇ ਦੀ ਹੀ ਉਸਤਤੀ ਵਿਚ ਲਗੇ ਰਹਿੰਦੇ ਹਨ ਅਰ ਉਹ (ਕਦੇ ਭੀ) ਨਹੀਂ ਅਕਦੇ ॥੩੮॥ ਅਰ (ਹੇ ਪੈਯੰਬਰ) ਉਸਦੀਆਂ (ਕੁਦਰਤ ਦੀਆਂ) ਨਿਸ਼ਾਨੀਆਂ ਵਿਚੋਂ ਇਕ ਯਿਹ ਹੈ ਕਿ ਤੁਸੀਂ ਪ੍ਰਿਥਵੀ ਨੂੰ ਦੇਖਦੇ ਹੋ ਕਿ (ਸੁਨਮਸਾਨ) ਹਿਲਣ ਜਲਣ ਥੀਂ ਰਹਿਤ (ਜੜ ਰੂਪ) ਪਈ ਹੈ ਫੇਰ ਜਦੋਂ ਅਸੀਂ ਉਸ ਉਪਰ ਬਰਖਾ ਕਰ ਦੇਂਦੇ ਹਾਂ ਤੋ ਬਸ ਹਰੀ ਭਰੀ ਹੋ ਔਰ ਫੁਲ ਜਾਂਦੀ ਹੈ ਜਿਸ ਨੇ ਏਸ (ਪ੍ਰਿਥਵੀ) ਨੂੰ ਸੁਰਜੀਤ ਕੀਤਾ। ਵਹੀ (ਖੁਦਾ ਪ੍ਰਲੈ ਦੇ ਦਿਨ) ਮੁਰਦਿਆਂ ਨੂੰ ਭੀ ਸੁਰਜੀਤ ਕਰਨ ਵਾਲਾ ਹੈ ਨਿਰਸੰਦੇਹ ਉਹ ਸਰਬ ਵਸਤੂਆਂ ਉਪਰ ਕਾਦਰ ਹੈ॥ ੩੯॥ ਜੋ ਲੋਗ ਸਾਡੀਆਂ ਆਇਤਾਂ ਵਿਚ ਘੁਤਕਲਾਂ ਉਤਪਨ ਕਰਦੇ ਹਨ ਸਾਡੇ ਪਾਸੋਂ (ਉਨਹਾਂ ਦਾ ਹਾਲ) ਗੁਝਾ ਛਿੰਨਾ ਨਹੀਂ ਹੈ ਭਲਾ ਜੋ ਪੁਰਖ (ਅੰਤ) ਨਰਕਾਂ ਵਿਚ ਸਿਟਿਆ ਜਾਵੇ ਉਹ ਉੱਤਮ ਕਿੰਬਾ ਉਹ ਪੁਰਖ ਜੋ ਪ੍ਰਲੈ ਦੇ ਦਿਨ ਆਵੇ ਅਰ ਉਸ ਨੂੰ (ਕਿਸੇ ਬਾਤ ਦਾ) ਖਟਕਾ ਨਾ ਹੋਵੇ? (ਲੋਗੋ) ਜੋ ਚਾਹੋ ਸੋ ਕਰੋ ਜੋ ਕੁਛ ਭੀ ਤੁਸੀਂ ਕਰਦੇ ਹੋ ਖੁਦਾ ਉਸ ਨੂੰ ਦੇਖ ਰਹਿਆ ਹੈ॥ ੪੦ | ਜਿਨਹਾਂ ਲੋਗਾਂ ਦੇ ਪਾਸ (ਕੁਰਾਨ ਵਰਗੀ) ਸਿਖਿਆ ਆਈ ਅਰ ਉਨਹਾਂ ਨੇ ਉਸ ਨੂੰ ਨਾਂ ਮੰਨਿਆਂ (ਉਹ ਭੀ ਅੰਤ ਨੂੰ ਆਪਣਾ ਹਾਲ ਦੇਖ ਲੈਣਗੇ) ਅਰ ਯਿਹ (ਕੁਰਾਨ) ਤੋ ਬੜੇ ਪਰਤਾਪ ਵਾਲੀ ਪੁਸਤਕ ਹੈ॥੪੧॥ ਕਿ ਝੂਠ ਨਾਂ ਤੋ ਏਸ ਦੇ ਅਗਲੇ (ਪਾਸਿਓਂ ਹੀ) ਏਸ ਦੇ ਸਾਹਮਣੇ ਦਮ ਮਾਰ ਸਕਦਾ ਹੈ ਅਰ ਨਾਂ ਏਸ ਦੇ ਪਿਛਲੇ (ਪਾਸਿਓਂ ਕਾਹੇ ਤੇ) ਯੁਕਤੀ ਵਾਲੇ ਮਹਿਮਾਂ ਜੋਗ (ਅਰਥਾਤ ਖੁਦਾ) ਦੀ (ਤਰਫੋਂ) ਉਤਾਰੀ ਹੋਈ ਹੈ॥੪੨॥ (ਹੇ ਪੈਯੰਬਰ) ਤੁਸਾਂ ਨੂੰ (ਭੀ) ਵਹੀ ਬਾਰਤਾ ਕਹੀ ਜਾਂਦੀ ਹੈ ਜੋ ਤੁਸਾਂ ਨਾਲੋਂ ਪਹਿਲੇ (ਔਰ) ਪੈਯੰਬਰਾਂ ਨੂੰ ਕਹੀ ਗਈ ਹੈ ਨਿਰਸੰਦੇਹ ਤੁਸਾਂ ਦਾ ਪਰਵਰਦਿਗਾਰ (ਪਾਪਾਂ ਦੇ) ਬਖਸ਼ਨੇ ਵਾਲਾ ਭੀ ਹੈ ਅਰ ਉਸ ਦਾ ਡੰਡ ਭੀ ਕਠਿਣ ਹੈ ॥੪੩॥ ਅਰ ਯਦੀ ਅਸੀਂ ਏਸ ਨੂੰ ਅਰਬੀ ਥੀਂ ਸਿਵਾ (ਕਿਸੇ)ਦੂਸਰੀ ਭਾਸ਼ਾ ਦਾ ਕੁਰਾਨ ਬਨਾਉਂਦੇ ਤੋ (ਯਿਹ ਮੱਕੇ ਦੇ ਕਾਫਰ) ਜਰੂਰ ਕਹਿੰਦੇ ਕਿ ਏਸ ਦੀਆਂ ਆਇਤਾਂ (ਸਾਡੀ ਹੀ ਭਾਸ਼ਾ ਵਿਚ ਸਾਨੂੰ) ਭਲੀ ਪਰਕਾਰ ਖੋਲ (ਖੋਲ) ਕੇ ਕਿਸ ਵਾਸਤੇ ਨਹੀਂ ਸਮਝਾਈਆਂ ਗਈਆਂ ਕੈਸੀ (ਅਸਚਰਜ ਬਾਰਤਾ ਹੈ ਕਿ ਕੁਰਾਨ ਦੀ ਭਾਸ਼ਾ) ਅਜਮੀ (ਅਰਥਾਤ ਓਪਰੀ) ਅਰ (ਸਾਡੀ) ਅਰਬੀ। (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਜੋ ਲੋਗ ਈਮਾਨ ਧਾਰੀ ਹਨ ਉਨ੍ਹਾਂ ਵਾਸਤੇ ਤਾਂ (ਯਿਹ ਕੁਰਾਨ ਸਿਰ ਥੀਂ ਲੈਕੇ ਪੈਰਾਂ ਤਕ) ਸਿਖ੍ਯਾ ਅਰ (ਮਾਨਸਿਕ ਵ੍ਯਥਾ ਅਰਥਾਤ ਭੇਦ ਬੁਧੀ ਤਥਾ ਬਦ-