੫੫੮
ਪਾਰਾ ੨੫
ਸੂਰਤ ਹਾਮਸਜਦਾ ੪੧
ਇਖਲਾਕੀ ਦੀ) ਔਖਧੀ ਹੈ ਅਰ ਜੋ ਈਮਾਨ ਥੀਂ ਬੇਮੁਖ ਹਨ ਉਨਹਾਂ ਦੇ ਕੰਨਾਂ (ਵਾਸਤੇ) ਗਿਰਾਨੀ ਅਰ ਵੁਹ ਉਨਹਾਂ (ਦੀਆਂ ਅੱਖੀਆਂ) ਵਾਸਤੇ ਅੰਧੇਰਾ ਹੈ (ਮਾਨੋਂ) ਯਿਹ ਲੋਗ ਬੜੇ ਦੁਰਾਡੇ ਅਸਥਾਨੋਂ ਬੁਲਾਏ ਜਾਂਦੇ ਹਨ (ਕਿ ਏਹਨਾਂ ਨੂੰ ਕੁਛ ਸੁਣਾਈ ਨਹੀਂ ਦੇਂਦਾ)॥੪੪॥ ਰੁਕੂਹ ੫॥
ਅਰ ਅਸਾਂ ਨੇ ਹੀ ਮੂਸਾ ਨੂੰ (ਭੀ) ਕਿਤਾਬ (ਅਰਥਾਤ ਤੌਰਾਤ) ਦਿਤੀ ਸੀ ਉਸ ਵਿਚ (ਭੀ ਬੜੇ ੨) ਇਖਤਲਾਫ (ਫਰਕ) ਹੋਏ ਅਰ (ਹੇ ਪੈਯੰਬਰ) ਯਦੀ ਤੁਸਾਂ ਦੇ ਪਰਵਰਦਿਗਾਰ (ਦੀ ਤਰਫੋਂ ਪ੍ਰਲੈ ਵਿਚ ਹੀ ਫੈਸਲਾ ਕਰਨ ਦੀ ਆਗਯਾ) ਪਹਿਲੇ ਤੋਂ ਹੀ ਆਈ ਨਾ ਹੁੰਦੀ ਤਾਂ ਇਸ ਵਿਚ (ਏਹਨਾਂ ਦੇ ਫਰਕਾਂ ਦਾ) ਫੈਸਲਾ (ਕਦੋਕਣਾ) ਕਰ ਦਿਤਾ ਗਿਆ ਹੁੰਦਾ ਅਰ ਐਸੇ ਹੀ ਯਿਹ ਲੋਗ ਕੁਰਾਨ ਵਲੋਂ (ਭੀ) ਭ੍ਰਾਮਕ ਬੁਧੀ ਵਿਚ ਹੀ ਪੜੇ ਹੋਏ ਹਨ॥੪੫॥ (ਹੇ ਪੈਯੰਬਰ) ਜੋ ਭਲੇ ਕਰਮ ਕਰਦਾ ਹੈ ਤੋ ਕੇਵਲ ਆਪਣੇ ਵਾਸਤੇ. ਅਰ ਜੋ ਬੁਰੇ ਕਰਮ ਕਰਦਾ ਹੈ ਤੋ (ਉਸੇ ਦਾ ਕਸ਼ਟ) ਉਸੇ ਉਪਰ (ਹੀ ਪਵੇਗਾ) ਅਰ ਤੁਸਾਂ ਦਾ ਪਰਵਰਦਿਗਾਰ ਤੋਂ ਬੰਦਿਆਂ ਉਪਰ ਕਦਾਪਿ ਜੁਲਮ ਨਹੀਂ ਕਰਦਾ। ੪੬॥[1] ਉਸੇ ਦੀ ਤਰਫ ਪ੍ਰਲੈ ਦੇ ਗਿਆਨ ਦਾ ਹਵਾਲਾ ਦਿਤਾ ਜਾਂਦਾ ਹੈ (ਅਰਥਾਤ ਵਹੀ ਜਾਣਦਾ ਹੈ ਕਿ ਕਦੋਂ ਹੋਵੇਗੀ) ਅਰ ਨਾ ਫਲ ਹੀ ਆਪਣਿਆਂ ਗਭਿਆਂ ਵਿਚੋਂ ਨਿਕਲਨ ਅਰ ਨਾ ਕਿਸੇ ਇਸਤ੍ਰੀ ਨੂੰ ਹੀ ਗਰਭ ਰਹੇ ਅਰ ਨਾ ਵੁਹ ਜਣੇ ਪਰੰਤੂ (ਯਿਹ ਸਭ ਕੁਛ) ਓਸੇ (ਖੁਦਾ) ਦੀ ਵਿਦਯਾ (ਤਥਾ ਇੱਛਾ) ਨਾਲ (ਹੋ ਜਾਂਦਾ ਹੈ) ਅਰ ਜਦੋਂ (ਪ੍ਰਲੈ ਦੇ ਦਿਨ) ਖੁਦਾ ਲੋਗਾਂ ਨੂੰ ਬੁਲਾਵੇਗਾ (ਅਰ ਪੁਛੇਗਾ) ਕਿ (ਜਿਨਹਾਂ ਨੂੰ ਤੁਸੀਂ ਸਾਡੇ ਸ਼ਰੀਕ ਠਹਿਰਾਉਂਦੇ ਸੀ ਵੁਹ) ਸਾਡੇ ਸ਼ਰੀਕ (ਹੁਣ) ਕਿਥੇ ਹਨ ਵੁਹ ਉਤਰ ਦੇਣਗੇ ਕਿ ਅਸੀਂ ਤਾਂ ਆਪ ਅਗੇ ਬੇਨਤੀ ਕਰ ਦੇਂਦੇ ਹਾਂ ਕਿ ਸਾਡੇ ਵਿਚੋਂ ਤਾਂ ਕੋਈ (ਉਨਹਾਂ ਸ਼ਰੀਕਾਂ ਦਾ) ਜਾਣੂ ਨਹੀਂ ॥ ੪੭॥ ਅਰ ਜਿਨਹਾਂ ਮਾਬੂਦਾਂ ਨੂੰ ਪਹਿਲੇ ਯਿਹ ਲੋਗ ਬੁਲਾਇਆ ਕਰਦੇ ਸਨ ਹੁਣ ਉਨਹਾਂ (ਪਾਸੋਂ ਐਸੇ) ਖੋਏ ਜਾਣਗੇ (ਕਿ ਕਿਤੇ ਪਤਾ ਨਿਸ਼ਾਨ ਨਾ ਮਿਲੇਗਾ) ਅਰ ਯਿਹ ਲੋਗ ਸਮਝ ਲੈਣਗੇ ਕਿ (ਹੁਣ) ਏਨਹਾਂ ਵਾਸਤੇ ਕਿਤੇ ਨੱਸ ਭੱਜ ਜਾਣ ਦੀ ਜਗਹਾਂ ਨਹੀਂ॥੪੮॥ ਆਦਮੀ ਭਲਾਈ ਦੀ ਪ੍ਰਾਰਥਨਾਂ ਥੀਂ (ਕਦਾਪੀ) ਨਹੀਂ ਉਕਤਾਂਦਾ ਅਰ ਯਦੀ ਉਸ ਨੂੰ ਤਕਲੀਫ ਪਹੁੰਚਦੀ ਹੈ ਤੋ ਖਿਣ ਚਿਤ (ਅਰ) ਬਿਲਕੁਲ ਨਾ ਉਮੈਦ (ਹੋ ਜਾਂਦਾ ਹੈ)॥੪੯॥ ਅਰ ਯਦੀ ਉਸ ਨੂੰ ਕੋਈ ਤਕਲੀਫ ਪਹੁੰਚ ਜਾਂਦੀ ਹੈ ਅਰ ਏਸ ਥੀਂ ਪਿਛੋਂ ਅਸੀਂ ਉਸ ਨੂੰ ਆਪਣੀ ਮੇਹਰਬਾਨੀ (ਦਾ ਸਵਾਦ)
- ↑ ਹੁਣ “ਇਲੈਹੇ ਯਰਦ" ਨਾਮੀ ਪਚੀਸਵਾਂ ਪਾਰਾ ਚਲਾ॥