ਪਾਰਾ ੨੫
ਸੂਰਤ ਸ਼ੋਰਾ ੪੨
੫੫੯
ਚਖਾ ਦੇਂਦੇ ਹਾਂ ਤੋ ਕਹਿਣ ਲਗਦਾ ਹੈ ਕਿ ਯਿਹ ਤੋ ਮੇਰਾ ਹੋ ਗਇਆ ਅਰ ਮੈਂ ਨਹੀਂ ਸਮਝਦਾ ਕਿ (ਕਦੇ) ਪ੍ਰਲੈ ਪਰਾਪਤ ਹੋਵੇਗੀ ਅਰ ਯਦੀ ਮੈਨੂੰ ਆਪਣੇ ਪਰਵਰਦਿਗਾਰ ਦੀ ਤਰਫ ਲੌਟ ਕਰ ਜਾਣਾ ਹੋਇਆ (ਭੀ) ਤਾਂ ਓਸ ਦੇ ਓਥੇ (ਭੀ) ਮੇਰੇ ਵਾਸਤੇ ਭਲਾਈ ਹੀ (ਭਲਾਈ) ਹੈ ਤਾਂ ਜੋ ਲੋਗ (ਪ੍ਰਲੈ ਦੇ) ਮੁਨਕਰ ਹਨ ਜੈਸੇ ੨ ਕਰਮ ਇਹ ਲੋਗ ਕਰਦੇ ਰਹੇ ਹਨ (ਪ੍ਰਲੈ ਦੇ ਦਿਨ ਅਸੀਂ ਓਹਨਾਂ ਦਾ ਬੁਰਾ ਭਲਾ) ਏਨਹਾਂ ਨੂੰ ਜਰੂਰ ਦਸ ਦੇਵਾਂਗੇ ਅਰ ਏਹਨਾਂ ਨੂੰ ਕਠਿਨ ਕਸ਼ਟ (ਦਾ ਸਵਾਦ) ਚਖਾਂਵਾਂ ਗੇ (ਸੋ ਅਲੱਗ)॥੫੦॥ ਅਰ ਜਦੋਂ ਅਸੀਂ ਆਦਮੀ ਉਪਰ (ਆਪਣੀ ਦਿਆਲਤਾ ਤਥਾ) ਕਿਰਪਾ ਕਰਦੇ ਹਾਂ ਤਾਂ ਵੁਹ (ਸਾਡੀ ਤਰਫੋਂ) ਬੇਮੁਖ ਹੋ ਜਾਂਦਾ ਹੈ ਅਰ (ਸਾਡੇ ਪਾਸੋਂ) ਕੰਨੀ ਕਤਰਾ ਜਾਂਦਾ ਹੈ ਅਰ ਜਦੋਂ ਉਸ ਨੂੰ ਤਕਲੀਫ ਪਹੁੰਚਦੀ ਹੈ ਤਾਂ (ਲੰਬੀਆਂ) ਚੌੜੀਆਂ ਬੇਨਤੀਆਂ ਕਰਨ ਲਗ ਜਾਂਦਾ ਹੈ॥੫੧। (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਭਲਾ ਦੇਖੋ ਤਾਂ ਸਹੀ ਕਿ ਯਦੀ (ਇਹ ਕੁਰਾਨ) ਖੁਦਾ ਪਾਸੋਂ (ਆਇਆ) ਹੋਵੇ ਅਰ ਇਸ ਥੀਂ ਭੀ ਤੁਸੀਂ ਏਸ ਪਾਸੋਂ ਇਨਕਾਰ ਰਖੋ ਤਾਂ ਜੋ (ਐਸੇ) ਪਰਲੇ ਦਰਜੇ ਦੇ ਵੈਰ ਵਿਰੋਧ ਵਿਚ ਪਇਆ ਹੋਵੇ ਓਸ ਨਾਲੋਂ ਵਧਕੇ (ਹੋਰ) ਕੌਣ ਕੁਮਾਰਗੀ (ਹੋ ਸਕਦਾ ਹੈ)॥੫੨॥ (ਸੋ) ਸ਼ੀਘਰ ਹੀ ਅਸੀ ਏਹਨਾਂ ਲੋਕਾਂ ਨੂੰ ਆਪਣੀ (ਕੁਦਰਤ ਦੀਆਂ) ਨਿਸ਼ਾਨੀਆਂ (ਸ੍ਰਿਸ਼ਟੀ ਦੀ) ਤਰਫਾਂ ਵਿਚ (ਭੀ) ਦਿਖਲਾਵਾਂਗੇ ਅਰ ਉਨ੍ਹਾਂ ਦੇ ਆਪਣੇ ਮਧ ਮੇਂ (ਭੀ) ਏਥੋਂ ਤਕ ਕਿ ਓਹਨਾਂ ਉਪਰ ਪਰਗਟ ਹੋ ਜਾਵੇਗਾ ਕਿ ਇਹ (ਕਰਾਨ) ਸਚਾ ਹੈ ਕਿ ਇਸ ਦੀਆਂ ਪੇਸ਼ਗੋਈਆਂ ਪੂਰੀਆਂ ਹੁੰਦੀਆਂ ਚਲੀਆਂ ਜਾ ਰਹੀਆਂ ਹਨ (ਹੇ ਪੈਯੰਬਰ) ਕੀ (ਤੇਰੀ ਤਸੱਲੀ ਵਾਸਤੇ) ਇਹ ਬਾਤ ਕਾਫੀ ਨਹੀਂ ਕਿ ਤੁਸਾਂ ਦਾ ਪਰਵਰਦਿਗਾਰ ਹਰ ਵਸਤੂ ਦੇ (ਹਾਲ) ਥੀਂ ਗਿਯਾਤ ਹੈ ॥ ੫੩॥ ਸੁਣੋ ਜੀ! ਇਹ (ਲੋਗ ਤਾਂ) ਆਪਣੇ ਪਰਵਰਦਿਗਾਰ ਦੇ ਸਨ ਮੁਖ ਹਾਜ਼ਰ ਹੋਣ ਦੀ ਤਰਫੋਂ ਭ੍ਰਾਮਕ ਬੁਧੀ ਹੋ ਰਹੇ ਹਨ। ਸੁਣੋ ਜੀ! ਖ਼ੁਦਾ (ਦੇ ਗਿਆਨ ਅਰ ਉਸਦੀ ਕੁਦਰਤ ਨੇ) ਹਰ ਵਸਤੂ ਨੂੰ ਘੇਰਿਆ ਹੋਇਆ ਹੈ ॥੫੪॥ ਰੁਕੂਹ ੬॥
ਸੂਰਤ ਸ਼ੋਰਾ ਮੱਕੇ ਵਿਚ ਉਤਰੀ ਅਰ ਏਸ ਦੀਆਂ
ਤ੍ਰਿਵੰਜਾ ਆਇਤਾਂ ਅਰ ਪੰਜ ਰੁਕੂਹ ਹਨ।
(ਆਰੰਭ)ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕ੍ਰਿਪਾਲੂ (ਹੈ) ਹਾਮ॥ ੧॥ ਆਸਾਕ॥ ੨॥ (ਹੇ ਪੈਯੰਬਰ ਜਿਸ ਪਰਕਾਰ ਇਹ ਸੂਰਤ