ਪੰਨਾ:ਕੁਰਾਨ ਮਜੀਦ (1932).pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬

ਪਾਰਾ ੩

ਸੂਰਤ ਆਲ ਇਮਰਾਨ



ਫਰਮਾਇਆ ਇਸੀ ਤਰਹਾਂ ਅੱਲਾ ਜੇ ਚਾਹੁੰਦਾ ਹੈ ਪੈਦਾ ਕਰਦਾ ਹੈ ਜਦੋਂ ਉਹ ਕਿਸੇ ਕੰਮ ਦਾ ਕਰਨਾ ਅਰਾਧ ਲੈਂਦਾ ਹੈ ਤਾਂ ਬਸ ਓਸ ਨੂੰ ਕਹਿ ਦੇੱਦਾ ਹੈ ਕਿ ਹੋ ਅਰ ਉਹ ਹੋ ਜਾਂਦਾ ਹੈ॥੪੭॥ ਅਰ ਖੁਦਾ (ਤੇਰੇ ਬੇਟੇ) ਈਸਾ ਨੂੰ ਅਸਮਾਨੀ ਕਿਤਾਬ ਅਰ ਅਕਲ ਦੀਆਂ ਬਾਤਾਂ ਅਰ ਤੌਰਾਤ ਅਰ ਅੰਜੀਲ ਸਿਖਾ ਦੇਵੇਗਾ॥੪੮॥ ਅਰ ਪੈਯੰਬਰ ਬਨੀ ਇਸਰਾਈਲ ਦੀ ਤਰਫ(ਅਰ ਉਹ ਕਹੇਗ ਕਿ)ਮੈਂ ਤੁਹਾਡੇ ਪਾਸ ਤੁਹਾਡੇ ਪਰ ਪਰਵਿਦਗਾਰ ਦੇ ਵਲੋਂ ਨਿਸ਼ਾਨੀਆਂ (ਅਰਥਾਤ ਚਮਤਕਾਰ) ਲੈ ਕੇ ਆਇਆ ਹਾਂ ਕਿ ਮੈਂ ਮਿਟੀ ਥੀਂ ਤੁਹਾਡੇ ਵਾਸਤੇ ਪੰਛੀ ਦੇ ਸਰੂਪ ਵਰਗਾ (ਇਕ ਪੰਛੀ)ਬਨਾ ਕੇ ਫੇਰ ਓਸ ਵਿਚ ਮੈਂ ਫੂਕ ਮਾਰਦਾ ਹਾਂ ਅਰ ਓਹ ਖੁਦਾ ਦੀ ਆਗਿਯ ਨਾਲ ਉੱਡਣ ਲਗ ਪਵੇ ਅਰ ਖੁਦਾ ਦੀ ਹੀ ਆਗਿਯਾ ਨਾਲ ਜਮਾਂਦੂਰ ਅੰਧਿਆਂਂ ਅਰ ਕੁਸ਼ਟੀਆਂ ਨੂੰ ਚੰਗਿਆਂ ਭਲਿਆਂ ਅਰ ਮੁਰਦਿਆਂ ਨੂੰ ਨੂੰ ਜਿੰਦਿਆਂ ਕਰ ਦੇਵਾਂ ਅਰ ਜੇ ਕੁਛ ਤੁਸੀਂ ਖਾ (ਪੀ)ਕੇ ਆਓ ਓਹ ਅਰ ਜੇ ਕਛ ਤੁਸਾਂ ਨੇ ਆਪਣਿਆਂ ਘਰਾਂ ਵਿਚ ਸਾਂਭ ਰਖਿਆ (ਉਹ ਸਭ ਕਛ) ਤੁਹਾਨੂੰ ਦਸ ਦੇਵਾਂਗਾ ਜੇਕਰ ਤੁਹਾਡੇ ਵਿਚ ਈਮਾਨ ਹੈ ਤਾਂ ਨਿਰਸੇਦੇਹ ਏਹਨਾ ਬਾਤਾਂ ਵਿਚ ਤੁਹਾਤੇ ਵਾਸਤੇ ਨਿਸ਼ਾਨੀ ਹੈ॥੪੯॥ਅਰ(ਹਾਂ) ਤੌਰਾਤ ਜੇ ਮੇਰੇ ਸਮੇਂ ਵਿਚ ਮੌਜੂਦਾ ਹੈ ਮੇਂ ਓਸ ਦੀ ਤਸਦੀਕ ਕਰਦਾ ਹਾਂ ਅਰ ਮੈਂ ਇਸ ਵਾਸਤੇ (ਆਇਆ ਹਾਂ) ਕਿ ਕਈਕ ਵਸਤਾਂ ਜੋ ਤੁਹਾਡੇ ਉਤੇ ਹਰਾਮ ਹਨ ਤੁਹਾਤੇ ਵਾਸਤੇ ਹਲਾਲ ਕਰਹ ਦੇਵਾਂ ਅਰ ਮੈਂ ਤੁਹਾਤੇ ਪਰਵਰਦਿਗਾਰ ਦੀ ਤਰਫੋਂ ਨਿਸ਼ਾਨੀਆਂ ਲੈ ਕੇ ਤੁਹਾਡੇ ਪਾਸ ਆਇਆ ਹਾੰ ਤਾੰ ਖੁਦਾ ਪਾਸੋਂ ਡਰੋ ਅਰ ਮੇਗ ਕਹਿਣਾ ਮੰਨੋ॥੫੦॥ ਨਿਰਸੰਸੇ ਅੱਲਾ (ਹੀ) ਮੇਰਾ ਅਰ ਤੁਹਾਡਾ ਪਰਵਰਦਿਗਾਰ ਹੈ ਤਾਂ ਓਸੇ ਦੀ ਪੂਜਾ ਕਰੋ ਏਹ (ਹੀ) ਸਰਲ ਮਾਰਗ ਹੈ॥੫੧॥ ਤਾਂ ਜਦੋਂ ਈਸਾ ਨੇ ਇਨਹਾਂ ਦਾ ਇਨਕਾਰ ਦੇਖਿਆ ਤਾਂ ਬੋਲ ਉਠਿਆ ਕਿ ਕੋਈ ਹੈ ਕਿ ਅੱਲਾ ਵਲੋਂ ਹੋ ਕੇ ਮੇਰੀ ਮਦਦ ਕਰੇ (ਇਹ ਸੁਣ ਕੇ) ਹਵਾਰੀ ਬੋਲੇ ਕਿ ਅੱਲਾ ਦੇ ਤਰਫਦਾਰ ਅਸੀ ਹਾਂ ਅਸੀ ਅੱਲਾ ਉੱਤੇ ਈਮਾਨ ਲੈ ਆਇ ਹਾਂ ਔਰ (ਆਪ) ਏਸ ਥਾਤ ਦੇ ਗਵਾਹ ਰਹੀਏ ਕਿ ਅਸੀਂ ਆਗਿਯਾ ਕਾਰੀ ਹਾਂ॥੫੨॥ ਹੈ ਸਾਡੇ ਪਰਵਰਦਿਗਾਰ ਜੇ ਤੁਸਾਂ ਨੇ (ਅੰਜੀਲ) ਉਤਾਰੀ ਹੈ ਅਸੀਂ ਓਸ ਉਤੇ ਈਮਾਨ ਲੈ ਆਏ ਅਰ ਅਸਾਂ (ਤੇਰੇ) ਰਸੂਲ ਦੀ ਪੈਰਵੀ ਅਖਤਿਆਰ ਕਰ ਲੀਤੀ ਤਾਂ ਸਾਨੂੰ (ਭੀ ਓਹਨਾਂ ਦੀ) ਤਸਦੀਕ ਕਰਨ ਵਾਲਿਆਂ ਵਿਚ ਲਿਖ ਰਖ॥੫੩॥ ਅਰ ਯਹੁਦੀਆਂ ਨੇ (ਈਸਾ ਨਾਲ) ਛਲ ਕੀਤਾ ਅਰ ਅੱਲਾ ਨੇ (ਉਹਨਾਂ ਨਾਲ) ਯੁਕਤੀ ਵਰਤ ਅਰ ਯੁਕਤੀ ਵਰਤਨ ਵਾਲਿਆਂ ਵਿਚੋ ਅੱਲਾ ਦੀ ਯੁਕਤੀ (ਸਾਰਿਆਂ) ਨਾਲੋਂ ਚੰਗੀ ਹੈ ॥੫੪॥ ਰਕੂਹ ੫॥