ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/567

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੫

ਸੂਰਤ ਜ਼ਖਰਫ ੪੩

੫੬੭


ਗਿਆਤ ਕਾਰ (ਅਰ) ਸਾਮਰਥ ਹੈ॥ ੫੦॥ ਅਰ ਕਿਸੇ ਆਦਮੀ ਦੀ ਤਾਬ ਨਹੀਂ ਕਿ ਖੁਦਾ ਉਸ ਦੇ ਨਾਲ (ਆਮੋ ਸਾਹਮਣੇ ਹੋ ਕੇ) ਬਚਨ ਕਰੇ ਪਰੰਤੂ ਅਕਾਸ਼ ਬਾਣੀ (ਦਵਾਰਾ) ਕਿੰਬਾ ਪਰਦੇ ਦੇ ਪਿਛਿਓਂ ਕਿੰਬਾ ਕਿਸੇ ਫਰਿਸ਼ਤੇ ਨੂੰ ਉਸ ਦੇ ਪਾਸ ਭੇਜ ਦੇਂਦਾ ਹੈ ਅਰ ਵੁਹ ਖੁਦਾ ਦੇ ਹੁਕਮ ਨਾਲ ਜੋ ਉਸ ਨੂੰ ਅਭੀਸ਼ਟ ਹੁੰਦਾ ਹੈ (ਖੁਦਾ ਦਾ ਸੰਦੇਸਾ) ਪਹੁੰਚਾ ਦੇਂਦਾ ਹੈ ਨਿਰਸੰਦੇਹ ਖੁਦਾ ਉਚ ਤੇ ਊਦਾ (ਅਰ) ਯੁਕਤੀਮਾਨ ਹੈ। ੫੧॥ ਅਰ (ਹੇ ਪੈਯੰਬਰ) ਇਸੀ ਪਰਕਾਰ ਅਸਾਂ ਨੇ ਆਪਣੇ ਹੁਕਮ ਨਾਲ (ਦੀਨ ਦੀ) ਜਿੰਦ ਜਾਨ (ਅਰਥਾਤ ਯਿਹ ਕਿਤਾਬ) ਤੁਸਾਂ ਦੀ ਤਰਫ ਵਹੀ ਦਵਾਰਾ ਭੇਜੀ ਹੈ ਤੁਸੀਂ ਨਹੀਂ ਜਾਣਦੇ ਸੀ ਕਿ ਪੁਸਤਕ ਕੀ ਵਸਤੂ ਹੈ ਅਰ ਨਾ (ਯਿਹ ਜਾਣਦੇ ਸੀ) ਕਿ ਈਮਾਨ (ਕਿਸ ਨੂੰ ਕਹਿੰਦੇ ਹਨ। ਪਰੰਤੂ ਅਸਾਂ ਨੇ ਕੁਰਾਨ ਨੂੰ ਨੂਰ (ਹੀ ਨੂਰ) ਬਣਾ ਦਿੱਤਾ ਹੈ ਕਿ ਆਪਣਿਆਂ ਬੰਦਿਆਂ ਵਿਚੋਂ ਜਿਸ ਨੂੰ ਚਾਹੁੰਦੇ ਹਨ ਉਸ ਦੇ ਦਵਾਰਾ (ਦੀਨ ਦਾ) ਮਾਰਗ ਦਿਖਾ ਦਿੰਦੇ ਹਨ ਅਰ (ਹੇ ਪੈਯੰਬਰ) ਏਸ ਵਿਚ ਭਰਮ ਨਹੀਂ ਕਿ ਤੁਸੀਂ (ਤਾਂ ਲੋਗਾਂ ਨੂੰ) ਸੂਧਾ ਮਾਰਗ ਹੀ ਦਸਦੇ ਹੋ॥ ੫੨॥ (ਅਰਥਾਤ) ਉਸ ਖੁਦਾ ਦਾ ਮਾਰਗ ਕਿ ਜੋ ਕੁਛ ਪ੍ਰਿਥਵੀ ਉਪਰ ਹੈ ਅਰ ਜੋ ਕੁਛ ਅਕਾਸ਼ ਵਿਚ ਹੈ (ਸਭ) ਉਸੇ ਦਾ ਹੀ ਹੈ ਸੁਣੋ ਜੀ! ਅਖੀਰ ਤਾਂ ਖੁਦਾ ਦੀ ਹੀ ਤਰਫ ਸੰਪੂਰਨ ਕੰਮ ਫਿਰਦੇ ਹਨ। ੫੩॥ ਰਕੂਹ ੫॥

ਸੂਰਤ ਜ਼ਖਰਫ ਮੱਕੇ ਵਿਚ ਉਤਰੀ ਅਰ ਇਸ ਦੀਆਂ
ਓਨਾਨਵੇਂ (੮੯) ਆਇਤਾਂ ਅਰ ਸਤ ਰੁਕੂਹ ਹਨ।

(ਪ੍ਰਾਰੰਭ) ਅੱਲਾ ਦੇ ਨਾਮ ਨਾਲ ਜੋ ਅਤੀ ਦਿਆਲੂ (ਅਰ) ਕ੍ਰਿਪਾਲੂ ਹੈ ਹਾਮ॥ ੧॥ (ਏਸ) ਪੁਸਤਕ (ਅਰਥਾਤ ਕੁਰਾਨ) ਦੀ ਕਸਮ ਹੈ ॥੨॥ ਜਿਸ ਦੇ ਆਸ਼ੇ ਸਪਸ਼ਟ ਅਰ ਸਰਲ ਹਨ ਕਿ ਅਸਾਂ ਨੇ ਏਸ ਨੂੰ (ਸਾਫ ਅਰ ਸਰਲ) ਅਰਬੀ (ਭਾਸ਼ਾ ਦਾ) ਕੁਰਾਨ ਬਨਾਇਆ ਹੈ ਤਾ ਕਿ ਤੁਸੀਂ (ਅਰਬ ਨਿਵਾਸੀ ਏਸ ਨੂੰ ਸੁਖੈਨ) ਸਮਝ ਜਾਓ(ਅਰ ਤੁਸਾਂ ਦਵਾਰਾ ਦੂਸਰੇ ਲੋਗ)॥ ੩॥ ਅਰ (ਯਿਹ ਕੁਰਾਨ) ਸਾਡੇ ਏਥੇ ਅਸਲ ਕਿਤਾਬ ਵਿਚ (ਲਿਖਿਆ ਹੋਇਆ ਮੌਜੂਦ ਹੈ ਅਰ) ਬੜੀ ਉਚੀ ਅਰ ਹਿਕਮਤ (ਤਥਾਂ ਦਨਾਈ) ਦੀ (ਕਿਤਾਬ ਮੰਨੀ ਗਈ) ਹੈ॥੪॥ ਤਾਂ ਕੀ ਏਸ ਕਾਰਨ ਕਿ ਤੁਸੀਂ ਲੋਗ (ਬੰਦਗੀ) ਦੀ ਸੀਮਾਂ ਥੀਂ ਬਾਹਰ ਹੋ ਗਏ ਹੋ ਅਸੀਂ (ਤੁਸਾਂ ਦੀ ਭਲਾਈ ਥੀਂ) ਨਿਰਸੰਕਲਪ ਹੋਕੇ ਸਿਖ੍ਯਾ ਦੇਣੀ