੫੬੮
ਪਾਰਾ ੨੫
ਸੂਰਤ ਜ਼ਖਰਫ ੪੩
ਛਡ ਦੇਵਾਂਗੇ ॥੫॥ ਅਰ ਅਗਲਿਆਂ ਲੋਗਾਂ ਵਿਚ ਅਸਾਂ ਨੇ ਬਹੁਤ ਸਾਰੇ ਪੈਯੰਬਰ ਭੇਜੇ॥੬॥ ਅਰ (ਓਹਨਾਂ ਦਾ ਭੀ ਐਸਾ ਹੀ ਹਾਲ ਸੀ ਕਿ) ਜੋ ਪੈਯੰਬਰ ਓਹਨਾਂ ਦੇ ਪਾਸ ਆਉਂਦਾ ਬਦ ਬਦਾ ਕੇ ਓਸ ਨੂੰ ਠਠਾ ਮਖੌਲ ਹੀ ਕਰਦੇ॥੭॥ ਫੇਰ (ਆਖਰ ਕਾਰ) ਅਸਾਂ ਨੇ ਓਹਨਾਂ ਨੂੰ ਕਿ ਉਹ ਏਹਨਾਂ (ਮੱਕੇ ਦਿਆਂ ਕਾਫਰਾਂ) ਥੀਂ ਕਈ ਗੁਣਾਂ ਬਲਵਾਨ ਸਨ ਰੁਲਾ ਕੇ ਮਾਰ ਸਿਟਿਆ ਅਰ (ਸੰਸਾਰ ਵਿਚ ਉਹਨਾਂ) ਅਗਲਿਆਂ ਲੋਕਾਂ ਦੀਆਂ ਕਹਾਣੀਆਂ ਚਲ ਪਈਆਂ॥੮॥ ਅਰ (ਹੇ ਪੈਯੰਬਰ) ਯਦੀ ਤੁਸੀਂ ਏਹਨਾਂ ਲੋਗਾ ਪਾਸੋਂ ਪੁਛੋ ਕਿ (ਭਲਾ) ਪ੍ਰਿਥਵੀ ਅਕਾਸ ਨੂੰ ਕਿਸ ਨੇ ਪੈਦਾ ਕੀਤਾ ਹੈ ਤਾਂ ਉਹ ਏਹਨਾਂ ਦੇ ਪੈਦਾ ਕਰਨੇ ਨੂੰ (ਓਸੇ ਖੁਦਾ) ਜ਼ਬਰਦਸਤ (ਤਥਾ) ਦਾਨੇ (ਬੀਨੇ) ਦੀ ਤਰਫ ਮਨਸੂਬ ਕਰਨਗੇ॥੯॥ ਜਿਸ ਨੇ ਪ੍ਰਿਥਵੀ ਨੂੰ ਤੁਸਾਂ ਲੋਗਾਂ ਵਾਸਤੇ ਫਰਸ਼ ਬਨਾਇਆ ਹੈ ਅਰ ਤੁਸਾਂ ਦੇ (ਤੁਰਨ ਫਿਰਨ) ਵਾਸਤੇ ਓਸ ਵਿਚ ਰਸਤੇ ਨਿਕਾਸੇ ਹਨ ਤਾਂ ਕਿ ਤੁਸੀਂ (ਆਪਣੇ ਅਭੀਸ਼ਟ ਅਸਥਾਨ ਉੱਤੇ) ਪਹੁੰਚੋ। ੧੦॥ ਅਰ ਜਿਸਨੇ ਇਕ ਅੰਦਾਜੇ ਨਾਲ ਅਕਾਸ ਥੀਂ ਪਾਣੀ ਦੀ ਬਰਖਾ ਕੀਤੀ ਹੈ।ਫੇਰ ਅਸੀਂ ਹੀ ਓਸੇ (ਪਾਣੀ ਦਵਾਰਾ) ਮਰਿਆਂ ਹੋਇਆਂ (ਅਰਥਾਤ ਵੈਰਾਨ ਪਏ ਹੋਏ) ਸ਼ਹਿਰ ਨੂੰ ਸੁਰਜੀਤ ਕਰ ਦਿਤਾ ਇਸੀ ਤਰ੍ਹਾਂ ਤੁਸੀਂ ਲੋਗ ਭੀ (ਕਿਆਮਤ ਦੇ ਦਿਨ ਕਬਰਾਂ ਵਿਚੋਂ) ਨਿਕਾਸੇ ਜਾਓਗੇ॥ ੧੧॥ ਅਰ ਜਿਸ ਨੇ ਹਰ ਪ੍ਰਕਾਰ ਦੀਆਂ ਵਸਤਾਂ ਪੈਦਾ ਕੀਤੀਆਂ ਹਨ ਅਰ ਤੁਸਾਂ ਵਾਸਤੇ ਬੇੜੀਆਂ ਅਰ ਚੌਪਾਏ ਬਨਾਏ ਹਨ ਜਿਨ੍ਹਾਂ ਉਪਰ ਤੁਸੀਂ ਅਸਵਾਰ ਹੁੰਦੇ ਹੋ॥ ੧੨॥ ਕਿ ਤੁਸੀਂ ਏਹਨਾਂ ਦੀ ਪਿਠ ਉਪਰ (ਭਲੀ ਪ੍ਰਕਾਰ) ਬੈਠ ਜਾਓ ਫੇਰ ਜਦੋਂ (ਇਤਮੀਨਾਨ ਨਾਲ) ਓਹਨਾਂ ਉਪਰ ਬੈਠ ਜਾਓ ਤਾਂ ਆਪਣੇ ਪਰਵਰਦਿਗਾਰ ਦਾ ਉਪਕਾਰ ਯਾਦ ਕਰੋ ਅਰ (ਓਸ ਦਾ) ਧੰਨਵਾਦ ਕਰੋ ਕਿ ਉਹ ਪਵਿਤ੍ਰ (ਰੂਪ) ਹੈ ਜਿਸ ਨੇ ਏਹਨਾਂ ਵਸਤੂਆਂ ਨੂੰ ਸਾਡੇ ਅਧੀਨ ਕਰ ਦਿਤਾ ਹੈ ਅਰ ਅਸੀਂ (ਤਾਂ ਐਸੇ ਬਲਿਸ਼ਟ) ਨਹੀਂ ਥੇ ਕਿ ਏਹਨਾਂ ਨੂੰ (ਆਪਣੇ) ਅਧੀਨ ਕਰ ਲੈਂਦੇ॥੧੩॥ ਅਰ ਨਿਰਸੰਦੇਹ ਅਸਾਂ ਨੇ ਆਪਣੇ ਪਰਵਰਦਿਗਾਰ ਦੀ ਤਰਫ ਲੋਟ ਕਰ ਜਾਣਾ ਹੈ॥ ੧੪॥ ਅਰ ਲੋਗਾਂ ਨੇ ਖੁਦਾ ਦਿਆਂ ਬੰਦਿਆਂ ਵਿਚੋਂ (ਫਰਿਸ਼ਤਿਆਂ ਨੂੰ) ਓਸ ਜਿਗਰ ਦਾ ਭਾਗ (ਅਰਥਾਤ ਅੰਸ) ਬਨਾ ਰਖਿਆ ਹੈ ਕੋਈ ਭ੍ਰਮ ਨਹੀਂ ਕਿ ਆਦਮੀ ਖੁਲਮਖੁਲਾ ਬੜਾ ਹੀ ਕ੍ਰਿਤਘਨ ਹੈ॥ ੧੫॥ ਕੂਹ ੧॥
ਕੀ ਖੁਦਾ ਨੇ ਆਪਣੀ ਮਖਲੂਕਾਤ ਵਿਚੋਂ (ਆਪ ਤਾਂ) ਬੇਟੀਆਂ ਲੀਤੀਆਂ ਅਰ ਤੁਸਾਂ (ਲੋਗਾਂ) ਨੂੰ ਬੇਟਿਆਂ ਵਾਸਤੇ ਚੁਣ ਲਿਆ॥੧੬॥