੫੭੪
ਪਾਰਾ ੨੫
ਸੂਰਤ ਜ਼ਖਰਫ ੪੩
ਨੂੰ) ਕਹਿਆ ਕਿ ਮੈਂ ਤੁਸਾਂ ਪਾਸ ਬੁਧਿਮਤਾ ਦੀਆਂ ਬਾਤਾਂ ਲੈਕੇ ਆਇਆ ਹਾਂ ਅਰ (ਮੇਰੇ ਆਉਣ ਦਾ ਇਕ) ਇਹ (ਭੀ ਇਕ) ਪ੍ਰਜੋਜਨ ਹੈ ਕਿ ਕਈਕੁ ਗਲਾਂ ਜਿਨ੍ਹਾਂ ਵਿਚ ਤੁਸੀਂ ਲੋਗ ਵਿਭੇਦ ਕਰ ਰਹੇ ਹੋ ਤੁਸਾਂ ਨੂੰ ਸਮਝਾ ਦੇਵਾਂ ਤਾਂ (ਲੋਗੋ) ਅੱਲਾ ਪਾਸੋਂ ਡਰੋ ਅਰ ਮੇਰਾ ਕਹਿਆ ਮੰਨੋ ॥੬੩॥ ਨਿਰਸੰਦੇਹ ਮੇਰਾ ਅਰ ਤੁਸਾਡਾ ਅੱਲਾ ਹੀ ਪਰਵਰਦਿਗਾਰ ਹੈ ਤਾਂ ਓਸੇ ਦੀ ਪੂਜਾ ਕਰੋ ਯਹੀ (ਦੀਨ ਦਾ) ਸੂਧਾ ਮਾਰਗ ਹੈ॥੬੪॥ ਤਾਂ ਓਹਨਾਂ ਵਿਚੋਂ ਹੀ (ਬਹੁਤ ਸਾਰੇ) ਲੋਗ (ਓਸ ਨਾਲ) ਵਿਭੇਦ ਲਗੇ ਕਰਨ ਤਾਂ ਜੋ ਲੋਗ ਮੂੰਹ ਜੋਰੀ ਕਰਦੇ ਹਨ ਪ੍ਰਲੈ ਦੇ ਦਿਨ ਵਾਲੇ ਭਯਾਨਕ ਕਸ਼ਟ ਦੇ ਇਤਬਾਰ ਨਾਲ ਓਹਨਾਂ (ਦੀ ਦਸ਼ਾ) ਉਪਰ ਬੜਾ ਅਫਸੋਸ ਹੈ॥੬੫॥ ਕੀ ਯਿਹ ਲੋਗ ਪ੍ਰਲੈ ਦੀ ਹੀ ਉਡੀਕ ਵਿਚ ਹਨ ਕਿ ਇਕੋ ਵਾਰੀ ਏਹਨਾਂ ਉਪਰ ਆ ਜਾਏ ਅਰ ਏਹਨਾਂ ਨੂੰ ਖਬਰ ਭੀ ਨਾ ਹੋਵੇ॥ ੬੬॥ ਜੋ ਲੋਗ (ਆਪਸ ਵਿਚ) ਪ੍ਰੀਤੀਆਂ ਰਖਦੇ ਹਨ ਓਸ ਦਿਨ ਇਕ ਦੂਜੇ ਦੇ ਬੈਰੀ ਹੋ ਜਾਣਗੇ ਪਰੰਤੂ ਸੰਜਮੀ ਪੁਰਖ॥ ੬੭॥ ਰੁਕੂਹ ੬॥
ਸਾਡੇ ਬੰਦਿਓ ਅਜ ਨਾ ਤਾਂ ਤੁਸਾਂ ਨੂੰ (ਕਿਸੇ ਤਰਾਂ ਦਾ) ਡਰ ਹੈ ਅਰ ਨਾ ਤੁਸੀਂ (ਕਿਸੇ ਤਰਾਂ) ਚਿੰਤਾਤੁਰ ਹੋਵੋਗੇ॥੬੮॥ (ਇਹ ਉਹ ਲੋਗ ਹਨ) ਜੋ (ਸੰਸਾਰ ਵਿਚ) ਸਾਡੀਆਂ ਆਇਤਾਂ ਉਪਰ ਈਮਾਨ ਧਾਰ ਬੈਠੇ ਅਰ (ਸਾਡੀ) ਸਿਵਕਾਈ ਵਿਚ ਰਹੇ॥੬੯॥ (ਅਸੀਂ ਓਹਨਾਂ ਨੂੰ ਕਹਿ ਦੇਵਾਂਗੇ ਕਿ) ਤੁਸੀਂ ਅਰ ਤੁਸਾਡੀਆਂ ਇਸਤ੍ਰੀਆਂ ਇਜ਼ਤ ਨਾਲ ਸਵਰਗ ਵਿਚ ਜਾ ਦਾਖਲ ਹੋਵੋ॥ ੭੦॥ ਓਹਨਾਂ ਅਗੇ ਸਵਰਨ ਦੀਆਂ ਅਸਥਾਲੀਆਂ ਅਰ ਕਟੋਰਿਆਂ ਦਾ ਪਰੋਸ ਹੋਵੇਗਾ ਅਰ ਜਿਸ ਵਸਤੂ ਨੂੰ (ਓਹਨਾਂ ਦਾ) ਚਿਤ ਚਾਹੇ ਅਰ (ਜੋ ਉਹਨਾਂ ਦੀ) ਦ੍ਰਿਸ਼ਟੀ ਵਿਚ ਭਲੀ ਮਾਲੂਮ ਹੋਵੇ ਸਵਰਗ ਵਿਚ (ਓਹਨਾਂ ਵਾਸਤੇ ਮੌਜੂਦ) ਹੋਵੇਗੀ ਅਰ (ਉਹਨਾਂ ਨੂੰ ਖੁਸ਼ਖਬਰੀ ਸੁਨਾ ਦਿਤੀ ਜਾਵੇਗੀ ਕਿ) ਤੁਸੀਂ ਸਦਾ ਕਾਲ ਵਾਸਤੇ ਏਥੇ ਹੀ ਰਹੋਗੇ॥੭੧॥ ਅਰ ਇਹ ਸਵਰਗ ਦਾ ਅਧਿਕਾਰ ਜੋ ਤੁਸਾਂ ਨੂੰ ਮਿਲਿਆ ਹੈ ਤਾਂ ਓਹਨਾਂ (ਸ਼ੁਭ ਕਰਮਾਂ) ਦੀ ਪ੍ਰਤੀਨਿਧੀ ਵਿਚ (ਮਿਲਿਆ ਹੈ) ਜੋ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ॥੭੨॥ ਏਥੇ ਤੁਸਾਂ ਵਾਸਤੇ ਬਾਹੁਲਤਾ ਕਰਕੇ ਮੇਵੇ (ਵਿਦਮਾਨ) ਹਨ ਜਿਨਹਾਂ ਵਿਚੋਂ ਖਾ ਰਹੇ ਹੋ ॥੭੩॥ ਨਿਰਸੰਦੇਹ ਗੁਨਾਹਗਾਰ ਸਦਾ ਕਾਲ ਵਾਸਤੇ ਨਰਕਾਂ ਦੇ ਦੁਖ ਵਿਚ ਰਹਿਣਗੇ॥੭੪॥ਜੇ (ਕਦੀ ਭੀ) ਉਨਹਾਂ ਉਪਰੋਂ ਅਵਿਵਧਾਨ ਵਾਲਾ (ਨਾਗ਼ਾ) ਨਾ ਹੋਵੇਗਾ ਅਰ ਵੁਹ ਓਸੇ (ਕਸ਼ਟ) ਵਿਚ ਨਾ ਉਮੈਦ (ਅਰ ਖਿੰਨਚਿਤ) ਰਹਿਣਗੇ॥੭੫॥ ਅਰ ਅਸਾਂ ਉਹਨਾਂ ਉਪਰ ਅਨਰਥ ਨਹੀਂ ਕੀਤਾ