ਪਾਰਾ ੨੫
ਸੂਰਤ ਜ਼ਖਰਫ ੪੩
੫੭੫
ਪ੍ਰਤਯੁਤ (ਸਾਡੀ ਜੁਨਾਬ ਵਿਚ ਮਨਮੁਖਤਾਈਆਂ ਕਰਕੇ ਉਲਟੇ) ਯਹੀ ਅਨਰਥ ਕਰਦੇ ਰਹੇ॥੭੬॥ ਅਰ (ਨਾਰਕੀ ਦਰੋਗਾ ਜਹੱਨਮ ਨੂੰ) ਅਵਾਜਾਂ ਮਾਰਨਗੇ ਕਿ ਹੇ ਮਾਲਕ (ਤੁਸੀਂ ਹੀ ਕੋਈ ਐਸੀ ਤਦਬੀਰ ਕਰੋ ਕਿ ਭਲਾ) ਤੁਸਾਂ ਦਾ ਪਰਵਰਦਿਗਾਰ ਸਾਡਾ ਉੱਕਾ ਪੁੱਕਾ ਕੰਮ ਹੀ ਕਰ ਛਡੇ ਵੁਹ ਉੱਤਰ ਦੇਵੇਗਾ ਕਿ ਤੁਸਾਂ ਏਸੇ ਹਾਲ (ਬਿਹਾਲ) ਵਿਚ ਰਹਿਣਾ ਹੈ ॥੭੭॥ (ਹੇ ਮੱਕੇ ਦੇ ਕਾਫਰੋ!) ਅਸਾਂ ਨੇ ਤੁਸਾਂ ਪਾਸ ਸਚਾ ਹੀ (ਦੀਨ) ਭੇਜਿਆ ਹੈ ਪਰੰਤੂ ਤੁਸਾਂ ਵਿਚੋਂ ਬਹੁਤੇਰਿਆਂ (ਦਾ ਯਿਹ ਹਾਲ ਹੈ ਕਿ ਵੁਹ) ਸਚੀ ਗਲੋਂ ਚਿੜਦੇ ਹਨ॥੭੮॥ ਕੀ ਏਹਨਾਂ ਲੋਗਾਂ ਨੇ ਕੋਈ (ਹੋਰ) ਬਾਤ ਠਾਨ ਰਖੀ ਹੈ ਤਾਂ (ਯਾਦ ਰਖਣ ਕਿ) ਅਸਾਂ ਭੀ ਠਾਨ ਰਖੀ ਹੈ॥੭੯॥ ਅਥਵਾ (ਯਿਹ ਲੋਗ ਯਿਹ) ਖ੍ਯਾਲ ਕਰਦੇ ਹਨ ਕਿ ਅਸੀਂ ਏਹਨਾਂ ਦੀਆਂ ਚੁਪ ਚੁਪਾਤੀਆਂ ਬਾਤਾਂ ਅਰ ਏਹਨਾਂ ਦੀਆਂ ਸਰਗੋਸ਼ੀਆਂ (ਘੁਸਮੁਸਰਾਂ) ਨੂੰ ਨਹੀਂ ਸੁਣਦੇ (ਅਵਸ਼ ਸੁਣਦੇ ਹਾਂ) ਅਰ (ਸੁਣਨ ਨਾਲੋਂ ਵਧਕੇ) ਸਾਡੇ ਫਰਿਸ਼ਤੇ ਇਨਹਾਂ ਦੇ ਪਾਸ (ਇਸਥਿਤ ਹਨ ਕਿ ਵੁਹ ਏਨ੍ਹਾਂ ਦੀਆਂ ਸਾਰੀਆਂ ਬਾਤਾਂ) ਲਿਖਦੇ ਜਾਂਦੇ ਹਨ॥ ੮੦॥ (ਹੇ ਪੈਯੰਬਰ ਏਨਹਾਂ ਨੂੰ) ਕਹੋ ਕਿ ਯਦੀ (ਖੁਦਾਇ) ਰਹਿਮਾਨ ਦੇ (ਕੋਈ) ਔਲਾਦ ਹੋਵੇ ਤਾਂ ਸਾਰਿਆਂ ਨਾਲੋਂ ਪਹਿਲੇ (ਉਸ ਦੀ) ਪੂਜਾ ਕਰਨ ਵਾਸਤੇ ਮੈਂ (ਹਾਜ਼ਰ) ਹਾਂ॥੮੧॥ ਜੈਸੀਆਂ ੨ ਬਾਤਾਂ (ਯਿਹ ਲੋਗ ਖੁਦਾ ਦੇ ਬਾਰੇ ਵਿਚ) ਬਣਾਉਂਦੇ ਹਨ ਉਨਹਾਂ ਥੀਂ ਅਕਾਸ਼ ਅਰ ਪ੍ਰਿਥਵੀ ਦਾ ਮਾਲਿਕ ਅਰਸ਼ ਦਾ ਮਾਲਿਕ (ਸ਼ੁੱਧ) ਪਵਿੱਤਰ ਹੈ ॥੮੨॥ਤਾਂ (ਹੇ ਪੈਯੰਬਰ) ਏਨਹਾਂ ਲੋਗਾਂ ਨੂੰ ਪਏ ਬਕਵਾਸ ਕਰਨ ਅਰ ਖੇਲ ਕਰਨ ਦਿਓ ਏਥੋਂ ਤਕ ਕਿ ਜਿਸ ਦਿਨ ਦਾ ਏਨਹਾਂ ਨਾਲ ਬਚਨ ਕੀਤਾ ਜਾਂਦਾ ਹੈ (ਅਰਥਾਤ ਪ੍ਰਲੈ ਦਾ ਦਿਨ) ਇਨਹਾਂ ਦੇ ਸਨਮੁਖ ਆ ਵਿਦਮਾਨ ਹੋ (ਓਸ ਵੇਲੇ ਏਨਹਾਂ ਉਪਰ ਸਾਰੀ ਹਕੀਕਤ ਖੁਲ ਜਾਵੇ ਗੀ)॥੮੩॥ ਅਰ ਵਹੀ (ਸਚਾ ਮਾਬੂਦ) ਹੈ ਕਿ ਅਕਾਸ਼ ਵਿਚ (ਭੀ) ਓਸੇ ਦੀ ਬੰਦਗੀ ਹੈ ਅਰ ਪ੍ਰਿਥਵੀ ਉਪਰ (ਭੀ) ਓਸੇ ਦੀ ਬੰਦਗੀ ਹੈ ਅਰ ਵੁਹ ਹਿਕਮਤ ਵਾਲਾ ਅਰ ਸਭ (ਵਸਤੂਆਂ ਦਾ) ਜਾਨਣੇ ਵਾਲਾ ਹੈ॥੮੪॥ ਅਰ ਬੜਾ ਬਾ ਬਰਕਤ ਹੈਂ ਵੁਹ ਸਰੂਪ ਕਿ ਪ੍ਰਿਥਵੀ ਅਰ ਅਕਾਸ਼ ਅਰ ਜੋ ਕੁਛ ਪ੍ਰਿਥਵੀ ਤਥਾ ਅਕਾਸ਼ ਵਿਚ ਹੈ ਸਭ ਦਾ ਓਹੋ ਹੀ ਸਵਾਮੀ ਹੈ ਅਰ ਪ੍ਰਲੈ ਦੀ ਖਬਰ (ਭੀ) ਉਸੇ ਨੂੰ ਹੈ ਅਰ ਤੁਸਾਂ (ਸਾਰੇ ਮਰਿਆਂ ਪਿਛੋਂ) ਓਸੇ ਦੀ ਤਰਫ ਲੋਟ ਕੇ ਲੈ ਆਂਦੇ ਜਾਓਗੇ॥ ੮੫॥ ਅਰ ਖੁਦਾ ਥੀਂ ਸਿਵਾ ਜਿਨਹਾਂ ਨੂੰ ਯਿਹ ਲੋਗ ਪੁਕਾਰਦੇ ਹਨ ਵੁਹ ਤਾਂ ਸਪਾਰਸ਼ (ਤਕ) ਦਾ (ਭੀ) ਅਖਤਿਆਰ ਨਹੀਂ ਰਖਦੇ ਹਾਂ ਜੋ ਲੋਗ ਜਾਣ ਬੁਝਕੇ ਸਚੀ (ਬਾਤ ਅਰਥਾਤ ਏਕਤਾ)