ਪੰਨਾ:ਕੁਰਾਨ ਮਜੀਦ (1932).pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਪਾਰਾ ੩

ਮੰਜ਼ਲ ੧

ਸੂਰਤ ਇਮਰਾਨ ੩



ਸਿਵਾ ਸਾਡੇ ਵਿਚੋਂ ਕੋਈ ਭੀ ਕਿਸੇ ਨੂੰ (ਆਪਣਾ) ਰੱਬ ਨਾ ਸਮਝੇ ਫੇਰ ਜੇਕਰ ਮੂੰਹ ਮੋੜਨ ਤਾਂ (ਤੁਸੀਂ ਇਓਂ ਕਹਿ ਦਿਓ) ਕਿ ਤੁਸੀਂ ਏਸ ਬਾਤ ਦੇ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ ਹਾਂ ॥੪॥ ਹੇ ਪੁਸਤਕ ਵਾਲੋ ਇਬਰਾਹੀਮ ਦੇ ਬਾਰੇ ਵਿਚ ਕਿਉਂ ਝਗੜਦੇਓ ਅਰ ਤੌਰਾਤ ਤਥਾ ਅੰਜੀਲ ਤਾਂ ਓਸ ਦੇ ਪਿਛੋਂ ਉਤਰੀਆਂ ਹਨ, ਕੀ ਤੁਸੀਂ (ਇਤਨੀ ਬਾਤ ਭੀ) ਨਹੀਂ ਸਮਝਦੇ ॥੬੫॥ ਸੁਨੋ ਜੀ! ਤੁਸਾਂ ਲੋਗਾਂ ਨੇ ਐਸੀਆਂ ਬਾਤਾਂ ਉਤੇ ਝਗੜਾ ਕੀਤਾ ਜਿਨਹਾਂ ਦੀ ਬਾਬਤ ਤੁਹਾਨੂੰ ਕੁਛ ਨਾ (ਕੁਛ) ਮਾਲੂਮ ਸੀ, ਪਰੰਚ ਜਿਸ ਦੀ ਬਾਬਤ ਤੁਹਾਨੂੰ ਖਬਰ ਨਹੀਂ ਓਸ ਉਤੇ ਤੁਸੀਂ ਕਿਉਂ ਝਗੜਾ ਕਰਦੇ ਹੋ ਅਰ ਅੱਲਾ ਜਾਣਦਾ ਹੈ ਅਰ ਤੁਸੀਂ ਨਹੀਂ ਜਾਣਦੇ ॥੬੬॥ ਇਬਰਾਹੀਮ ਨਾ ਯਹੂਦੀ ਸੀ ਅਰ ਨਾ ਹੀ ਨਸੁਰਾਨੀ, ਪ੍ਰਤਯੁਤ ਸਾਡੀ ਸਰਕਾਰ ਦੇ ਆਗਿਆ ਵਰਤੀ ਇਕ(ਮਹਾ) ਪੁਰਖ ਸਨ ਅਰ ਮੁਸ਼ਿਰਕਾਂ ਵਿਚੋਂ (ਭੀ) ਨਹੀਂ ਸਨ ॥੬੭॥ ਇਬਰਾਹੀਮ ਦੇ ਨਾਲ ਖਾਸ ਕਰ ਵਡੇ ਹੱਕਦਾਰ ਤਾਂ ਉਹ ਲੋਗ ਸਨ ਜਿਨਹਾਂ ਨੇ ਉਨਹਾਂ ਦੀ ਆਗਿਆ ਪਾਲਨ ਕੀਤੀ ਅਰ ਏਹ ਪੇਯੰਬਰ ਅਰ (ਮੁਸਲਮਾਨ) ਜੋ ਈਮਾਨ ਲਿਆਏ ਅਰ ਅੱਲਾ ਤਾਂ ਮੁਸਲਮਾਨਾਂ ਦੇ ਪੱਲੇ ਉੱਤੇ ਹੈ ॥੬੮॥ ਪੁਸਤਕ ਵਾਲਿਆਂ ਵਿਚੋਂ ਇਕ ਟੋਲਾ ਤਾਂ ਏਹ ਅਭਿਲਾਖ ਕਰਦਾ ਹੈ ਕਿ ਕਿਸੀ ਤਰਹਾਂ ਤੁਹਾਨੂੰ ਗੁਮਰਾਹ ਕਰੇਂ ਹਾਲਾਂ ਕਿ ਓਹ ਆਪਣੇ ਤਾਈਂ ਹੀ ਗੁਮਰਾਹ ਕਰਦੇ ਹਨ ਅਰ ਸਮਝਦੇ ਨਹੀਂ ॥੬੯॥ ਹੇ ਪਸਤਕ ਵਾਲੇ ਅੱਲਾ ਦੀਆਂ ਨਿਸ਼ਾਨੀਆਂ ਥੀਂ ਕਿਉਂ ਇਨਕਾਰ ਕਰਦੇ ਹੋ ਹਾਲਾਂ ਕਿ ਤੁਸੀਂ ਸਾਖੀ ਹੋ ॥੭੦॥ ਅਰ ਹੇ ਪੁਸਤਕ ਵਾਲੋ ਕਿਉਂ ਸਚ ਝੂਠ ਵਿਚ ਘੋਲਮਸੋਲਾ ਮਾਰ ਰਹੇ ਹੋ ਅਰ ਸਚ ਨੂੰ ਲੋਪ ਕਰਦੇ ਹੋ ਹਾਲਾਂ ਕਿ ਤੁਸੀਂ ਜਾਨੂੰ ਹੋ ॥੨੧॥ ਰੁਕੂਹ ੭॥

ਅਰ ਕਿਤਾਬ ਵਾਲਿਆਂ ਵਿਚੋਂ ਇਕ ਟੋਲ' ਇਹ ਕਹਿੰਦਾ ਹੈ ਕਿ ਜੋ ਪੁਸਤਕ ਮੁਸਲਮਾਨਾਂ ਉਤੇ ਉਤਰੀ ਪ੍ਰਾਤ ਕਾਲ ਉਸ ਉਤੇ ਨਿਸਚਾ ਕਰੋ ਅਰ ਸੰਧਿਆਂ ਸਮੇਂ ਉਸ ਦਾ ਇਨਕਾਰ ਕਰ ਦੋ, ਸ਼ਾਇਦ ਭਲਾ ਇਸ ਕਾਰਨ ਓਹ (ਮੁਸਲਮਾਨ) ਭੀ ਬੇ ਮੁਖ ਹੋ ਜਾਣ ॥੭੨॥ ਅਰ ਜੋ ਤੁਹਾਡੇ ਦੀਨ ਦੀ ਪੈਰਵੀ ਕਰੇ ਓਸ ਦੇ ਸਿਵਾ ਦੂਸਰੇ ਦੀ ( ਬਾਰਤਾ) ਦਾ ਨਿਸਚਾ ਨਾਂ ਕਰੋ, ਕਹੋ ਕਿ (ਯਥਾਰਥ) ਸਿਖਯਾ ਤਾਂ (ਵਹੀ) ਅੱਲਾ ਦੀ ਸੁਸਿਖਯਾ ਹੈ, ਇਸ ਕਾਰਨ ਕਿ ਜੇਸਾ (ਉਤਮ ਧਰਮ)ਤੁਸਾਂ ਨੂੰ ਦਿਤਾ ਗਿਆ ਹੈ ਇਸ ਭਾਂਤ ਦਾ ਕਿਸੇ ਹੋਰ ਨੂੰ ਨਾ ਦਿਤਾ ਗਿਆ ਯਾ ਇਹ ਕਿ ਦੂਸਰੇ ਲੋਗ ਖ਼ੁਦਾ ਦੇ ਪਾਸ(ਚਲ ਕੇ) ਤੁਹਾਡੇ ਨਾਲ ਝਗੜਾ ਕਰਨ,(ਹੇ ਪੈਯੰਬਰ ਏਹਨਾਂ ਨੂੰ) ਕਹੋ ਕਿ ਵਡਪਣ ਤਾਂ ਅੱਲਾ ਦੇ ਹੀ ਹਥ ਵਿਚ ਹੈ ਜਿਸ ਨੂੰ ਚਾਹੇ ਪ੍ਰਦਾਨ