ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/583

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੫

ਸੂਰਤ ਜਾਸੀਆ ੪੫

੫੮੩


ਉਸ ਦੇ ਕੀਤੇ ਦਾ ਬਦਲਾ ਦਿਤਾ ਜਾਵੇ (ਅਤਇਵ ਕਿਆਮਤ ਵਿਚ ਐਸੇ ਹੀ ਹੋਵੇਗਾ) ਅਰ ਲੋਗਾਂ ਉਪਰ (ਕਿਸੇ ਪ੍ਰਕਾਰ ਦਾ) ਜ਼ੁਲਮ ਨਹੀਂ ਕੀਤਾ ਜਾਵੇਗਾ॥੨੨॥ ਹੇ ਪੈਯੰਬਰ) ਭਲਾ ਤੁਸਾਂ ਨੇ ਓਸ ਆਦਮੀ (ਦੇ ਹਾਲ) ਉਪਰ ਭੀ ਦ੍ਰਿਸ਼ਟੀ ਦਿਤੀ ਜਿਨਹਾਂ ਨੇ ਆਪਣਿਆਂ (ਮਾਨਸਿਕ ਸੰਕਲਪਾਂ) ਨੂੰ ਆਪਣੇ ਪੂਜ ਬਣਾ ਰਖਿਆ ਹੈ ਅਰ ਇਲਮ ਹੁੰਦਿਆਂ ਸੁੰਦਿਆਂ ਅੱਲਾ ਨੇ ਓਸ ਨੂੰ ਕੁਮਾਰਗੀ ਕਰ ਦਿਤਾ ਹੈ। ਅਰ ਓਸ ਦਿਆਂ ਕੰਨਾਂ ਉਤੇ ਅਰ ਓਸਦੇ ਦਿਲ ਉਪਰ ਮੁਹਰ ਲਗਾ ਦਿਤੀ ਹੈ ਅਰ ਓਸ ਦੀਆਂ ਅੱਖੀਆਂ ਅਗੇ ਛੋੜ ਪਰਦੇ ਪਾ ਦਿਤੇ ਹਨ ਤਾਂ ਖੁਦਾ ਦੇ (ਕੁਮਾਰਗੀ ਕੀਤਿਆਂ) ਪਿਛੋਂ ਓਸ ਨੂੰ ਕੌਣ ਸਿਖਯਾ ਦੇ (ਸਕਦਾ ਹੈ) ਕੀ ਤੁਸੀਂ ਲੋਗ ਸੋਚ ਸਮਝ ਕੋਲੋਂ ਕੰਮ ਨਹੀਂ ਲੈਂਦੇ?॥੨੩॥ ਅਰ ਕਹਿੰਦੇ ਹਨ ਸਾਡਾ ਤਾਂ ਯਿਹ ਸੰਸਾਰ ਦਾ ਹੀ ਜੀਉਣਾ ਹੈ ਹੋਰ ਬੱਸ ਕਿ (ਏਥੇ ਹੀ) ਮਰਦੇ ਹਾਂ ਅਰ (ਏਥੇ ਹੀ) ਜੀਉਂਦੇ ਹਾਂ ਅਰ ਕਾਲ ਹੀ ਸਾਨੂੰ (ਇਕ ਖਾਸ ਸਮੇਂ ਤਕ ਜੀਉਂਦਿਆਂ ਰਖ ਕੇ) ਮਾਰ ਦੇਂਦਾ ਹੈ ਅਰ ਏਹਨਾਂ ਨੂੰ ਏਸ ਦਾ ਕੋਈ ਪਤਾ ਨਿਸ਼ਾਨ ਤਾਂ ਹੈ ਹੀ ਨਹੀਂ ਇਹ ਤਾਂ ਨਿਰੇ ਪੂਰੇ ਅਟਕਲਪਚੂ ਦੇ ਹੀ ਤੁੱਕੇ ਮਾਰਦੇ ਹਨ॥੨੪॥ ਅਰ ਜਦੋਂ ਇਹਨਾਂ ਨੂੰ ਸਾਡੀਆਂ ਸਰਲ ਸਫੁਟ ਆਇਤਾਂ ਪੜ ੨ ਕੇ ਸੁਨਾਈਆਂ ਜਾਂਦੀਆਂ ਹਨ ਤਾਂ ਬਸ ਏਸੇ ਤਰਾਂ ਦੀਆਂ ਘੁਤਕੁਲਾਂ ਕੀਤਾ ਕਰਦੇ ਹਨ ਕਿ (ਮੁਸਲਮਾਨਾਂ ਨੂੰ) ਕਹਿੰਦੇ ਹਨ ਕਿ ਜੇਕਰ ਤੁਸੀਂ (ਆਪਣੇ ਕਿਆਮਤ ਵਾਲੇ ਪਖ ਵਿਚ) ਸਚੇ ਹੋ ਤਾਂ ਸਾਡੇ ਪਿਤਾ ਪਿਤਾਮਾਂ ਹੋਰਾਂ ਨੂੰ (ਸਰਾਜੀਤ ਕਰਕੇ ਸਾਡੇ ਸਨਮੁਖ) ਲਿਆ ਮੌਜੂਦ ਕਰੋ॥੨੫॥ (ਹੇ ਪੈਯੰਬਰ ਤੁਸੀਂ ਏਹਨਾਂ ਲੋਗਾਂ ਨੂੰ) ਕਹੋ ਕਿ ਅਲਾ ਹੀ ਤੁਸਾਂ ਨੂੰ ਸਰਜੀਤ ਰਖਦਾ ਹੈ ਅਰ ਫੇਰ (ਵਹੀ) ਤੁਸਾਂ ਨੂੰ ਮਾਰਦਾ (ਭੀ) ਹੈ ਫੇਰ (ਏਸੇ ਤਰਹਾਂ) ਕਿਆਮਤ ਦੇ ਦਿਨ ਜਿਸ (ਦੇ ਹੋਣ) ਵਿਚ ਕੋਈ ਭੀ ਭ੍ਰਮ ਨਹੀਂ ਉਹ ਤੁਸਾਂ ਨੂੰ (ਦੁਬਾਰਾ ਸਰਜੀਤ ਕਰਕੇ ਹਿਸਾਬ ਦੇ ਵਾਸਤੇ ਇਕ ਜਗਾ) ਇਕੱਤ੍ਰ (ਭੀ) ਕਰੇਗਾ। ਪਰੰਤੂ ਅਕਸਰ ਲੋਗ ਸਮਝਦੇ ਨਹੀਂ॥ ੨੬॥ ਰੁਕੂਹ ੩॥

ਅਰ ਅਕਾਸ਼ ਅਰ ਪ੍ਰਿਥਵੀ ਦਾ ਰਾਜ ਅੱਲਾ ਦਾ ਹੀ ਹੈ ਅਰ ਜਿਸ ਦਿਨ ਪ੍ਰਲੇ ਦਾ ਵਰਤਾਰਾ ਵਰਤੇਗਾ ਓਸ ਦਿਨ (ਪ੍ਰਲੇ ਦੇ) ਮਿਥਯਾ ਕਰਨ ਵਾਲੇ ਬੜੇ ਹੀ ਘਾਟੇ ਵਿਚ ਆ ਜਾਣਗੇ (ਏਸ ਵਾਸਤੇ ਕਿ ਉਹਨਾਂ ਨੇ ਕਿਆਮਤ ਵਾਸਤੇ ਕੋਈ ਭੀ ਤਿਆਰੀ ਨਹੀਂ ਕੀਤੀ)॥੨੭॥ ਅਰ ਹੋ (ਪੈਯੰਬਰ) ਤੁਸੀਂ ਦੇਖੋਗੇ ਕਿ ਹਰ ਇਕ ਪੰਥ (ਫੈਸਲੇ ਦੀ ਉਡੀਕ ਵਿਚ) ਡੰਡੋਤ ਕਰਦਾ ਬੈਠਾ ਹੋਵੇਗਾ ਹਰ ਇਕ ਪੰਥ ਆਪਣੇ (ਕਰਮ)