ਪਾਰਾ ੩
ਮੰਜ਼ਲ ੧
ਸੂਰਤ ਆਲ ਇਮਰਾਂਨ ੩
੫੯
ਕਰੇ ਅਰ ਅੱਲਾ ਬੜੀ ਵਿਸਤਾਰ ਵਾਲਾ ਜਾਨੀ ਜਾਨ ਹੈ ॥੭੩॥ ਓਹ ਜਿਸ ਨੂੰ ਚਾਹੇ ਆਪਣੀ ਰਹਿਮਤ ਵਾਸਤੇ ਚੁਨ ਲਵੇ ਅਰ ਅੱਲਾਂ ਦਾ ਫ਼ਜ਼ਲ ਬੜਾ ਹੈ ॥੭੪॥ ਅਰ (ਰਬੀ) ਪੁਸਤਕਾਂ ਵਾਲਿਆਂ ਵਿਚੋਂ ਕਈ ਕੁ ਐਸੇ ਹਨ ਕਿ ਯਦੀ ਉਨਹਾਂ ਦੇ ਪਾਸ ਨਕਦ ਮਾਲ ਦਾ ਢੇਰ (ਭੀ) ਅਮਾਨਤ ਰਖਾ ਦਿਓ (ਜਦੋਂ ਮੰਗੋ) ਤੁਹਾਡੇ ਅਗੇ ਲਿਆ ਧਰਨ ਅਰ ਉਨਹਾਂ ਵਿਚੋਂ ਕਈ ਕੁ ਐਸੇ (ਭੀ) ਹਨ ਇਕ ਦੀਨਾਰ (ਭੀ) ਓਹਨਾਂ ਦੇ ਪਾਸ ਅਮਾਨਤ ਰਖ ਦਿਓ ਤੇ ਉਹ ਤੁਹਾਨੂੰ ਬਿਨਾਂ ਏਸ ਬਾਰਤਾ ਦੇ ਵਾਪਸ ਨਾ ਦੇਣਗੇ ਕਿ ਹਰ ਵੇਲੇ ਉਹਨਾਂ ਦੇ ਸਿਰ ਪਰ ਖੜੇ ਰਹੋ ਏਹ ਇਸ ਕਰਕੇ ਹੈ ਕਿ ਉਹ ਕੈਂਹਦੇ ਨੇ ਕਿ (ਅਰਬ ਦੇ) ਮੂਰਖਾਂ (ਦਾ ਹੱਕ ਮਾਰ ਲੈਣ) ਵਿਚ ਸਾਡੇ ਪਾਸੋਂ ਕੋਈ ਪੁਛ ਗਿਛ ਨਹੀਂ ਹੋਵੇਗੀ ਅਰ (ਉਹ) ਜਾਣ ਬੁਝ ਕੇ ਅੱਲਾ ਉਪਰ ਝੂਠ ਹੈ ਬੋਲਦੇ ਹਨ ॥੨੫॥ ਇਹਨਾਂ ਕੋਲੋਂ ਪੁਛ ਗਿਛ ਹੋ ਅਰ ਹੋ (ਕਾਹੇ ਤੇ) ਜੋ ਪੁਰਖ ਆਪਣੀ ਪ੍ਰਤਗਿਆ ਪੂਰੀ ਕਰੇ ਅਰ ਬਚਦਾ ਰਹੇ ਤਾਂ ਅੱਲਾ ਬਚਨ ਵਾਲਿਆਂ (ਅਰਥਾਤ ਸੰਜਮੀ ਪੁਰਖਾਂ) ਨੂੰ ਮਿਤ੍ਰ ਰਖਦਾ ਹੈ ॥੭੬॥ ਜੋ ਲੋਗ (ਆਪਣੀ) ਪ੍ਰਤਗਿਯਾ ਦੇ ਕਾਰਨ ਜੋ ਖੁਦਾ (ਨਾਲ ਕੀਤੀ ਸੀ) ਅਰ ਆਪਣੀਆਂ ਸਪਥਾਂ ਦੀ ਪ੍ਰਤੀ ਨਿਧਿ ਵਿਚ ਤੁਛ ਰੂਪ (ਸਾਂਸਾਰਿਕ) ਪ੍ਰਤਿਨਿਧ ਲੈਂਦੇ ਹਨ (ਅਰ ਪਾਣੀ ਗ੍ਰਹਿਣ ਤਥਾ ਸੌਗੰਧਾਂ ਦਾ ਪਾਸ ਨਹੀਂ ਕਰਦੇ) ਇਹੋ ਲੋਗ ਹਨ ਜਿਨਹਾਂ ਨੂੰ ਆਖਰ ਵਿਚ ਕੁਛ ਭੀ ਹਿਸਾ ਨਹੀਂ ਅਰ ਅੰਤ ਸਮੇਂ ਖੁਦਾ ਏਹਨਾਂ ਨਾਲ ਤਾਂ ਬਾਤ ਬੀ ਨਹੀਂ ਕਰੇਗਾ ਅਰ ਨਾ ਹੀ ਏਹਨਾਂ ਵਲ (ਨਜਰ ਭਰ ਕੇ) ਹੀ ਦੇਖੇ ਗਾ ਅਰ ਨਾ ਹੀ(ਦੋਖਾਂ ਦੀ ਮੈਲ ਥੀਂ)ਇਹਨਾਂ ਨੂੰ ਪਵਿਤ੍ਰ ਕਰੇਗਾ ਅਰ ਏਹਨਾਂ ਵਾਸਤੇ ਭਿਆਨਕ ਕਸ਼ਟ ਹੈ ॥੭੭॥ ਅਰ ਏਹਨਾਂ ਹੀ (ਕਿਤਾਬਾਂ ਵਾਲਿਆਂ) ਵਿਚੋਂ ਇਕ ਯੁਥ ਹੈ ਜੋ ਕਿਤਾਬ ਵਾਚਣ ਵੇਲੇ ਆਪਣੀ ਜਬਾਨ ਨੂੰ ਮਰੋੜ (ਤਰੋੜ ਕੇ ਕੁਛ ਦਾ ਕੁਛ ਪੜ ਦੇਂਦੇ ਹਨ) ਤਾ ਕਿ ਤੁਸੀਂ ਸਮਝੋ ਕਿ (ਜੋ ਕੁਛ ਪੜ ਰਹੇ ਹਨ) ਓਹ ਕਿਤਾਬ ਦਾ ਹੀ ਵਿਭਾਗ ਹੈ ਹਾਲਾਂ ਕਿ ਉਹ (ਅੱਲਾ ਦੀ) ਕਿਤਾਬ ਦਾ ਵਿਭਾਗ ਅਰ ਕਹਿੰਦੇ ਹਨ ਏਹ (ਜੋ ਅਸੀਂ ਵਾਚ ਰਹੇ ਹਾਂ) ਅੱਲਾ ਪਾਸੋਂ ( ਉਤਰਿਆ) ਹੈ ਹਾਲਾਂ ਕਿ ਓਹ ਅੱਲਾ ਪਾਸੋਂ ਨਹੀਂ (ਉਤਰਿਆ) ਅਰ ਜਾਣ ਬੁਝ ਕੇ ਅੱਲਾ ਉਪਰ ਝੂਠ ਬੋਲਦੇ ਹਨ ॥੨੮॥ ਕਿਸੇ ਆਦਮੀ ਨੂੰ ਤਾਂ (ਇਹ ਬਾਤ) ਪ੍ਰਮਾਣੀਕ ਨਹੀਂ ਕਿ ਖ਼ੁਦਾ ਓਸ ਨੂੰ (ਆਪਣੀ) ਕਿਤਾਬ ਅਰ ਥੁਧੀ ਅਰ ਪੈਯੰਬਰੀ ਪ੍ਰਦਾਨ ਕਰੇ ਅਰ ਉਹ ਲੋਗਾਂ ਨੂੰ ਲਗੇ ਕਹਿਣ ਕਿ ਖੁਦਾ ਨੂੰ ਤਿਆਗ ਕਰਕੇ ਮੇਰੇ ਦਾਸ ਬਨੋ ਪ੍ਰਤਯੁਤ (ਉਹ ਤਾਂ ਏਹੋ ਕਹੋ ਗਾ ਕਿ) ਤੁਸੀਂ ਖੁਦਾ ਪ੍ਰਸਤ ਹੋ ਕੇ ਰਹੋ ਏਸ ਵਾਸਤੇ ਕਿ ਤੁਸੀਂ ਲੋਗ (ਦੂਸ-