ਪਾਰਾ ੨੬
ਸੂਰਤ ਮੁਹੰਮਦ ੪੭
੫੯੧
ਤਾਂ (ਹੇ ਪੈਯੰਬਰ) ਜਿਸ ਤਰਹਾਂ (ਔਰ) ਹਿੰਮਤ ਵਾਲਿਆਂ (ਉੱਦਮੀ) ਪੈਯੰਬਰਾਂ ਨੇ (ਕਾਫਰਾਂ ਦੀਆਂ ਵਿਪਤੀਆਂ ਉਪਰ) ਸਬਰ ਕੀਤਾ ਤੁਸੀਂ ਭੀ ਸਬਰ ਕਰੋ ਅਰ ਏਹਨਾਂ ਵਾਸਤੇ (ਕਸ਼ਟ ਦੀ) ਉਤਾਉਲ ਨਾ ਕਰੋ ਜਿਸ ਦਿਨ (ਪ੍ਰਲੈ ਨੂੰ) ਦੇਖ ਲੈਣਗੇ ਜਿਸ ਦੀ ਪਰਤਿਗ੍ਯਾ ਏਹਨਾਂ ਨਾਲ ਕੀਤੀ ਜਾਂਦੀ ਹੈ ਤਾਂ (ਏਹਨਾਂ ਨੂੰ ਐਸੇ ਪਰਤੀਤ ਹੋਵੇਗੀ ਕਿ) ਮਾਨੋ (ਸੰਸਾਰ ਵਿਚ) ਬਹੁਤ ਰਹੇ ਹੋਵਾਂਗੇ (ਤਾਂ ਸਾਰੇ) ਦਿਨ ਵਿਚੋਂ ਇਕ ਘੜੀ ਭਰ (ਲੋਗਾਂ ਨੂੰ ਖੁਦਾ ਦੇ ਹੁਕਮ ਦਾ) ਪਹੁੰਚਾਨਾ ਸੀ ਸੋ ਪਹੁੰਚਾ ਦਿਤਾ ਗਇਆ ਸੋ (ਹੁਣ ਏਸ ਦੇ ਪਿਛੋਂ) ਜੋ ਲੋਗ ਨਾ ਫਰਮਾਨ ਹੋਣਗੇ ਵਹੀ ਮਾਰੇ ਜਾਣਗੇ ॥੩੫॥ ਰੁਕੂਹ ੪॥
ਸੂਰਤ ਮੁਹੰਮਦ ([1]*ਸ੍ਵਲੇ ਅੱਲਾ ਅਲੈਵਾਸਲਮ)
ਮਦੀਨੇ ਵਿਚ ਉਤਰੀ ਅਰ ਏਸ ਦੀਆਂ ਅਠੱਤੀ
ਆਇਤਾਂ ਅਰ ਚਾਰ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ)ਅਤੀ ਦਿਆਲੂ (ਅਰ) ਕਿਰ ਪਾਲੂ (ਹੈ) ਜਿਨਹਾਂ ਲੋਗਾਂ ਨੇ (ਸਚੇ ਦੀਨ ਨੂੰ) ਨਾ ਮੰਨਿਆਂ ਅਰ ਪ੍ਰਮਾਤਮਾਂ ਦੇ ਮਾਰਗ ਥੀਂ (ਲੋਗਾਂ ਨੂੰ) ਰੋਕਿਆ ਖੁਦਾ ਨੇ ਓਸ ਦੇ ਕੀਤੇ ਕਰਮ ਗਏ ਗਵਾਤੇ ਕਰ ਦਿਤੇ॥ ੧॥ ਅਰ ਜਿਨਹਾਂ ਲੋਗਾਂ ਨੇ ਈਮਾਨ ਧਾਰਿਆ ਅਰ ਓਹਨਾਂ ਨੇ ਸ਼ੁਭ ਕਰਮ (ਭੀ) ਕੀਤੇ ਅਰ (ਕੁਰਾਨ) ਜੋ ਮੁਹੰਮਦ ਉਪਰ ਉਤਾਰਿਆ ਹੈ ਉਸ ਉਪਰ (ਭੀ) ਈਮਾਨ ਲੈ ਆਏ ਅਰ ਵੁਹ ਸੱਚਾ ਹੈ (ਅਰ) ਉਹਨਾਂ ਦੇ ਪਰਵਰਦਿਗਾਰ ਦੀ ਤਰਫੋਂ (ਹੀ ਉਤਰਿਆ) ਹੈ ਖੁਦਾ ਨੇ ਉਨਹਾਂ ਦੇ ਗੁਨਾਹ ਉਨਹਾਂ ਉਪਰੋਂ ਉਤਾਰ ਦਿਤੇ ਅਰ ਉਨਹਾਂ ਦੀ (ਲੋਕ ਪਰਲੋਕ ਦੀ) ਦਿਸ਼ਾ (ਭੀ) ਸਵਾਰ ਦਿਤੀ॥ ੨॥ ਯਿਹ (ਦਿਸ਼ਾ ਦਾ ਭੇਦ) ਏਸ ਵਾਸਤੇ ਹੈ ਕਿ ਜਿਨਹਾਂ ਲੋਗਾਂ ਨੇ (ਸਚੇ ਦੀਨ ਥੀਂ) ਇਨਕਾਰ ਕੀਤਾ ਵੁਹ ਗਲਤ (ਰਸਤੇ ਉਪਰ) ਚਲੇ ਅਰ ਜੋ ਈਮਾਨ ਧਾਰ ਬੈਠੇ ਵੁਹ ਆਪਣੇ ਪਰਵਰਦਿਗਾਰ ਦੇ ਠੀਕ ਰਸਤੇ ਉਪਰ ਚਲੇ ਅਮੁਨਾ ਪ੍ਰਕਾਰੇਣ ਅੱਲਾ ਲੋਗਾਂ ਦੇ (ਸਮਝਾਉਣ) ਵਾਸਤੇ ਓਹਨਾਂ ਦੇ ਬਰਤਾਂਤ ਵਰਣਨ ਕਰਦਾ ਹੈ॥੩॥
ਤਾਂ ਮੁਸਲਮਾਨੋ! ਜਦੋਂ (ਲੜਾਈ ਵਿਚ) ਕਾਫਰਾਂ ਦੇ ਨਾਲ ਤੁਹਾਡੀ ਮੁਠਭੇੜ ਹੋਵੇ ਤਾਂ (ਓਹਨਾਂ ਦੀਆਂ) ਧੌਣਾਂ ਵਢੋ ਏਥੋਂ ਤਕ ਕਿ ਜਦੋਂ
- ↑ *ਅਰਥਾਤ ਈਸ਼ਵਰ ਦੀ ਉਹਨਾਂ ਉਤੇ ਸਦੈਵ ਦਯਾ ਅਰ ਕ੍ਰਿਪਾ ਰਹੇ।