੬੦
ਪਾਰਾ ੩
ਸੂਰਤ ਆਲ ਇਮਰਾ ੩
ਰਿਆਂ) ਲੋਗਾਂ ਨੂੰ (ਰੱਬੀ) ਕਿਤਾਬ ਪਉਂਦੇ ਰਹੇ ਹੋ ਅਰ ਏਸ ਵਾਸਤੇ ਕਿ ਤੁਸੀਂ (ਆਪ ਭੀ) ਪੜਦੇ ਰਹੇ ਹੋ ॥੭੯॥ ਅਰ ਉਹ ਤੁਹਾਨੂੰ (ਕਦਾਚਿਤ) ਨਹੀਂ ਕਹੇਗਾ ਕਿ ਫਰਿਸ਼ਤਿਆਂ ਅਰ ਪੈਯੰਬਰਾਂ ਨੂੰ ਖ਼ੁਦਾ ਮੰਨੋ ਭਲਾ (ਕਦੇ ਏਸ ਤਰਹਾਂ ਹੋ ਸਕਦਾ ਹੈ) ਕਿ ਤੁਸੀਂ ਤਾਂ ਇਸਲਾਮ ਧਾਰ ਚੁਕੇ ਹੋਵੋ ਅਰ ਉਹ ਤੁਹਾਨੂੰ ਇਸ ਥੀਂ ਪਿਛੇ ਕੁਫਰ ਧਾਰਨ ਵਾਸਤੇ ਕਹੇ ॥੮o॥ ਰੁਕੂਹ ੮॥
ਅਰ ਜਦੋਂ ਅੱਲਾ ਨੇ (ਸਭ) ਪੈਯੰਬਰਾਂ ਥੀ ਪ੍ਰਣ ਲੀਤਾ ਕਿ ਅਸੀਂ ਜੋ ਕੁਛ ਤੁਹਾਨੂੰ (ਆਪਣੀ) ਪੁਸਤਕ ਅਰ ਗਿਆਨ ਪ੍ਰਦਾਨ ਕੀਤਾ (ਅਰ) ਫੇਰ)ਕੋਈ ਪੈਯੰਬਰ ਤੁਹਾਡੇ ਪਾਸ ਆਏ (ਅਰ) ਜੋ ਤੁਹਾਡੀ ਹੀ (ਕਿਤਾਬਾਂ) ਦੀ ਤਸਦੀਕ (ਭੀ) ਕਰੇ ਤਾਂ ਦੇਖੋ ਜਰੂਰ ਓਸ ਉਤੇ ਈਮਾਨ ਲੈ ਆਉਣਾ ਅਰ ਜਰੂਰ ਓਸ ਦੀ ਮਦਦ ਕਰਨੀ (ਅਰ) ਫੁਰਮਾਇਆ ਕਿ ਕਿਆ ਤੁਸਾਂ ਨੇ ਪ੍ਰਤਿਗਯਾ ਕੀਤੀ ਅਰ ਏਹਨਾਂ ਬਾਰਤਾਂ ਉੱਪਰ ਜੇ ਅਸਾਂ ਨੇ ਤੁਸਾਂ ਤੋਂ ਪ੍ਰਣ ਲੀਤਾ ਓਸ ਨੂੰ ਮਨਿਆਂ? ਬੇਨਤੀ ਕੀਤੀ ਕਿ (ਹਾਂ) ਅਸੀਂ ਇਕਰਾਰ ਕਰਦੇ ਹਾਂ (ਖ਼ੁਦਾ ਨੇ) ਫਰਮਾਇਆ ਅਛਾ ਤਾਂ (ਅਜ ਵਾਲੀ ਪ੍ਰਤਿਗਯਾ ਦੇ) ਗਵਾਹ ਰਹੋ ਅਰ ਮੈਂ ਭੀ ਤੁਹਾਡੇ ਨਾਲ ਸਾਖੀ (ਗਵਾਹ) ਹਾਂ ॥੮੧॥ਤਾਂ ਇਸ ਪਿਛੋਂ ਜੋ ਕੋਈ ਪ੍ਰਤਿਗਯਾ ਥੀਂ ਬੇ ਮੁਖ ਹੋਵੇ ਤਾਂ ਵਹੀ ਪਰਖ ਨਾ ਫਰਮਾਨ ਹਨ ॥੮੨॥ ਕੀ ਇਹ ਲੋਗ ਅੱਲਾ ਦੇ ਦੀਨ ਥੀਂ ਸਿਵਾ (ਕਿਸੇ ਹੋਰ ਦੀਨ) ਦੀ ਤਲਾਸ਼ ਵਿਚ ਹਨ ਹਾਲਾਂ ਕਿ ਜੋ ਆਸਮਾਨ (ਵਿਚ) ਤਥਾ ਧਰਤੀ ਉਪਰ ਹਨ ਚਾਰ ਨਾਚਾਰ ਓਸੇ ਦੇ ਆਗਿਆ ਕਾਰੀ ਹਨ ਅਰ ਓਸੇ ਦੇ ਹੀ ਪਾਸੇ ਸਾਰਿਆਂ ਲੌਟ ਕੇ ਜਾਣਾ ਹੈ ॥੮੩॥ ਕਹੋ ਕਿ ਅਸੀਂ ਅੱਲਾ ਉਪਰ ਈਮਾਨ ਧਾਰ ਬੈਠੇ ਅਰ ਜੋ ਕਿਤਾਬ ਸਾਡੇ ਉਪਰ ਉਤਰੀ ਹੈ ਓਸ ਉਤੇ ਅਰ ਜੋ ਪੁਸਤਕਾਂ ਇਬਰਾਹੀਮ ਅਰ ਇਸਮਾਈਲ ਅਰ ਇਸਹਾਕ ਅਰ ਯਾਕੂਬ ਅਰ ਬੰਸ ਯਾਕੂਬ ਉਤੇ ਉਤਰੀਆਂ, ਓਹਨਾਂ ਉੱਤੇ ਅਰ ਮੂਸਾ ਅਰ ਈਸਾ ਅਰ (ਦੂਸਰਿਆਂ) ਪੈਯੰਬਰਾਂ ਨੂੰ ਕਿ ਜੋ ਪੁਸਤਕਾਂ ਓਹਨਾਂ ਦੇ ਪਰਵਰਦਿਗਾਰ ਦੀ ਤਰਫੋਂ ਪ੍ਰਦਾਨ ਹੋਈਆਂ ਓਹਨਾਂ ਉਤੇ (ਭੀ) ਅਸੀਂ ਤਾਂ ਓਹਨਾਂ (ਪੋਯੰਬਰਾਂ) ਵਿਚੋਂ ਕਿਸੇ ਇਕ ਵਿਚ (ਭੀ) ਫਰਕ ਨਹੀਂ ਕਰਦੇ ਅਰ ਅਸੀਂ ਓਸ (ਇਕ ਖੁਦਾ) ਨੂੰ ਹੀ ਮੰਨਦੇ ਹਾਂ ॥੮੪॥ ਅਰ ਜੋ ਆਦਮੀ ਇਸਲਾਮ ਥੀਂ ਸਿਵਾ ਕਿਸੇ ਹੋਰ ਦੀਨ ਦੀ ਢੂੰਡ ਵਿਚ ਹੋਵੇ ਤਾਂ ਖੁਦਾ ਦੇ ਸਮੀਪ ਓਸ ਦਾ ਉਹ ਦੀਨ ਕਬੂਲ ਨਹੀਂ ਅਰ ਓਹ ਅੰਤਿਮ (ਦਨ) ਵਿਖੇ ਨੁਕਸਾਨ ਵਾਲਿਆਂ ਵਿਚੋਂ ਹੋਵੇਗਾ ॥੮੫॥ ਖੁਦਾ ਐਸਿਆਂ ਲੋਗਾਂ ਨੂੰ ਕਿਉਂ ਹਿਦਾਇਤ ਦੇਣ ਲਗਾ ਜੋ ਈਮਾਨ ਲੈ ਆਇਆਂ ਪਿਛੋਂ ਲਗੇ ਕੁਫਰ ਕਰਨ ਅਰ ਓਹ ਪਰਤਿਗਯਾ ਕਰ ਚੁੱਕੇ ਸਨ ਕਿ (ਅੰਤ ਸਮੇਂ ਦੇ ਪੈਯੰਬਰ ਦਾ ਆਉਣਾ) ਸਤ ਹੈ ਅਰ ਓਹਨਾਂ ਦੇ ਪਾਸ ( ਓਸ ਦੇ) ਖੁਲਮਖੁਲੇ