ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/619

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੭

ਸੂਰਤ ਨਜ਼ਮ ੫੩

੬੧੯


ਸਾਡੀ ਯਾਦ ਥੋਂ ਮੂੰਹ ਫੇਰੇ ਅਰ ਸਾਂਸਾਰਿਕ ਜੀਵਣ ਦੇ ਸਿਵਾ ਓਸ ਨੂੰ (ਕਿਸੇ ਹੋਰ ਬਾਰਤਾ ਦੇ ਨਾਲ) ਪਰਯੋਜਨ (ਤਥਾ ਮਤਲਬ) ਨਾ ਹੋਵੇ ਤਾਂ ਤੁਸੀਂ ਐਸੇ ਪੁਰਖ ਦੀ ਜ਼ਰਾ ਭੀ ਪਰਵਾਹ ਨਾ ਕਰੋ॥੨੯॥ ਉਹਨਾਂ ਦੀ ਅਕਲ ਦੀ ਰਸਾਈ ਏਥੋਂ ਤਕ ਹੀ ਹੈ ਤੁਹਾਡਾ ਪਰਵਰਦਿਗਾਰ ਉਨਹਾਂ ਲੋਗਾਂ ਨੂੰ ਖ਼ੂਬ ਜਾਣਦਾ ਹੈ ਜੋ ਉਸ ਦੇ ਮਾਰਗੋਂ ਭਟਕੇ ਹੋਏ ਹਨ ਅਰ ਉਹ ਓਹਨਾਂ ਨੂੰ (ਭੀ) ਖ਼ੂਬ ਜਾਣਦਾ ਹੈ ਜੋ ਸੂਧੇ ਮਾਰਗ ਉਪਰ ਹਨ॥੩੦॥

ਅਰ ਅੱਲਾ ਹੀ ਦਾ ਹੈ ਜੋ ਕੁਛ ਅਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਵਿਚ ਹੈ (ਅਰਥਾਤ ਓਸੇ ਨੇ ਹੀ ਇਨਹਾਂ ਨੂੰ ਬਨਾਇਆ ਅਰ ਪੈਦਾ ਕੀਤਾ ਹੈ ਅਤ ਏਵ ਇਨਸਾਨ ਨੂੰ ਭੀ) ਤਾਂ ਕਿ (ਅੰਤ ਨੂੰ) ਓਹਨਾਂ ਲੋਗਾਂ ਨੂੰ ਜਿਨ੍ਹਾਂ ਨੇ ਕੁਕਰਮ ਕੀਤੇ ਉਨਹਾਂ ਦੇ ਕੀਤੇ ਦਾ ਬਦਲਾ ਦੇਵੇ ਅਰ ਜਿਨਹਾਂ ਨੇ ਸੁਕਰਮ ਕੀਤੇ ਹਨ ਉਨਹਾਂ ਨੂੰ (ਵੈਸਾ ਹੀ) ਭਲਾ ਬਦਲਾ ਦੇਵੇ॥੩੧॥(ਸੁਕਰਮ ਕਰਨ ਵਾਲਿਆਂ ਤੋਂ ਓਹ ਲੋਗ ਅਭੀਸ਼ਟ ਹਨ) ਜੋ ਬੜੇ ੨ ਗੁਨਾਹਾਂ ਅਰ ਬੇਹਯਾਈ ਦੇ ਕੰਮਾਂ ਥੀਂ ਬਚਦੇ ਰਹਿੰਦੇ ਹਨ ਪਰੰਤੂ ਛੋਟੇ ੨ ਗੁਨਾਹ (ਕਿ ਉਨਹਾਂ ਪਾਸੋਂ ਕੌਣ ਆਦਮੀ ਬਚ ਸਕਦਾ ਹੈ। ਹੇ ਪੈਯੰਬਰ) ਨਿਰਸੰਦੇਹ ਤੁਹਾਡੇ ਪਰਵਰਦਿਗਾਰ ਦੀ ਮੁਗਫਰਤ (ਬੜੀ) ਵਿਸਾਲ (ਖੁਲੀ) ਹੈ (ਅਰ) ਉਹ (ਉਸ ਵਕਤ ਥੀਂ) ਤੁਸਾਂ ਲੋਗਾਂ ਨੂੰ ਖੂਬ ਜਾਣਦਾ ਹੈ ਜਦੋਂ (ਪ੍ਰਥਮ ਬਾਰ) ਤੁਸਾਂ ਬਨੀ ਆਦਮ ਨੂੰ ਮਿਟੀ ਤੋਂ ਬਨਾ ਕੇ ਖੜਾ ਕੀਤਾ ਅਰ ਜਦੋਂ ਤੁਸੀਂ ਆਪਣੀ ਮਾਈ ਦੇ ਪੇਟ ਵਿਚ ਬਚੇ ਥੇ ਤਾਂ (ਬਹੁਤ) ਆਪਣੀ ਪਵਿਤ੍ਰਤਾਈ ਨਾਂ (ਜਿਤਾਇਆ) ਕਰੋ ਪਰਹੇਜ਼ਗਾਰਾਂ ਨੂੰ ਵਹੀ ਖ਼ੂਬ ਜਾਣਦਾ ਹੈ॥੩੨॥ ਰੁਕੂਹ ੨॥

(ਹੇ ਪੈਯੰਬਰ) ਭਲਾ ਤੁਸਾਂ ਨੇ ਓਸ ਪੁਰਖ (ਦੇ ਹਾਲ) ਉਪਰ ਭੀ ਦਿ੍ਸ਼ਟੀ ਦਿਤੀ ਜਿਸ ਨੇ (ਤੁਹਾਡੀ ਨਸੀਹਤ ਪਾਸੋਂ) ਮਨਮੁਖਤਾਈ ਕੀਤੀ॥੩੩॥ ਅਰ ਥੋੜਾ ਸਾ ਖੁਦਾ ਦੇ ਰਾਹ ਵਿਚ ਦੇਕੇ (ਫੇਰ ਪੱਥਰ ਦੀ ਤਰਹਾਂ) ਸਖਤ ਹੋ ਗਇਆ॥੩੪॥ ਕੀ ਓਸ ਦੇ ਪਾਸ ਗੈਬ ਦਾ ਇਲਮ ਹੈ ਕਿ ਓਸ ਨੂੰ (ਆਪਣਾ ਅੰਤ) ਦਿਖਾਈ ਦੇ ਰਹਿਆ ਹੈ? ॥੩੫॥ ਕੀ ਉਸਨੂੰ ਓਹਨਾਂ (ਬਾਤਾਂ) ਦੀ ਖਬਰ ਨਹੀਂ ਪਹੁੰਚੀ ਜੋ ਜੋ ਮੂਸਾ ਦੇ ਸਹੀਫਿਆਂ (ਸੰਚੀਆਂ) ਵਿਚ (ਲਿਖੀਆਂ ਹੋਈਆਂ) ਹਨ॥੩੬॥ ਅਰ (ਹੋਰ) ਇਬਰਾਹੀਮ ਦਿਆਂ (ਸਹੀਫਿਆਂ ਵਿਚ?) ਜਿਨਹਾਂ ਨੇ (ਆਪਣੇ ਜੀਵਨ ਵਿਚ ਬੰਦਗੀ ਦਾ ਹਕ) ਪੂਰਾ ੨ ਅਦਾ ਕੀਤਾ॥੩੭॥ (ਓਹਨਾਂ ਸਹੀਫਿਆ ਵਿਚ ਇਹ ਲਿਖਿਆ ਹੋਇਆ ਹੈ) ਕਿ ਕੋਈ (ਪੁਰਖ) ਦੂਸਰੇ (ਦੇ ਗੁਨਾਹਾਂ) ਦਾ ਬੋਝ (ਆਪਨੇ ਸਿਰ ਉੱਤੇ) ਨਹੀਂ