੬੨੦
ਪਾਰਾ ੨੭
ਸੂਰਤ ਜਨਮ ੫੩
ਚੁਕੇਗਾ॥੩੮॥ ਅਰ ਇਹ ਕਿ ਇਨਸਾਨ ਨੂੰ ਉਤਨਾ ਹੀ ਮਿਲੇਗਾ ਜਿਤਨੀ ਓਸਨੇ ਕੋਸ਼ਸ਼ ਕੀਤੀ॥੩੯॥ ਅਰ ਇਹ ਕਿ ਓਸ ਦੀ ਕੋਸ਼ਸ਼ ਅਗੇ ਚੱਲ ਕੇ (ਪ੍ਰਲੈ ਦੇ ਦਿਨ) ਦੇਖੀ ਜਾਵੇਗੀ॥੪੦॥ ਫੇਰ ਓਸ ਨੂੰ ਓਸ ਦਾ ਪੂਰਾ ੨ ਬਦਲਾ ਮਿਲੇਗਾ॥੪੧॥ ਅਰ ਇਹ ਕਿ (ਆਖਰ ਕਾਰ ਸਭਨਾਂ ਨੇ) ਖੁਦਾ ਪਾਸ ਹੀ ਪਹੁੰਚਨਾਂ ਹੈ॥੪੨॥ ਅਰ ਇਹ ਕਿ ਵਹੀ ਹਸਾਉਂਦਾ ਅਰ ਰੁਆਉਂਦਾ ਹੈ॥੪੩॥ ਅਰ ਇਹ ਕਿ ਵਹੀ ਮਾਰਦਾ ਅਰ ਜੀਵਾਉਂਦਾ ਹੈ॥੪੪॥ ਅਰ ਏਹ ਕਿ ਜਦੋਂ ਬੀਰਜ (ਇਸਤਰੀ ਦੇ ਗਰਭਾਸਯ ਵਿਚ) ਪਹੁੰਚਾਇਆ ਜਾਂਦਾ ਹੈ॥੪੫॥ ਤਾਂ ਵਹੀ (ਖੁਦਾ) ਓਸ ਤੋਂ ਪੁਰਖ ਇਸਤਰੀ ਦੋ ਪਰਕਾਰ (ਦੇ ਜੀਵ) ਉਤਪਤ ਕਰ ਦੇਂਦਾ ਹੈ ॥੪੬॥ ਅਰ ਏਹ ਕਿ ਦੁਬਾਰਾ (ਸਰਜੀਤ) ਕਰ ਦੇਣਾ ਉਸ ਨੇ ਆਪਣੇ ੳਪਰ ਜ਼ਰੂਰੀ ਕਰ ਲੀਤਾ ਹੈ॥੪੭॥ ਅਰ ਏਹ ਕਿ ਵਹੀ (ਲੋਗਾਂ ਨੂੰ) ਧਨ ਪਤਿ ਅਰੁ ਨਿਧੀ ਯੁਕਤ ਕਰਦਾ ਹੈ॥੪੮॥ ਅਰੁ ਏਹ ਕਿ ਵਹੀ ਸ਼ੋਰਾ (ਸਤਾਰੇ) ਦਾ ਮਾਲਕ ਹੈ॥੪੯॥ਅਰ ਇਹ ਕਿ ਓਸੇ ਨੇ ਆਦ (ਦੀ) ਪਹਿਲੀ (ਕੌਂਮ) ਨੂੰ ਹਲਾਕ ਕੀਤਾ ਸੀ॥੫੦॥ ਅਰ (ਅਮੁਨਾ ਪ੍ਰਕਾਰੇਣ) ਸਮੂਦ ਨੂੰ ਕਿ (ਉਨਹਾਂ ਵਿਚੋਂ ਕਿਸੇ ਨੂੰ ਭੀ) ਬਾਕੀ ਨਾ ਛਡਿਆ॥੫੧॥ ਅਰ (ਉਨਹਾਂ ਨਾਲੋਂ) ਪਹਿਲੋਂ ਨੂੰਹ ਦੀ ਕੌਮ ਨੂੰ। ਏਸ ਵਿਚ ਭਰਮ ਨਹੀਂ ਕਿ ਆਪ ਬੀ ਬੜੇ ਜ਼ਾਲਮ ਅਰ ਬੜੇ ਮਨਮੁਖ ਸਨ॥੫੨॥ ਅਰ (ਲੂਤ ਦੀ ਕੌਮ ਦੀਆਂ) ਉਲਟੀਆਂ ਹੋਈਆਂ ਬਸਤੀਆਂ ਨੂੰ (ਭੀ) ਓਸੇ ਨੇ ਹੀ ਪਲਟ ਦਿਤਾ ਸੀ॥੫੩॥ ਤਾਂ ਉਨਹਾਂ (ਬਸਤੀਆਂ) ਉਪਰ ਜੋ ਤਬਾਹੀ ਆਈ ਸੋ ਆਈ॥੫੪॥ ਤਾਂ (ਹੇ ਆਦਮ) ਤੂੰ ਆਪਣੇ ਪਰਵਰਦਗਾਰ ਦੀਆਂ ਕੇਹੜੀਆਂ ੨ ਨਿਆਮਤਾਂ ਵਿਚ ਭ੍ਰਾਮਕ ਬੁਧਿ ਕੀਤਾ ਕਰੇਂਗਾ॥੫੫॥ ਅਗਲੇ ਡਰ ਸੁਨਾਣ ਵਾਲਿਆਂ (ਅਰਥਾਤ ਪੈਯੰਬਰਾਂ) ਵਿਚੋਂ (ਇਕ) ਡਰ ਸੁਣਾਉਣ ਵਾਲੇ ਏਹ (ਪੈਯੰਬਰ ਆਖਰ ਸਮੇਂ ਦੇ) ਭੀ ਹਨ॥੫੬॥ (ਕਿਆਮਤ) ਜੋ ਆਉਣ ਵਾਲੀ ਹੈ ਸਮੀਪ ਆ ਪਹੁੰਚੀ॥੫੭॥ ਅੱਲਾ ਦੇ ਸਿਵਾ ਕਿਸੇ (ਪੁਰਖ) ਦੀ ਮਜਾਲ ਨਹੀਂ ਕਿ ਏਸ (ਮੁਸੀਬਤ) ਨੂੰ ਟਾਲ ਸਕੇ॥੫੮॥ ਤਾਂ ਕੀ ਤੁਸੀਂ (ਲੋਗ) ਏਸ ਬਾਰਤਾ ਥੀਂ ਅਚੰਬਾ ਕਰਦੇ ਹੋ॥੫੯॥ ਅਰ (ਪ੍ਰਲੈ ਦਾ ਜਿਕਰ ਸੁਣ ਕੇ) ਹਸਦੇ ਹੋ ਅਰ ਤੁਹਾਨੂੰ ਰੋਣਾ ਨਹੀਂ ਆਉਂਦਾ॥੬੦॥ ਅਰ ਤੁਸੀਂ (ਏਸ ਦਰਜੇ ਦੇ) ਗਾਫਿਲ ਹੋ॥੬੧॥ ਤਾਂ ਖੁਦਾ ਦੇ ਅਗੇ ਸਜਦੇ (ਨਿਮਸਕਾਰ) ਕਰੋ ਅਰ ਉਸੇ ਦੀ ਪੂਜਾ ਕਰੋ॥੬੨॥ਰੁਕੂਹ ੩॥