ਪਾਰਾ ੨੭
ਸੂਰਤ ਰਹਿਮਾਨ ੫੫
੬੨੫
ਸੂਰਤ ਰਹਿਮਾਨ ਮੱਕੇ ਵਿਚ ਉਤਰੀ ਅਰ ਇਸ ਦੀਆਂ
ਅਠੱਤਰ ਆਇਤਾਂ ਅਰ ਤਿੰਨ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਜਿੰਨਾਂ ਅਰ ਆਦਮੀਆਂ ਉਪਰ) ਰਹਿਮਾਨ।॥੧॥ (ਖ਼ੁਦਾ ਦੇ ਜਿਥੇ ਹੋਰ ਅਨੇਕਾਨੇਕ ਉਪਕਾਰ ਹਨ ਅਤਏਵ ਇਹ ਕਿ ਓਸੇ) ਨੇ ਹੀ ਕੁਰਾਨ ਪੜ੍ਹਾਇਆ॥੨॥ (ਅਰ) ਓਸੇ ਨੇ ਆਦਮੀ ਨੂੰ ਪੈਦਾ ਕੀਤਾ ॥੩॥ (ਫੇਰ) ਉਸ ਨੂੰ ਬੋਲਣਾ ਸਿਖਾਇਆ॥੪॥ ਸੂਰਜ ਅਰ ਚੰਦਰਮਾਂ ਇਕ ਹਿਸਾਬ ਦੇ ਨਾਲ (ਸਿਸੁਮਾਰ ਚੱਕ੍ਰ) ਉਪਰ ਹਨ॥੫॥ ਅਰ (ਝਾੜੀਆਂ) ਬੂਟੀਆਂ ਅਰ ਦਰਖਤ (ਖ਼ੁਦਾ ਦੇ ਦਰਬਾਰ ਵਿਚ) ਮਥਾ ਟੇਕੀ (ਖੜੇ) ਹਨ॥੬॥ ਅਰ ਓਸੇ ਨੇ ਆਸਮਾਨ ਨੂੰ ਉਚਿਆਂ ਕੀਤਾ ਹੈ ਅਰ ਤਰਾਜੂ ਬਨਾ ਦਿਤਾ ਹੈ॥੭॥ ਤਾ ਕਿ ਤੁਸੀਂ ਲੋਗ ਤੋਲਣ ਵਿਚ (ਧਾਰਮਕ ਸੀਮਾਂ ਨੂੰ) ਉਲੰਘਣ ਨਾ ਕਰੋ॥੮॥ ਅਰ ਇਨਸਾਫ ਦੇ ਨਾਲ ਸਾਂਵੀ (ਡੰਡੀ) ਤੋਲੋ ਅਰ ਘਟ ਨਾਂ ਤੋਲੋ॥੯॥ ਅਰ ਓਸੇ ਨੇ ਜੀਵਾਂ ਦੇ (ਲਾਭ) ਵਾਸਤੇ ਪ੍ਰਿਥਵੀ ਬਣਾ ਦਿਤੀ ਹੈ॥੧੦॥ ਕਿ ਉਸ ਵਿਚ ਮੇਵੇ ਹਨ ਅਰ ਖਜੂਰਾਂ ਦੇ ਬ੍ਰਿਛ ਹਨ ਜਿਨਹਾਂ (ਦੀਆਂ ਗੀਲਾਂ) ਉਪਰ (ਕੁਦਰਤੀ) ਗਿਲਾਫ ਚੜੇ ਹੋਏ ਹੁੰਦੇ ਹਨ॥੧੧॥ ਅਰ (ਭਾਂਤ ਭਾਂਤ ਦੇ) ਅਨਾਜ ਜੋ (ਸਿਟੇ ਤਥਾ ਮੁੰਜਰ ਦੇ) ਪੋਲ ਵਿਚ ਹੁੰਦੇ ਹਨ ਅਰ ਸੁਗੰਧੀ ਵਾਲੇ ਪੁਸ਼ਪ ਹਨ। ੧੨॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ਕੇਹੜੇ ਉਪਕਾਰਾਂ ਤੋਂ ਮੁਕਰੋਗੇ ॥ ੧੩॥ ਓਸੇ ਨੇ ਆਦਮੀ (ਦੇ ਦਾਦੇ ਮਹਾਨ ਪੁਰਖ ਆਦਮ) ਨੂੰ ਪੇਪੜੀ ਦੇ ਭਾਂਤ ਬਜਦੀ ਹੋਈ ਮਿਟੀ ਥੀਂ ਪੈਦਾ ਕੀਤਾ ਹੈ॥੧੪॥ ਅਰ ਜਿੰਨਾਂ ਨੂੰ ਅਗਨੀ ਦੀ ਲਾਟ ਥੀਂ॥੧੫॥ ਤਾਂ (ਹੇ ਜਿਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਤੋਂ ਮੁਕਰੋਗੇ॥੧੬॥(ਵਹੀ ਸੀਤ ਅਰ ਉਸਨਕਾਲ ਵਿਚ) ਸੂਰਜ ਦੇ ਉਦੇ ਹੋਣ ਦੇ ਦੋ (ਭਿੰਨ ਭਿੰਨ) ਅਸਥਾਨਾਂ ਅਰ (ਐਸੇ ਹੀ) ਅਸਤ ਹੋਣ ਦੇ ਦੋ (ਭਿੰਨ ੨) ਅਸਥਾਨਾਂ ਦਾ ਮਾਲਿਕ ਹੈ॥੧੭॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥੧੮॥ ਓਸੇ ਨੇ (ਏਸ ਪਰਕਾਰ ਦੇ ਖਾਰੇ ਅਰ ਮਿਠੇ) ਦੋ ਸਮੁੰਦਰ ਬਨਾ ਦਿਤੇ ਕਿ ਆਪਸ ਵਿਚ ਮਿਲਦੇ ਹਨ॥੧੯॥ (ਅਰ ਫੇਰ