ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/639

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੮

ਸੂਰਤ ਮੁਜਾਦਿਲਹ ਪ੮

੬੩੯


ਹਥ ਵਿਚ ਹੈ ਜਿਸਨੂੰ ਚਾਹੇ ਪ੍ਰਦਾਨ ਕਰੇ ਅਰ ਅੱਲਾ ਦਾ ਫਜ਼ਲ (ਬਹੁਤ) ਬੜਾ ਹੈ॥੨੯॥ਰਕੂਹ ੪॥

ਸੂਰਤ ਮੁਜਾਦਿਂਲਹ ਮਦੀਨੇ ਵਿਚ ਉਤਰੀ ਅਰ ਇਸ
ਦੀਆਂ ਬਾਈਂ ਆਇਤਾਂ ਅਰ ਤਿੰਨ ਰੁਕੂਹ ਹਨ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੇ ਦਿਆਲੂ (ਅਰ) ਕਿਰਪਾਲੂ (ਹੈ) (ਹੇ ਪੈਯੰਬਰ) [1]ਅੱਲਾ ਨੇ ਓਸ ਔਰਤ (ਸਾਲਬਾ ਦੀ ਬੇਟੀ ਖੋਲਾਹ) ਦੀ ਬਾਤ ਸੁਣ ਲੀਤੀ ਜੋ ਆਪਣੇ ਪਤੀ (ਸਾਮਿਤ ਦੇ ਬੇਟੇ ਅਵਸ) ਦੇ ਬਾਰੇ ਵਿਚ ਤੁਸਾਂ ਨਾਲ ਝਗੜਦੀ ਅਰ ਖੁਦਾ ਅਗੇ ਫਰਯਾਦ ਕਰਦੀ ਸੀ ਅਰ ਅੱਲਾ ਤੁਸਾਂ ਦੋਨਾਂ ਦੀ ਬਾਰਤਾ ਨੂੰ ਸੁਣ ਰਹਿਆ ਸੀ ਨਿਰਸੰਦੇਹ ਅੱਲਾ ਸੁਣਨੇ ਵਾਲਾ (ਅਰ) ਦੇਖਣੇ ਵਾਲਾ ਹੈ॥੧॥ (ਮੁਸਲਮਾਨੋ!) ਜੋ ਲੋਗ ਤੁਸਾਂ ਵਿਚੋਂ ਆਪਣੀਆਂ ਇਸਤ੍ਰੀਆਂ ਨਾਲ ਜ਼ਹਾਰ ਕਰ ਬੈਠਣ (ਅਰਥਾਤ ਉਹਨਾਂ ਨੂੰ ਮਾਤਾ ਕਹਿ ਬੈਠਦੇ ਹਨ) ਓਹ (ਕੁਛ) ਓਹਨਾਂ ਦੀਆਂ ਮਾਵਾਂ (ਤਾਂ ਹੈ) ਨਹੀਂ ਓਹਨਾਂ ਦੀਆਂ ਮਾਵਾਂ ਤਾਂ ਓਹ ਹਨ ਜਿਨਾਂ ਨੇ ਓਹਨਾਂ ਨੂੰ ਜਣਿਆਂ ਹੈ (ਪਰੰਤੂ) ਹਾਂ (ਇਸਤ੍ਰੀ ਨੂੰ ਮਾਂ ਕਹਿ ਬੈਠਣ ਨਾਲ) ਓਹਨਾਂ ਨੇ ਇਕ ਝੂਠੀ ਅਯੋਗ ਬਾਰਤਾ ਕਹੀ ਅਰ ਨਿਰਸੰਦੇਹ ਅੱਲਾ ਮਾਫ ਕਰਨੇ ਵਾਲਾ ਬਖ ਸ਼ਨੇ ਵਾਲਾ ਹੈ॥੨॥ ਅਰ ਜੋ ਲੋਗ ਆਪਣੀਆਂ ਇਸਤ੍ਰੀਆਂ ਨੂੰ ਮਾਤਾ ਕਹਿ ਬੈਠੇ ਫੇਰ ਲੋਟ ਕੇ ਓਹੀ (ਕੰਮ) ਕਰਨਾ ਚਾਹੁੰਦੇ ਹਨ ਜਿਸ ਨੂੰ ਕਹਿ ਚੁਕੇ ਹਨ (ਕਿ ਨਹੀਂ ਕਰਾਂਗੇ) ਤਾਂ ਇਕ ਦੂਸਰੇ ਨੂੰ ਹਥ ਲਗਾਣ ਥੀਂ ਪਹਿਲਾਂ (ਆਦਮੀ ਨੂੰ) ਇਕ ਬਰਦਾ ਅਜ਼ਾਦ ਕਰਨਾ (ਚਾਹੀਦਾ ਹੈ। ਮੁਸਲਮਾਨੋ!) ਤੁਸਾਂ ਨੂੰ ਏਹ ਸਿਖ੍ਯਾ ਦਿਤੀ ਜਾਂਦੀ ਹੈ (ਤਾਂ ਕਿ ਏਸ ਵਿਚ ਬੱਧੇ ਰਹੋ) ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਨੂੰ ਓਸ ਦੀ (ਸਾਰੀ) ਖਬਰ ਹੈ॥੩॥ ਫੇਰ ਜਿਸ ਨੂੰ (ਬਰਦਾ) ਨਾਂ ਪ੍ਰਾਪਤ ਹੋਵੇ ਤਾਂ ਇਕ ਦੂਸਰੇ ਨੂੰ ਹਥ ਲਗਾਉਣ ਥੀਂ ਪਹਿਲਾਂ (ਮਰਦ) ਲਗਾਤਾਰ ਦੋ ਮਹੀਨਿਆਂ ਦੇ ਰੋਜੇ (ਰਖੇ) ਅਰ ਜਿਸ ਪਾਸੋਂ ਨਾ ਰਖੇ ਜਾਣ ਤਾਂ ਸਠਾਂ ਗਰੀਬਾਂ ਨੂੰ ਪ੍ਰਸ਼ਾਦ ਛਕਾ ਦੇਵੇ ਏਹ (ਹੁਕਮ) ਏਸ ਵਾਸਤੇ (ਦਿਤਾ ਜਾਂਦਾ ਹੈ) ਕਿ ਤੁਸੀਂ ਲੋਗ ਅੱਲਾ ਅਰ ਓਸ ਦੇ ਰਸੂਲ ਉਪਰ (ਪੂਰਾ ਪੂਰਾ) ਈਮਾਨ ਧਾਰੋ ਅਰ ਏਹ ਅਲਾ ਦੀਆਂ ਬੱਧੀਆਂ ਹੋਈਆਂ ਹਦਾਂ


  1. ਹੁਣ “ਕ਼ਦਸਮਿਅ ਅਲਾਹੁ" ਨਾਮੀ ਅਠਾਈਸਵਾਂ ਪਾਰਾ ਚਲਿਆ।