੬੪੨
ਪੀਰਾਂ ੨੯
ਸੂਰਤ ਮਜਾਦਿਲਹ ੫੮
ਨਾਂ ਹੋਣੇ ਪਾਏ ਅਰਥਾਤ) ਨਮਾਜਾਂ ਪੜੋ ਅਰ ਜ਼ਕਾਤਾਂ ਦਿਓ ਅਰ ਅੱਲਾ ਅਰ ਓਸਦੇ ਰਸੂਲਾਂ ਦਾ ਹੁਕਮ ਮੰਨੋ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਨੂੰ ਓਸ ਦੀ (ਸਭ) ਖਬਰ ਹੈ॥੧੩॥ਰੁਕੂਹ ੨॥
(ਹੇ ਪੈਯੰਬਰ) ਕੀ ਤੁਸਾਂ ਨੇ ਉਨਹਾਂ (ਮੁਨਾਫਿਕਾਂ ਦੇ ਹਾਲ) ਉਪਰ ਦ੍ਰਿਸ਼ਟੀ ਨਹੀਂ ਦਿਤੀ ਜਿਨਹਾਂ ਨੇ ਐੱਸਿਆਂ ਲੋਗਾਂ ਨਾਲ ਦੋਸਤੀ ਜਾ ਲਗਾਈ ਜਿਨਹਾਂ ਉਪਰ ਖੁਦਾ ਦਾ ਕਸ਼ਟ ਹੈ (ਤਾਂ ਹੁਣ) ਏਹ ਲੋਗ ਨਾਂ ਤੁਹਾਡੇ ਵਿਚ ਹੀ ਹਨ ਨਾਂ ਉਨਹਾਂ ਵਿਚ ਹੀ ਹਨ ਅਰ ਹਾਲਾਂਕਿ ਉਹ ਜਾਣਦੇ (ਬੁਝਦੇ) ਹਨ (ਫੇਰ ਭੀ) ਝੂਠ (ਮੂਠ) ਬਾਤਾਂ ਉਪਰ ਸੁਗੰਧਾਂ ਖਾਂਦੇ ਹਨ॥੧੪॥ ਏਹਨਾਂ ਵਾਸਤੇ ਖੁਦਾ ਨੇ ਸਖਤ ਕਸ਼ਟ ਤਿਆਰ ਕਰ ਰਖਿਆ ਹੈ ਏਸ ਵਿਚ ਭਰਮ ਨਹੀਂ ਕਿ ਏਹ ਲੋਗ (ਬਹੁਤ ਹੀ) ਬੁਰਾ ਕਰਦੇ ਰਹੇ ਹਨ॥੧੫॥ ਏਹਨਾਂ ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਰਖਿਆ ਹੈ ਅਰ (ਲੋਗਾਂ ਨੂੰ) ਰਬ ਦੇ ਪਾਸਿਓਂ ਰੋਕਦੇ ਰਹਿੰਦੇ ਹਨ ਤਾਂ ਏਨਹਾਂ ਨੂੰ ਜ਼ਿਲਤ (ਨੀਚਤਾ) ਦਾ ਕਸ਼ਟ (ਹੋਣਾ) ਹੈ॥੧੬॥ ਅਲਾ ਦੇ ਏਥੇ ਨਾਂ (ਤਾਂ) ਇਨਹਾਂ ਦੇ ਮਾਲ (ਹੀ) ਇਨਹਾਂ ਦੇ ਕੁਛ ਕੰਮ ਆਉਣਗੇ ਅਰ ਨਾਂ ਇਨਹਾਂ ਦੀ ਔਲਾਦ (ਹੀ ਏਹਨਾਂ ਦੇ ਕੁਛ ਕੰਮ ਆਵੇਗੀ) ਇਹ ਨਾਰਕੀ ਲੋਗ ਹਨ ਕਿ ਸਦਾ ੨ ਨਰਕਾਂ ਵਿਚ ਹੀ ਰਹਿਣਗੇ॥੧੭॥ ਜਿਸ ਦਿਨ ਅਲਾ ਏਹਨਾਂ ਸਾਰਿਆਂ ਨੂੰ (ਸੁਰਜੀਤ ਕਰ) ਉਠਾਵੇਗਾ ਤਾਂ ਏਹ ਉਸ ਦੇ ਅਗੇ (ਭੀ) ਕਸਮਾਂ ਖਾਣਗੇ ਜੈਸੇ ਤੁਸਾਂ ਮੁਸਲਮਾਨਾਂ ਦੇ ਅਗੇ ਕਸਮਾਂ ਕਰਿਆ ਕਰਦੇ ਹਨ। ਅਰ ਸਮਝਦੇ ਹਨ ਕਿ ਖ਼ੂਬ ਕਰ ਰਹੇ ਹਾਂ ਸੁਣੋ ਜੀ! ਏਹ ਲੋਗ ਬੜੇ ਹੀ ਝੂਠੇ ਹਨ॥੧੮॥ ਸ਼ੈਤਾਨ ਏਹਨਾਂ ਉਪਰ ਬਲੀ ਹੋ ਗਇਆ ਹੈ ਅਰ ਉਸਨੇ ਏਹਨਾਂ ਨੂੰ ਖੁਦਾ ਦੀ ਯਾਦ ਭੁਲਾ ਦਿਤੀ ਹੈ। ਇਹ (ਇਕ) ਸ਼ੈਤਾਨੀ ਟੋਲਾ ਹੈ ਸੁਣੋ ਜੀ! ਸ਼ੈਤਾਨੀ ਟੋਲਾ ਹੀ (ਅੰਤ ਨੂੰ) ਖੈ ਹੋਵੇਗਾ॥੧੯॥ ਜੋ ਲੋਗ ਅੱਲਾ ਅਰ ਉਸਦੇ ਰਸੂਲ ਦਾ ਵਿਰੋਧ ਕਰਦੇ ਹਨ (ਅੰਤ ਨੂੰ) ਵਹੀ ਬਹੁਤ ਜ਼ਲੀਲ ਲੋਗਾਂ ਵਿਚ ਹੋਣਗੇ ॥੨੦॥ ਖੁਦਾ ਤਾਂ ਲਿਖ ਚੁਕਾ ਹੈ ਕਿ ਅਸੀਂ ਅਰ ਸਾਡੇ ਪੈਯੰਬਰ ਜਰੂਰ (ਕਾਫਰਾਂ ਉਪਰ) ਬਲੀ ਆ ਕੇ ਰਹਿਣਗੇ ਨਿਰਸੰਦੇਹ ਅੱਲਾ ਸ਼ਕਤ ਸ਼ਾਲੀ (ਅਰ) ਬਲਵਾਨ ਹੈ॥੨੧॥ (ਹੇ ਪੈਯੰਬਰ) ਜੋ ਲੋਗ ਅਲਾ ਅਰ ਅੰਤਮ ਦਿਨ ਦਾ ਨਿਸਚਾ ਰਖਦੇ ਹਨ ਉਨਹਾਂ ਨੂੰ ਤਾਂ ਤੁਸੀਂ ਨਹੀਂ ਦੇਖੋਗੇ ਕਿ ਖੁਦਾ ਅਰ ਉਸ ਦੇ ਰਸੂਲ ਦੇ ਮੁਖਾਲਫਾਂ ਦੇ ਨਾਲ ਮਿਤ੍ਰਤਾਈ ਰਖਣ ਯਦ੍ਯਪਿ ਉਹ ਉਨਹਾਂ ਦੇ ਪਿਤਾ ਅਥਵਾ ਉਨਹਾਂ ਦੇ ਪੁਤਰ ਕਿੰਵਾ ਉਨਹਾਂ ਦੇ ਭਰਾ ਅਥਵਾ ਉਨਹਾਂ ਦੇ ਟਬਰ ਵਿਚੋਂ ਹੀ (ਕਿਉਂ ਨਾ) ਹੋਣ