ਪਾਰਾ ੪
ਸੂਰਤ ਆਲ ਇਮਰਾਂ ੩
੬੫
ਅਰ ਜਦੋਂ ਇਕਲੇ ਹੁੰਦੇ ਹਨ ਤਾਂ ਮਾਰੇ ਕ੍ਰੋਧ ਦੇ ਤੁਹਾਡੇ ਉਤੇ ਆਪਣੀਆਂ ਅੰਗੁਲੀਆਂ ਵੱਢ ੨ ਕੇ ਖਾਂਦੇ ਹਨ ਕਹੋ ਕਿ ਆਪਣੇ ਕ੍ਰੋਧ ਵਿਚ (ਭੁਜ) ਮਰੋ ਜੋ (ਤੁਹਾਡਿਆਂ) ਦਿਲਾਂ ਵਿਚ ਹੈ ਅੱਲਾ ਨੂੰ ਸਭ ਮਾਲੂਮ ਹੈ ॥੧੧੯॥ ਯਦੀ ਤੁਹਾਨੂੰ ਕੋਈ ਫਾਇਦਾ ਪਹੁੰਚੇ ਤਾਂ ਏਹਨਾਂ ਨੂੰ ਬੁਰਾ ਲਗਦਾ ਹੈ ਅਰ ਯਦੀ ਤੁਹਾਨੂੰ ਕੋਈ ਨੁਕਸਾਨ ਪਹੁੰਚੇ ਤਾਂ ਉਸ ਤੋਂ ਪ੍ਰਸੰਨ ਹੁੰਦੇ ਹਨ ਅਰ ਯਦੀ ਤੁਸੀਂ ਸਬਰ ਕਰੋ ਪ੍ਰਾਯਾ ਬਚੇ ਰਹੋ ਤਾਂ (ਯਕੀਨ ਰਖੋ ਕਿ) ਏਹਨਾਂ ਦੇ ਫਰੇਬ ਨਾਲ ਤੁਹਾਡਾ ਕੁਛ ਭੀ ਤਾਂ ਨਹੀਂ ਬਿਗੜੇਗਾ ਜੋ ਕੁਛ ਭੀ ਏਹ(ਲੋਗ)ਕਰ ਰਹੇ ਹਨ (ਸਭ) ਅੱਲਾ ਦੇ ਵਸ ਵਿਚ ਹੈ ॥੧੨੦॥ ਰੁਕੂਹ ੧੨॥
ਅਰ ਜਦੋਂ ਤੁਸੀ ਪ੍ਰਤਾਕਾਲ ਅਪਣੇ ਘਰੋਂ ਤੁਰੇ (ਅਰ) ਲਗੇ ਮੁਸਲਮਾਨਾਂ ਨੂੰ ਲੜਾਈ ਦੇ ਮੌਕਿਆ ਪਰ ਬੈਠਾਣ ਅਰ ਅੱਲਾ ਸੁਣਦਾ ਜਾਣਦਾ ਹੈ ॥੧੨੧॥ ਇਹ ਉਸ ਸਮੇਂ ਦਾ ਕਥਨ ਹੈ ਕਿ ਤੁਸਾਂ ਵਿਚੋਂ ਦੋ ਟੋਲਿਆਂ ਦੇ ਹਠ ਹਾਰ ਦੇਣਾ ਚਾਹਿਆ ਸੀ ਪਰੰਚ (ਕਾਹੇ ਤੇ) ਅੱਲਾ ਓਹਨਾਂ ਦੀ ਸਹਾਇਤਾ ਉਤੇ ਸੀ ਅਰ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਅੱਲਾ ਉੱਪਰ ਹੀ ਭਰੋਸਾ ਰਖਣ ॥੧੨੨॥ ਅਰ ਅਜੇ ਤਾਂ ਬਦਰ ਦੀ ਲੜਾਈ ਵਿਚ ਅੱਲਾ ਤੁਹਾਡੀ ਮਦਦ ਕਰ ਹੀ ਚੁਕਾ ਸੀ ਜਦੋਂ (ਵੈਰੀਆਂ ਦੇ ਮੁਕਾਬਲੇ ਵਿਚ) ਤੁਹਾਡਾ ਹਾਲ ਪਤਲਾ ਸੀ ਤਾਂ ਅੱਲਾ ਥੀਂ ਡਰੋ (ਤਾਂ) ਅਸੰਭਵ ਨਹੀਂ ਤੁਸੀਂ (ਓਸ ਦੇ ਉਪਕਾਰ ਯਾਦ ਕਰਕੇ) ਧੰਨਯਬਾਦ ਭੀ ਕਰੋ ॥੧੨੩॥ (ਹੇ ਪੈਯੰਬਰ) ਜਦੋਂ ਤੁਸੀਂ ਮੁਸਲਮਾਨਾਂ ਨੂੰ ਸਮਝਾ ਰਹੇ ਸੀ, ਕੀ ਤੁਹਾਨੂੰ ਏਤਨਾਂ ਕਾਫੀ ਨਹੀਂ ਕਿ ਤੁਹਾਡਾ ਪਰਵਰਦਿਗਾਰ (ਅਸਮਾਨਾਂ ਵਿਚੋਂ) ਤਿੰਨ ਹਜਾਰ ਫਰਿਸ਼ਤੇ ਭੇਜ ਕੇ ਤੁਹਾਡੀ ਮਦਦ ਕਰੇ? ॥੧੨੪॥ ਬਲਕਿ ਜੇਕਰ ਤੁਸੀਂ ਸਾਬਤ ਕਦਮ ਰਹੋ ਅਰ (ਖੁਦਾ ਅਰ ਰਸੂਲ ਦੀ ਨਾ ਫਰਮਾਨੀ ਥੀਂ) ਬਚੋ ਅਰ (ਦੁਸ਼ਮਨ) ਹੁਣੇ ਹੀ ਤੁਹਾਡੇ ਉਤੇ ਚੜ ਆਉਣ ਤਾਂ ਤੁਹਾਡਾ ਪਰਵਰਦਿਗਾਦ ਪੰਜ ੫ooo ਹਜਾਰ ਫਰਿਸ਼ਤਿਆਂ ਨਾਲ ਤੁਹਾਡੀ ਮਦਦ ਕਰੇਗਾ, ਜੇ ਬੜੀ ਐਂਠ ਨਾਲ ਆ ਖੜੇ ਹੋਣਗੇ ॥੧੨੫॥
ਅਰ ਏਹ ਸਹਾਇਤਾ ਦੀ ਪ੍ਰਤਿਗਯਾ ਤਾਂ ਖੁਦਾ ਨੇ ਕੇਵਲ ਤੁਹਾਡੇ ਖੁਸ਼ੀ ਕਰਨ ਵਾਸਤੇ ਕੀਤੀ ਹੈ ਅਰ ( ਹੋਰ) ਏਸ ਵਾਸਤੇ (ਕੀਤੀ ਹੈ) ਕਿ ਤੁਸਾਡਿਆਂ ਦਿਲਾਂ ਨੂੰ ਏਸ ਥੀਂ ਧੈਰਜ ਆਵੇ ਨਹੀਂ ਤਾਂ (ਅਸਲ) ਸਹਾ ਇਤਾ ਤਾਂ ਈਸ਼੍ਰਵ ਦੀ ਤਰਫੋਂ ਹੈ (ਜੋ) ਅਤੀ ਬਲੀ (ਅਰ) ਯੁਕਤੀ ਵਾਲਾ ਹੈ ॥੧੨੬॥ (ਇਹ) ਏਸ ਵਾਸਤੇ ਕਿ ਕਾਫਰਾਂ ਨੂੰ ਕੁਝ ਨਯੂਨ ਕਰੇ ਜਾਂ ਐਸਾ ਜ਼ਲੀਲ ਕਰੇ ਕਿ (ਛਿਥੇ ਹੋ ਕੇ) ਸੱਖਮਸੱਖਣੇ ਵਾਪਸ ਚਲੇ ਜਾਣ ॥੧੨੭॥ (ਹੇ ਪੈਯੇਦਰ) ਤੁਹਾਡਾ ਤਾਂ ਕੁਛ ਭੀ ਇਖਤਿਆਰ ਨਹੀਂ ਚਾਹੈ ਖ਼ੁਦਾ