ਪਾਰਾ ੨੮
ਸੂਰਤ ਜਮਾ ੬੨
੬੫੩
ਸੂਰਤ ਜੁਮਾ ਮਦੀਨੇ ਵਿਚ ਉਤਰੀ ਅਰ ਏਸ ਦੀਆਂ
ਗਿਆਰਾਂ ਆਇਤਾਂ ਅਰ ਦੋ ਰੁਕੂਹ ਹਨ
( ਪ੍ਰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ਜੋ ( ਟੀ) ਅਸਮਾਨਾਂ ਵਿਚ ਹੈ ਅਰ ਜੋ ( ਮਖਲੂਕਾਤ) ਪ੍ਰਿਥਵੀ ਉਪਰ ਹੈ ( ਸਾਰੇ ਹੀ ਤਾਂ) ਅੱਲਾ ਦੀ ਮਹਿਮਾਂ ( ਤਥਾ ਉਸਤਤੀ) ਵਿਚ ਲਗੇ ਹਨ ਜੋ ( ਸਾਰੇ ਸੰਸਾਰ ਦਾ) ਸਵਾਮੀ ਪਵਿਤਰ ਰੂਪ ਸ਼ਕਤ( ਸ਼ਾਲੀ ( ਅਰ) ਯੁਕਤੀਮਾਨ ਹੈ ਉਹ ( ਖੁਦਾ) ਹੀ ਤਾਂ ਹੈ॥੧॥ ਜਿਸ ਨੇ ( ਅਰਬ ਦਿਆਂ) ਮੂਰਖਾਂ ਵਿਚ ਉਨਹਾਂ ਵਿਚੋਂ ਹੀ ( ਮੁਹੰਮਦ ਨੂੰ) ਪੈਯੰਬਰ ( ਬਣਾ ਕੇ) ਭੇਜਿਆ (ਕਿ ਉਹ) ਏਨ੍ਹਾਂ ਨੂੰ ਭਗਵਾਨ ਦੀਆ ਆਇਤਾਂ ਵਾਚ ੨ ਕਰ ਸੁਣਾਉਦਾ ਅਰ ਇਨਹਾਂ ਨੂੰ ( ਕੁਫਰ ਤਥਾ ਸ਼ਰਕ ਦੀ ਮੈਲ ਥੀਂ) ਸ਼ੁਧ ਪਵਿਤ੍ਰ ਕਰਕੇ ਅਰ ਇਹਨਾਂ ਨੂੰ ਕਿਤਾਬ ( ਇਲਾਹੀ) ਅਰ ਅਕਲ ( ਦੀਆਂ ਬਾਤਾਂ) ਸਿਖਾਉਂਦੇ ਹੈਂ ਨਹੀਂ ਤਾਂ ( ਏਸ ਨਾਲੋਂ) ਪਹਿਲੋਂ ਤਾਂ ਏਹ ਲੋਗ ਛ ਕੁਮਾਰਗੀ ਵਿਚ ਹੀ ਸਨ॥੨॥ ਅਰ ( ਹੋਰ ਖੁਦਾ ਨੇ ਏਨਾਂ ਪੈਯੰਬਰਾਂ ਨੂੰ) ਹੋਰਨਾਂ ਲੋਕਾਂ ਦੀ ਤਰਫ ( ਭੀ ਭੇਜਿਆ ਹੈ) ਜੋ ਅਜੇ ਤਕ ਏਹਨਾਂ ( ਅਰਬ ਦਿਆਂ ਮੁਸਲਮਾਨਾਂ) ਵਿਚ ਸ਼ਾਮਲ ਨਹੀਂ ਹੋਏ ( ਪਰੰਤੂ ਅੰਤ ਨੂੰ ਏਨ੍ਹਾਂ ਵਿਚ ਆ ਮਿਲਣਗੇ) ਅਰ ਖੁਦਾ ਸ਼ਕਤਸ਼ਾਲੀ ( ਅਰ) ਯੁਕਤੀਮਾਨ ਹੈ॥ ੩॥ ਏਹ ( ਪੈਯੰਬਰੀ) ਕਰਤਾਰ ਦੀ ਕਿਰਪਾ ਹੈ ਜਿਸ ਨੂੰ ਚਾਹੇ ਪਰਦਾਨ ਕਰੇ ਅਰ ਅਲਾ ਦੀ ਕਿਰਪਾ ( ਬਹੁਤ) ਬੜੀ ਹੈ॥ ੪॥ ਜਿਨ੍ਹਾਂ ਲੋਗਾਂ ( ਦੇ ਸਿਰ) ਉਪਰ ਤੌਰਾਤ ਲਈ ਗਈ ਫੇਰ ਉਨ੍ਹਾਂ ਨੇ ਉਸ ਨੂੰ ਨਾ ਉਠਾਇਆ ਅਰਥਾਤ ਉਸ ਉਪਰ ਕਾਰ ਬੰਦ ਨਾ ਹੋਏ) ਉਨ੍ਹਾਂ ਦਾ ਦ੍ਰਿਸ਼ਟਾਂਤ ਗਧੇ ਦਾ ਦ੍ਰਿਸ਼ਟਾਂਤ ਹੈ ਜਿਸ ਉਪਰ ਕਿਤਾਬਾਂ ਲਦੀਆਂ ਹੋਈਆਂ ਹਨ। ਜੋ ਲੋਗ ਖੁਦਾ ਦੀਆਂ ਆਇਤਾਂ ਨੂੰ ਝੁਠਲਾਇਆ ਕਰਦੇ ਹੈਂ ਉਨ੍ਹਾਂ ਦੀ ( ਭੀ ਕਿਆ ਹੀ) ਬੁਰੀ ਕਹਾਵਤ ਹੈ ਅਰ ਅੱਲਾ ਅੰਨਿਆਈ ਲੋਗਾਂ ਨੂੰ ਸ਼ਿਖਸ਼ਾ ਨਹੀਂ ਦਿਤਾ ਕਰਦਾ॥ ੫॥ ( ਹੇ ਪੈਗ਼ੰਬਰ ਏਹਨਾਂ ਯਹੂਦੀਆਂ ਨੂੰ) ਕਹੋ ਕਿ ਹੇ ਯਹੂਦ ਯਦੀ ਤੁਹਾਨੂੰ ਏਸ ਬਾਰਤਾ ਦਾ ਘੁਮੰਡ ਹੈ ਕਿ ਹੋਰ ਸੰਪੂਰਣ ਆਦਮੀਆਂ ਨੂੰ ਛਡ ਕੇ ਤੁਸੀਂ ਹੀ ਖ਼ੁਦਾ ਦੇ ਚਾਹੀਏ ਹੋ।( ਅਰ ਆਪਣੇ ਇਸ ਪਖ ਵਿਚ) ਸਚੋ ( ਭੀ) ਹੋ ਤਾਂ ਮੌਤ ਦੀ ਕਲਪਨਾ ਕਰੋ॥ ੬॥ ਪਰੰਤੂ ਏਹ ਲੋਗ ਉਨਹਾਂ ( ਮੰਦ ਕਰਮਾਂ) ਦੇ ਡਰ ਨਾਲ ਜੋ ਇਨ੍ਹਾਂ ਦੇ ਹਥਾਂ ਨੇ ਅਗੇ ਘਲੇ ਹਨ ਕਦਾਪੀ ਮੌਤ ਦੀ ਕਲਪਨਾ ਕਰਨ ਵਾਲੇ ਨਹੀਂ