ਪਾਰਾ ੨੮
ਸੂਰਤ ਮੁਨਾਫਕੂਨ ੬੩
੬੫੫
ਮੁਨਾਫਿਕ ਝੂਠ ਬੋਲਦੇ ਹਨ (ਕਾਹੇ ਤੇ ਸਚੇ ਦਿਲ ਨਾਲ ਨਹੀਂ ਕਹਿੰਦੇ) ॥੧॥ ਏਨਹਾਂ ਲੋਗਾਂ ਨੇ ਆਪਣੀਆਂ ਕਸਮਾਂ ਨੂੰ ਸਿਪਰ ਬਣਾ ਰਖਿਆ ਹੈ ਤਾਂ (ਉਸ ਦੀ ਆੜ ਵਿਚ ਲੋਗਾਂ ਨੂੰ) ਰੱਬ ਦੇ ਪਾਸਿਓਂ ਰੋਕਦੇ ਹਨ (ਕੈਸੇ ਹੀ) ਬੁਰੇ ਕੰਮ ਹਨ ਜੋ ਏਹ ਲੋਗ ਕਰ ਰਹੇ ਹਨ॥੨॥ ਕਿਸ ਵਾਸਤੇ ਕਿ ਇਹ (ਲੋਗ ਪਹਿਲੇ ਮੁਸਲਮਾਨਾਂ ਦੇ ਦਿਖਾਉਣ ਨੂੰ) ਈਮਾਨ ਧਾਰਿਆ ਫੇਰ (ਮੁਨਕਰਾਂ ਵਿਚ ਮਿਲ ਕੇ) ਇਸਲਾਮ ਤੋਂ ਬੇਮੁਖ ਹੋਗਏ ਇਥੋਂ ਤਕ ਕਿ ਇਨਹਾਂ ਦੇ ਦਿਲਾਂ ਉਪਰ ਮੋਹਰ ਲਾ ਦਿਤੀ ਗਈ ਤਾਂ (ਹੁਣ) ਇਹ (ਸਚੀ ਬਾਤ ਨੂੰ) ਸਮਝਦੇ (ਹੀ) ਨਹੀਂ॥੩॥ ਅਰ (ਹੇ ਪੈਯੰਬਰ) ਤੁਸੀਂ ਏਨਹਾਂ (ਦੇ ਜ਼ਾਹਿਰੀ ਹਾਲ) ਨੂੰ ਦੇਖੋ ਤਾਂ ਏਨਹਾਂ ਦੇ ਡੀਲ ਡੌਲ ਤੁਹਾਡੀ ਨਜ਼ਰ ਵਿਚ ਖੁਭ ਜਾਣ ਅਰ ਬਾਰਤਾ ਕਰਨ ਤਾਂ ਤੁਸੀਂ ਏਨਹਾਂ ਦੀ ਬਾਤ ਨੂੰ (ਧਿਆਨ ਨਾਲ) ਸੁਣੋ (ਤੁਹਾਡੇ ਸਾਹਮਣੇ ਏਸ ਤਰਹਾਂ ਨਾਲ ਗੋਠ ਮਾਰ ੨ ਕੇ ਬੈਠਦੇ ਹਨ ਕਿ) ਮਾਨੋ ਉਹ ਲਕੜੀਆਂ ਦੇ ਕੁੱਡ ਹਨ ਜੋ (ਦੀਵਾਰ ਦੇ ਆਸਰੇ) ਲਾਕੇ ਰਖੇ ਹਨ ਹਰ ਇਕ ਜੋਰ ਦੀ ਅਵਾਜ਼ ਨੂੰ ਸਮਝਦੇ ਹਨ ਕਿ ਇਨਹਾਂ ਨੂੰ ਹੀ ਲਲਕਾਰਿਆ (ਹੇ ਪੈਯੰਬਰ) ਯਹੀ (ਲੋਗ ਤੁਹਾਡੇ ਜਾਨੀ) ਦੁਸ਼ਮਨ ਹਨ ਤਾਂ ਏਹਨਾਂ ਪਾਸੋਂ ਬਚਦੇ ਰਹੋ ਏਹਨਾਂ ਨੂੰ ਖੁਦਾ ਦੀ ਮਾਰ ਕਿਧਰ ਨੂੰ ਮੂੰਹ ਧਰੀ ਚਲੇ ਜਾ ਰਹੇ ਹਨ ॥੪॥ ਅਰ ਜਦੋਂ ਇਹਨਾਂ ਨੂੰ ਕਹਿਆ ਜਾਂਦਾ ਹੈ ਕਿ ਆਓ ਖੁਦਾ ਦੇ ਰਸੂਲ (ਦੀ ਸੇਵਾ ਵਿਚ ਚਲੀਏ ਕਿ ਉਹ) ਤੁਹਾਡੇ ਵਾਸਤੇ ਬਖਸ਼ਸ਼ ਦੀ ਅਸੀਸ ਕਰਨ ਤਾਂ (ਉਹ ਸੁਣਦੇ ਹੀ) ਆਪਣੇ ਸਿਰ ਫੇਰ ਦੇਂਦੇ ਹਨ ਅਰ (ਹੇ ਪੈਯੰਬਰ) ਤੁਸੀਂ (ਉਸ ਵੇਲੇ) ਏਹਨਾਂ ਨੂੰ ਦੇਖੋ ਤਾਂ ਐਸੇ ਘੁਮੰਡੀ ਹੁੰਦੇ ਹਨ (ਕਿ ਤੁਹਾਡੀ ਤਰਫ) ਰੁਖ ਭੀ ਨਹੀਂ ਕਰਦੇ॥੫॥ ਏਹਨਾਂ ਲੋਗਾਂ ਵਾਸਤੇ ਤੁਸੀਂ ਮਗੁਫਰਤ ਦੀ ਦੁਆ ਕਰੋ ਕਿੰਬਾ ਨਾ ਕਰੋ ਏਹਨਾਂ ਦੇ ਹੱਕ ਵਿਚ (ਦੋਨੋਂ ਬਾਤਾਂ) ਸਮਾਨ ਹਨ ਖੁਦਾ ਤਾਂ ਇਹਨਾਂ ਦੇ ਗੁਨਾਂਹ ਬਖਸ਼ਣ ਵਾਲਾ ਹੈ ਨਹੀਂ ਬੇਸ਼ਕ ਖੁਦਾ ਨਾ ਫਰਮਾਨ ਲੋਗਾਂ ਨੂੰ ਸਿਖਿਆ ਨਹੀਂ ਦਿਤਾ ਕਰਦਾ॥੬॥ ਇਹ ਤਾਂ ਹਨ ਜੋ (ਲੋਗਾਂ ਨੂੰ) ਬਹਿਕਾਇਆ ਕਰਦੇ ਹਨ ਕਿ ਜੋ ਲੋਗ ਖੁਦਾ ਦੇ ਰਸੂਲ ਦੇ ਪਾਸ (ਆ ਇਕੱਤ੍ਰ ਹੋਏ) ਹਨ (ਆਪਣਾ ਪੈਸਾ) ਓਹਨਾਂ ਉਪਰ ਨਾਂ ਖਰਚ ਕਰੋ ਕਿ (ਆਜਜ਼ ਹੋ ਕੇ) ਆਖ਼ਰ ਨੂੰ (ਆਪ ਹੀ) ਤਿੱਤਰ ਬਿੱਤਰ ਹੋ ਜਾਣ ਹਾਲਾਂ ਕਿ ਆਸਮਾਨਾਂ ਵਿਚ ਅਰ ਧਰਤੀ ਵਿਚ ਜਿਤਨੇ ਖ਼ਜ਼ਾਨੇ ਹਨ (ਸਭ) ਅੱਲਾ ਦੇ ਹੀ ਹਨ ਪਰੰਤੂ ਮੁਨਾਫਿਕਾਂ ਨੂੰ (ਏਤਨੀ) ਸਮਝ ਨਹੀਂ॥੭॥ ਏਹ ਮੁਨਾਫਿਕ) ਕਹਿੰਦੇ ਹਨ ਕਿ ਯਦੀ ਅਸੀਂ ਮਦੀਨੇ ਲੌਟ ਕੇ ਗਏ