ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/656

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੫੬

ਪਾਰਾ ੨੮

ਸੂਰਤ ਤਾਗ਼ਬਨ ੬੪


ਤਾਂ ਇਜ਼ਤ ਵਾਲਾ ਜ਼ਲੀਲ ਨੂੰ (ਅਰਥਾਤ ਸਾਊ ਕਮੀਨੇ ਨੂੰ) ਓਥੋਂ ਨਿਕਾਲ ਕੇ ਬਾਹਿਰ ਕਰੇ ਤਾਂ ਸਹੀ ਹਾਲਾਂ ਕਿ (ਅਸਲੀ) ਇਜ਼ਤ ਅੱਲਾ ਦੀ ਅਰ ਉਸ ਦੇ ਰਸੂਲ ਦੀ ਅਰ ਮੁਸਲਮਾਨਾਂ ਦੀ ਹੈ ਪਰੰਤੂ ਮੁਨਾਫਿਕ (ਏਸ ਬਾਰਤਾ ਥੀਂ ਗਿਆਤ) ਵਾਕਿਫ ਨਹੀਂ॥੮॥ ਰੁਕੂਹ ੧॥

ਮੁਸਲਮਾਨੋ! ਤੁਹਾਨੂੰ ਤੁਹਾਡੇ ਮਾਲ ਖੁਦਾ ਦੀ ਯਾਦ ਤੋਂ ਗਾਫਲ ਨਾ ਕਰ ਸਕਣ ਅਰੁ ਨਾ ਤੁਹਾਡੀ ਔਲਾਦ ਅਰ ਜੋ ਐਸਾ ਕਰੇਗਾ ਤਾਂ ਵਹੀ ਲੋਗ (ਆਖਰਕਾਰ) ਘਾਟੇ ਵਿਚ ਰਹਿਣਗੇ॥੯॥ ਅਰ ਅਸਾਂ ਨੇ ਤੁਹਾਨੂੰ ਜੋ ਕੁਛ ਦੇ ਰਖਿਆ ਹੈ ਸੋ ਉਸ ਵਿਚੋਂ (ਰੱਬ ਦੇ ਪਾਸੇ ਭੀ ਕੁਝ) ਖਰਚ ਕਰਦੇ ਰਹਿਆ ਕਰੋ (ਪਰੰਤੂ) ਏਸ ਨਾਲੋਂ ਪਹਿਲੇ (ਹੀ ਪਹਿਲੇ ਖਰਚ ਕਰ ਲਓ ਅਰ ਏਸ ਦੀ ਨੌਬਤ ਨਾ ਆਉਣ ਦਿਓ) ਕਿ ਤੁਹਾਡੇ ਵਿਚੋਂ ਕਿਸੇ ਦੀ ਮੌਤ ਆ ਪਰਾਪਤ ਹੋਵੇ ਅਰ ਉਹ (ਉਸ ਵੇਲੇ) ਲਗੇ ਕਹਿਣ ਕਿ ਹੇ ਮੇਰੇ ਪਰਵਰਦਿਗਾਰ ਜੇ ਕਦੇ ਤੂੰ ਮੈਨੂੰ ਥੋਹੜਿਆਂ ਦਿਨਾਂ ਦੀ ਹੋਰ ਮੁਹਲਤ ਦੇਂਦਾ ਤਾਂ ਮੈਂ ਪੁੰਨ ਦਾਨ ਕਰਦਾ ਅਰ (ਦੂਸਰੇ) ਨੇਕ ਬੰਦਿਆਂ ਵਿਚੋਂ ਇਕ ਨੇਕ ਬੰਦਾ ਮੈਂ (ਭੀ) ਹੁੰਦਾ॥੧੦॥ ਅਰ ਜਦੋਂ ਕਿਸੇ ਦੀ ਮੌਤ ਆ ਵਿਦਮਾਨ ਹੁੰਦੀ ਹੈ ਤਾਂ ਖੁਦਾ ਕਦਾਪਿ ਉਸਨੂੰ ਮੁਹਲਤ ਨਹੀਂ ਦਿਤਾ ਕਰਦਾ ਅਰ ਜੋ ਕੁਛ ਭੀ ਤੁਸੀਂ (ਲੋਗ) ਕਰਦੇ ਹੋ ਅੱਲਾ ਨੂੰ ਉਸ ਦੀ (ਸਭ) ਖਬਰ ਹੈ। ੧੧॥ ਰੁਕੂਹ ੨॥

———:———

ਸੂਰਤ ਤਗ਼ਾਬਨ ਮਦੀਨੇ ਵਿਚ ਉਤਰੀ ਅਰ ਏਸ
 ਦੀਆਂ ਅਠਾਰਾਂ ਆਇਤਾਂ ਅਰ ਦੋ ਰੁਕੂਹ ਹਨ।

(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰਪਾਲੂ (ਹੈ) ਜੋ (ਸ੍ਰਿਸ਼ਟੀ) ਅਗਾਸ ਵਿਚ ਹੈ ਅਰ ਜੋ ਧਰਤੀ ਉਪਰ ਹੈ (ਸਾਰੀ ਹੀ ਤਾਂ) ਅੱਲਾ ਦੀ ਮਹਿਮਾਂ (ਤਥਾ ਉਸਤਤੀ) ਵਿਚ ਲਗੇ ਹਨ ਓਸੇ ਦਾ ਰਾਜ ਹੈ ਉਸੇ ਦੀ ਮਹਿਮਾ ਹੈ ਅਰ ਉਹ ਹਰ ਵਸਤੂ ਉਪਰ ਕਾਦਰ ਹੈ॥੧॥ (ਲੋਗੋ) ਵਹੀ ਤਾਂ ਹੈਂ ਜਿਸਨੇ ਤੁਹਾਨੂੰ ਪੈਦਾ ਕੀਤਾ ਫੇਰ ਵੀ ਤੁਹਾਡੇ ਵਿਚ ਕਈਕ ਕਾਫਰ ਹਨ ਅਰ ਕਈਕੁ ਮੋਮਨ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ (ਉਸ ਨੂੰ ਭਲੀ ਭਾਂਤ) ਦੇਖ ਰਹਿਆ ਹੈ॥੨॥ ਉਸੇ ਨੇ ਹੀ ਕਿਸੇ ਭਲਾਈ ਨਾਲ ਪ੍ਰਿਥਵੀ ਅਗਾਸ ਨੂੰ ਪੈਦਾ ਕੀਤਾ ਹੈ ਅਰ ਉਸੇ ਨੇ ਹੀ ਤੁਹਾਡੀਆਂ ਸੂਰਤਾਂ ਬਨਾਈਆਂ ਅਰ ਸੂਰਤਾਂ (ਭੀ) (ਬਨਾਈਆਂ ਤਾਂ) ਚੰਗੀਆਂ ਬਨਾਈਆਂ ਅਰ ਉਸੇ ਦੀ ਤਰਫ (ਸਾਰਿਆਂ) ਲੌਟ ਕੇ ਜਾਣਾ ਹੈ