ਪੰਨਾ:ਕੁਰਾਨ ਮਜੀਦ (1932).pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬

ਪਾਰਾ ੪

ਸੂਰਤ ਆਲ ਇਮਰਾਂਨ ੩ਉਨਹਾਂ ਉੱਤੇ ਰਹਿਮ ਕਰੇ ਅਥਵਾ ਉਨਹਾਂ ਦੀਆਂ ਵਧੀਕੀਆਂ ਉਤੇ ਓਹਨਾਂ ਨੂੰ ਸਜ਼ਾ ਦੇਵੇ ॥੧੨੮॥ ਅਰ ਜੇ ਕੁਛ ਆਸਮਾਨਾਂ ਵਿਚ ਹੈ ਅਥਵਾ ਜੋ ਕੁਛ ਜਮੀਨ ਉੱਪਰ ਹੈ ਸਭ ਅੱਲਾ ਦਾ ਹੀ ਹੈ। ਜਿਸ ਨੂੰ ਚਾਹੇ ਮਾਫ ਕਰੇ ਅਰ ਜਿਸ ਨੂੰ ਚਾਹੇ ਕਸ਼ਟ ਦੇਵੇ ਅਰ ਅੱਲਾ ਬਖਸ਼ਣੋ ਵਾਲਾ ਮਿਹਰਬਾਨ ਹੈ ॥੧੨੯॥ ਰੁਕੂਹ ੧੩॥

ਮੁਸਲਮਾਨੋ। ਦੂਨੇ ਉੱਤੇ ਦੂਨਾਂ ਸੂਦ ਨਾ ਖਾਓ ਅਰ ਅੱਲਾ ਪਾਸੋਂ ਡਰੋ ਅਸਚਰਜ ਨਹੀਂ (ਕਿ ਅੰਤ ਨੂੰ) ਤੁਸੀਂ ਮੁਰਾਦ ਪਾ ਜਾਓ ॥੧੩੦॥ ਅਰ (ਨਾਰਕੀ) ਅਗ ਪਾਸੋਂ ਡਰਦੇ ਰਹੋ ਜੋ ਕਾਫਰਾਂ ਵਾਸਤੇ ਤਿਆਰ ਬਰ ਤਿਆਰ ਹੈ ॥ ੧੩੧॥ ਅਰ ਅੱਲਾ ਤਥਾ ਰਸੂਲ ਦਾ ਹੁਕਮ ਮੰਨੋਂ ਅਸਚਰਜ ਨਹੀਂ ਕਿ ਤੁਹਾਡੇ ਉੱਪਰ ਰਹਿਮ ਕੀਤਾ ਜਾਵੇ ਪਾਰਾ ॥੧੩੨॥ ਅਰ ਆਪਣੇ ਪਰਵਰਦਿਗਾਰ ਦੀ ਬਖਸ਼ਸ਼ ਅਰ ਜਨਤ ਦੇ ਪਾਸੇ ਦੌੜੋ ਜਿਸ ਦਾ ਪਸਾਰਾ ਸਾਰੇ ਅਸਮਾਨ ਅਰ ਧਰਤੀ ਦੇ ਬਰਾਬਰ ਹੈ ਜੋ ਓਹਨਾਂ ਪਰਹੇਜ਼ਗਾਰਾਂ ਵਾਸਤੇ ਤਿਆਰ ਕੀਤਾ ਗਿਆ ਹੈ ॥੧੩੩॥ ਜੋ ਖੁਸ਼ਹਾਲੀ ਤਥਾ ਤੰਗਦਸਤੀ ਵਿਚ ਖਰਚ ਕਰਦੇ ਅਰ ਕ੍ਰੋਧ ਨੂੰ ਮਾਰਦੇ ਅਰ ਲੋਗਾਂ (ਦੇ ਕਸੂਰਾਂ) ਬੀਂ ਦਰਗੁਜਰ ਕਰਦੇ ਹਨ ਅਰ ਨੇਕੀ ਕਰਨ ਵਾਲਿਆਂ ਨੂੰ ਅੱਲਾ ਦੋਸਤ ਰਖਦਾ ਹੈ ॥੧੩੪॥ ਅਰ ਉਹ ਲੋਗ ਜੇ ਖੁਲਾ ਪਾਪ ਕਰ ਬੈਠਣ ਅਥਵਾ ਆਪਣੇ ਹੱਕ ਵਿਚ ਜ਼ੁਲਮ ਕਰਨ ਤਾਂ ਖ਼ੁਦਾ ਨੂੰ ਯਾਦ ਕਰ ਕੇ ਆਪਣਿਆਂ ਗੁਨਾਹਾਂ ਦੀ ਮਾਫੀ ਮੰਗਣ ਲਗ ਪੈਂਦੇ ਹਨ ਅਰ ਖੁਦਾ ਦੇ ਸਿਵਾ ਗੁਨਾਹਾਂ ਕੌਣ ਬਖਸ਼ ਸਕਦਾ ਹੈ ॥੩੫॥ ਅਰ ਜੋ ਕੁਛ ਕੀਤਾ(ਫਿਰ) ਜਾਣ ਬੁਝ ਕੇ ਓਸ ਉਤੇ ਹਠ ਨਹੀਂ ਕਰਦੇ ਏਹੋ ਲੋਗ ਹਨ ਜਿਨਹਾਂ ਦਾ ਬਦਲਾ ਉਨਹਾਂ ਦੇ ਪਰਵਰਦਿਗਾਰ ਦੇ ਵਲੋਂ ਬਖਸ਼ਸ਼ ਹੈ ਅਰ (ਬਖਸ਼ਸ਼ ਤੋਂ ਸਿਵਾ ਸ੍ਵਰਗਾਂ ਦੇ) ਥਾਗ ਜਿਨਹਾਂ ਦੇ ਹੇਠਾਂ ਨਦੀਆਂ (ਪੜੀਆਂ) ਵਗ ਰਹੀਆਂ ਹੋਣਗੀਆਂ (ਕਿ ਉਹ) ਉਨਹਾਂ ਵਿਚ ਨਿਤਰਾਂ (ਨਿਤਰਾਂ) ਰਹਿਣਗੇ ਅਰ (ਭਲੇ) ਕਰਮ ਕਰਨ ਵਾਲਿਆਂ ਦੇ ਭੀ (ਕੈਸੇ) ਭਲੋ ਅਜਰ ਹਨ ॥੧੩੬॥ ਤੁਹਾਡੇ ਨਾਲੋਂ ਪਹਿਲਾਂ ਭੀ (ਕਈ) ਪ੍ਰਸੰਗ ਹੋ ਚੁਕੇ ਹਨ ਤਾਂ ਦੇਸ ਵਿਚ ਤੁਰੋ ਫਿਰੋ ਅਰ ਦੇਖੋ ਕਿ ਜਿਨਹਾਂ ਲੋਗਾਂ ਨੇ (ਆਪਣੇ ਸਮੇਂ ਦੇ ਪੈਯੰਬਰਾਂ ਨੂੰ) ਝੁਠਲਾਇਆ ਉਨਹਾਂ ਦਾ ਕੈਸਾ (ਵਿਪਰੀਤ) ਫਲ ਨਿਕਸਿਆ ॥੧੩੭॥ ਏਹ ਲੋਗਾਂ ਵਾਸਤੇ ਉਪਦੇਸ਼ ਅਰ ਪਰਹੇਗਾਰਾਂ ਤਥਾ ਸੰਜਮੀ ਪੁਰਖਾਂ ਵਾਸਤੇ ਸਿਖਿਆ ਤਥਾ ਨਸੀਹਤ ॥੧੩੮॥ ਅਰ ਹਠ ਨਾ ਹਾਰੋ ਅਰ ਚਿੰਤਾਤੁਰ ਨਾ ਹੋਵੋ, ਅਰ ਯਦੀ ਤੁਸੀਂ ਸਚੇ ਮੁਸਲਮਾਨ ਹੋ ਤਾਂ (ਅੰਤ ਨੂੰ) ਤੁਹਾਡਾ ਹੀ ਬੋਲ ਬਾਲਾ ਹੈ ॥੧੩੯॥ ਯਦਯਪਿ ਤੁਹਾਨੂੰ (ਏਸ ਲੜਾਈ ਵਿਚ ਪ੍ਰਾਸਤ ਹੋਣ ਦੀ) ਘਸੀਟ ਲੱਗੀ ਹੈ ( ਤਥਾਪਿ