ਪੀਰਾ ੨੯
ਸੂਰਤ ਮਲਕ ੬੭
੬੬੫
ਨੂੰ (ਭੀ) ਨਾਰਕੀ ਦੁਖ ਹੈ ਅਰ (ਉਹ ਬਹੁਤ ਹੀ) ਬੁਰਾ ਸਥਾਨ ਹੈ॥ ੬॥ ਜਦੋਂ (ਏਹ ਲੋਗ) ਉਸ ਵਿਚ ਸਿਟੇ ਜਾਣਗੇ ਤਾਂ (ਦੂਰੋਂ ਹੀ) ਉਸ ਦੀ ਬੜੇ ਜ਼ੋਰ ਦੀ ਸਾਂ ਸਾਂ (ਦੀ ਅਵਾਜ਼) ਏਹਨਾਂ ਨੂੰ ਸੁਣਾਈ ਦੇਵੇਗੀ ਅਰ ਉਹ (ਐਸਾ) ਭੜਕ ਰਹਿਆ ਹੋਵੇਗਾ ਕਿ (ਮਾਨੋਂ) ਇਕ ਛਿਨ ਵਿਚ ਜੋਸ਼ ਦਾ ਮਾਰਿਆ ਫਟ ਜਾਵੇਗਾ॥੭॥ ਜਦੋਂ ੨ ਓਸ ਵਿਚ (ਕਾਫਰਾਂ ਦਾ) ਕੋਈ ਟੋਲਾ ਸਿਟਿਆ ਜਾਵੇਗਾ ਤਾਂ ਉਹ ਜੋ (ਫਰਿਸ਼ਤੇ) ਉਸ ਉਪਰ ਵਿਦਮਾਨ ਹਨ ਉਨਹਾਂ ਪਾਸੋਂ ਪੁਛਣਗੇ ਕੀ ਤੁਹਾਡੇ ਪਾਸ (ਖੁਦਾ ਦੇ ਭੈ ਥੀਂ) ਸਭੈ ਕਰਨੇ ਵਾਲਾ (ਕੋਈ ਪੈਯੰਬਰ) ਨਹੀਂ ਆਇਆ॥ ੮॥ ਉਹ ਕਹਿਣਗੇ ਕਿ ਹਾਂ ਸਭੈ ਕਰਨੇ ਵਾਲਾ ਤਾਂ ਸਾਡੇ ਪਾਸ ਆਇਆ ਸੀ ਪਰੰਤੂ ਅਸਾਂ ਨੇ (ਉਸਨੂੰ) ਝੁਠਿਆਰਿਆ ਅਰ ਕਹਿਆ ਕਿ ਖੁਦਾ ਨੇ ਤਾਂ (ਕਿਤਾਬ ਆਦਿਕ) ਕੋਈ ਵਸਤੂ ਉਤਾਰੀ ਨਹੀਂ ਨਿਰਸੰਦੇਹ ਤੁਸੀਂ (ਅਰ ਤੁਹਾਡੇ ਪਿਛੇ ਲਗਣ ਵਾਲੇ ਸੰਪੂਰਣ) ਬੜੇ ਭੁਲੇਖੇ ਵਿਚ ਹਨ॥੯॥ ਅਰ (ਏਹ ਲੋਗ ਦੋਜ਼ਖ ਦਿਆਂ ਫਰਿਸ਼ਤਿਆਂ ਨੂੰ ਏਹ ਭੀ) ਕਹਿਣਗੇ ਕਿ ਯਦੀ ਅਸਾਂ ਨੇ (ਪੈਯੰਬਰ ਦੇ ਕਹਿਣੇ ਨੂੰ) ਸੁਣਿਆਂ ਅਥਵਾ ਸਮਝਿਆ ਹੁੰਦਾ ਤਾਂ (ਅਜ) ਨਾਰਕੀਆਂ ਵਿਚ ਨਾਂ ਹੁੰਦੇ॥ ੧੦॥ ਗਲ ਕਾਹਦੀ (ਉਸ ਵੇਲੇ ਦੋਜ਼ਖੀ) ਆਪਣਿਆਂ ਗੁਨਾਹਾਂ ਦਾ ਇਕਰਾਰ ਕਰਨਗੇ ਸੋ ਨਾਰਕੀਆਂ ਦਾ ਮੂੰਹ ਕਾਲਾ (ਅਰ ਨੀਲੇ ਪੈਰ)॥੧੧॥ ਜੋ ਲੋਗ ਬਿਨਾਂ ਦੇਖਿਆਂ ਆਪਣੇ ਪਰਵਰਦਿਗਾਰ ਪਾਸੋਂ ਡਰਦੇ ਹਨ ਉਨਹਾਂ ਵਾਸਤੇ (ਆਖਰਤ ਨੂੰ) ਬਖਸ਼ਸ਼ ਹੈ ਅਰ (ਬਖਸ਼ਸ਼ ਤੋਂ ਨਿੰਬੜੇ) ਬੜੇ ਬਦਲੇ॥੧੨॥ ਅਰ (ਲੋਗੋ!) ਤੁਸੀਂ ਆਪਣੀ ਬਾਤ ਚੁਪ ਚੁਪੀਤੇ ਕਹੋ ਅਥਵਾ ਪੁਕਾਰ ਕੇ ਕਹੋ ਖੁਦਾ ਤਾਂ (ਤੁਹਾਡੇ) ਮਨ ਸੰਕਲਪਾਂ ਥੀਂ ਵਾਕਫ ਹੈ॥੧੩॥ਭਲਾ (ਹੋ ਸਕਦਾ ਹੈ ਕਿ ਖੁਦਾ)ਜੇ ਪੈਦਾ ਕਰੇ (ਵਹੀ ਆਪਣੀ ਸਰਿਸ਼ਟੀ ਦੇ ਹਾਲ ਤੋਂ) ਨਾਵਾਕਫ ਹੋਵੇ ਹਾਲਾਂ ਕਿ ਉਹ (ਬੜਾ) ਸੂਖਮ ਦ੍ਰਿਸ਼ਟਾ (ਅਰ) ਜਾਣੀ ਜਾਣ ਹੈ॥ ੧੪॥ ਰੁਕੂਹ ੧॥
(ਲੋਗੋ! ਵਹੀ (ਖੁਦਾ ਤਾਂ) ਹੈ ਜਿਸਨੇ ਧਰਤੀ ਨੂੰ ਤੁਹਾਡੇ ਵਾਸਤੇ ਕੋਮਲ (ਅਰ ਪੱਧਰੀ)ਕਰ ਦਿਤਾਹੈ ਤਾਂ ਉਸ ਦੀਆਂ ਦਿਸਾਂ ਬਿਦਿਸਾਂ ਵਿਚ(ਜਿਧਰ ਚਾਹੋ) ਤੁਰੋ ਫਿਰੋ ਅਰ (ਹੋਰ) ਖੁਦਾ ਦੀ (ਦਿਤੀ ਹੋਈ) ਰੋਜ਼ੀ (ਜੋ ਧਰਤੀ ਵਿਚੋਂ ਪੈਦਾ ਹੁੰਦੀ ਹੈ ਅਨੰਦ ਨਾਲ) ਖਾਓ (ਪੀਓ) ਅਰ (ਆਖਰਕਾਰ ਕਿਆਮਤ ਦੇ ਦਿਨ ਦੁਬਾਰਾ) ਉਠਕੇ ਉਸੇ ਦੀ ਤਰਫ ਜਾਣਾ ਹੈ॥੧੫॥ (ਖੁਦਾ) ਜੋ ਆਸਮਾਨ ਵਿਚ ਹੈ ਕੀ ਤੁਸੀਂ ਉਸ (ਦੇ ਗਜ਼ਬ) ਪਾਸੋਂ ਡਰਦੇ ਨਹੀਂ ਕਿ (ਕਿਤੇ) ਧਰਤੀ (ਨੂੰ ਦੁਲ ਦੁਲ ਬਣਾ ਕੇ) ਤੁਹਾਨੂੰ (ਉਸ ਵਿਚ) ਧਸਾ ਦੇਵੇ ਅਰ ਉਹ ਪਈ ਝਕੋਲੇ ਮਾਰਿਆ ਕਰੇ॥੧੬॥ (ਕਿੰਬਖੁਦਾ) ਜੋ