੬੭o
ਪਾਰਾ ੨੯
ਸੂਰਤ ਕਲਮ ੬੮
ਵਿਚ) ਸਚੇ ਹੋ ਤਾਂ ਆਪਣਿਆਂ (ਉਨਹਾਂ) ਸ਼ਰੀਕਾਂ ਨੂੰ ਲਿਆ ਹਾਜਰ ਕਰੋ॥੪੧॥ ਜਿਸ ਦਿਨ ਪਰਦਾ ਚੁਕਿਆ ਜਾਵੇਗਾ ਅਰ ਲੋਗ ਸਜਦੇ ਵਾਸਤੇ ਬੁਲਾਏ ਜਾਣਗੇ ਤਾਂ (ਸਜਦਾ) ਨਾ ਕਰ ਸਕਣਗੇ (ਮਾਰੇ ਸ਼ਰਮਿੰਦਗੀ ਦੇ)॥ ੪੨॥ ਉਨਹਾਂ ਦੀਆਂ ਅਖੀਆਂ ਨੀਵੀਆਂ ਹੋਣਗੀਆਂ (ਅਰ) ਜ਼ਿਲਤ ਉਨਹਾਂ (ਦਿਆਂ ਮੂੰਹਾਂ) ਉਪਰ ਛਾ ਰਹੀ ਹੋਵੇਗੀ ਅਰ (ਸੰਸਾਰ ਵਿਚ) ਉਨਹਾਂ ਨੂੰ ਸਜਦੇ ਵਲ ਬੁਲਾਇਆ ਜਾਂਦਾ ਸੀ ਅਰ ਉਸ ਵੇਲੇ ਏਹ ਲੋਗ ਭਲੇ ਚੰਗੇ ਭੀ ਸਨ (ਪਰੰਤੂ ਸ਼ਰਾਰਤ ਨਾਲ ਝੁਕਦੇ ਨਹੀਂ ਸਨ)॥੪੩॥ ਤਾਂ (ਹੇ ਪੈਯੰਬਰ) ਸਾਨੂੰ ਅਰ ਉਨਹਾਂ ਲੋਗਾਂ ਨੂੰ ਜੋ (ਸਾਡੀ) ਏਸ ਕਲਾਮ ਨੂੰ ਝੁਠਿਆਰਦੇ ਹਨ (ਆਪੋ ਆਪਣੇ ਹਾਲ ਉਪਰ) ਰਹਿਣ ਦਿਓ (ਅਸੀਂ ਆਪੇ ਏਹਨਾਂ ਨਾਲ ਭੁਗਤ ਲਵਾਂਗੇ) ਕਿ ਅਸੀਂ ਐਸੀ ਰੀਤੀ ਨਾਲ ਕਿ ਇਨਹਾਂ ਨੂੰ ਖਬਰ ਭੀ ਨਾ ਹੋਵੇ ਸਨੇ ਸਨੇ ਏਹਨਾਂ ਨੂੰ (ਜਹੰਨਮ ਦੀ ਤਰਫ) ਘਸੀਟਦੇ॥੪੪॥ ਅਰ ਏਹਨਾਂ ਨੂੰ ਢਿਲ ਦੇਂਦੇ ਚਲੇ ਜਾ ਰਹੇ ਹਾਂ ਨਿਰਸੰਦੇਹ ਸਾਡਾ ਦਾਓ (ਬੜਾ) ਪੱਕਾ (ਦਾਓ) ਹੈ (ਕਿ ਉਹ ਟੁਟ ਹੀ ਨਹੀਂ ਸਕਦਾ)॥੪੫॥ (ਹੇ ਪੈਯੰਬਰ) ਕੀ ਤੁਸੀਂ ਏਹਨਾਂ ਪਾਸੋਂ (ਉਪਦੇਸ਼ ਦੀ) ਕੋਈ ਮਜਦੂਰੀ ਮੰਗਦੇ ਹੋ? ਕਿ ਏਹ (ਉਸ) ਚਟੀ ਚੀਰੇ (ਦੇ ਬੋਝ) ਨਾਲ ਦਬੇ ਜਾਂਦੇ ਹਨ॥੪੬॥ ਅਥਵਾ ਏਹਨਾਂ ਦੇ ਪਾਸ ਗੈਬ (ਦੀਆਂ ਖਬਰਾਂ ਆਉਂਦੀਆਂ) ਹਨ? ਅਰ ਏਹ (ਉਨਹਾਂ ਨੂੰ) ਲਿਖ ਲੀਤਾ ਕਰਦੇ ਹਨ॥੪੭॥ ਤਾਂ (ਹੇ ਪੈਯੰਬਰ) ਆਪਣੇ ਪਰਵਰਦਿਗਾਰ ਦੀ ਆਗਿਆ ਦੀ ਉਡੀਕ ਵਿਚ ਸਬਰ ਕਰਕੇ (ਬੈਠੇ) ਰਹੋ ਅਰ ਜ਼ੂਉਲਨੂਨ (ਅਰਥਾਤ ਯੂਨਸ) ਦੀ ਤਰਹਾਂ (ਥੋਹੜੇ ਦਿਲ ਵਾਲੇ) ਨਾ ਬਨੋ ਕਿ ਉਹਨਾਂ ਨੇ ਤੰਗ ਦਿਲ ਹੋ ਕੇ (ਖੁਦਾ ਦਾ) ਅਰਾਧਨ ਕੀਤਾ॥੪੮। ਯਦੀ ਉਹਨਾਂ ਦੇ ਪਰਵਰਦਿਗਾਰ ਦਾ ਫਜ਼ਲ ਉਨਹਾਂ ਦੀ ਬਾਂਹ ਨਾਂ ਫੜਦਾ ਤਾਂ ਬੁਰੇ ਹਾਲ ਨਾਲ ਚਟੀਲ ਮੈਦਾਨ ਵਿਚ ਸਿਟ ਦਿਤੇ ਗਏ ਹੁੰਦੇ॥੪੯॥ ਪਰੰਤੂ ਉਹਨਾਂ ਦੇ ਪਰਵਰਦਿਗਾਰ ਨੇ ਉਹਨਾਂ ਨੂੰ ਨਿਵਾਜਿਆ ਅਰ ਉਨਹਾਂ ਨੂੰ (ਆਪਣਿਆਂ) ਨੇਕ ਬੰਦਿਆਂ ਵਿਚ (ਫੇਰ ਸ਼ਾਮਿਲ) ਕੀਤਾ॥ ੫੦। ਅਰ (ਹੇ ਪੈਯੰਬਰ) ਕਾਫਰ ਜਦੋਂ ਕੁਰਾਨ ਸੁਣਦੇ ਹਨ ਤਾਂ ਐਸੇ ਪਰਤੀਤ ਹੁੰਦਾ ਹੈ ਕਿ (ਤੁਹਾਨੂੰ) ਘੂਰ ੨ ਕੇ (ਖੁਦਾ ਦੇ ਰਸਤਿਓਂ) ਖਿਸਕਾ ਦੇਣਗੇ ਅਰ ਕਹਿੰਦੇ ਹਨ ਕਿ ਏਹ (ਆਦਮੀ) ਤਾਂ (ਇਕ) ਉਨਮਾਦੀ ਹੈ॥੫੧। ਹਾਲਾਂ ਕਿ ਇਹ (ਕੁਰਾਨ ਜੋ ਤੁਸੀਂ ਏਹਨਾਂ ਨੂੰ ਸੁਣਾਉਂਦੇ ਹੋ) ਸਾਰੇ ਸੰਸਾਰ ਦੇ (ਲੋਗਾਂ ਵਾਸਤੇ) ਸਿਖਿਆ ਹੈ ਹੋਰ ਬਸ॥ ੫੨॥ ਰੁਕੂਹ ੨॥ ਪਾਦ ੧॥